ਐਮਐਲਜੀ ਕਾਨਵੈਂਟ ਸਕੂਲ ਵਿਖੇ ਮਨਾਇਆ 75ਵਾਂ ਆਜ਼ਾਦੀ ਦਿਹਾੜਾ

ਐਮਐਲਜੀ ਕਾਨਵੈਂਟ ਸਕੂਲ ਵਿਖੇ ਮਨਾਇਆ 75ਵਾਂ ਆਜ਼ਾਦੀ ਦਿਹਾੜਾ

ਲੌਂਗੋਵਾਲ /ਚੀਮਾ (ਹਰਪਾਲ)। ਐਮਐਲਜੀ ਕਾਨਵੈਂਟ ਸਕੂਲ ਚੀਮਾਂ ਵਿੱਚ 75ਵਾਂ ਸੁਤੰਤਰਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਪਿ੍ਰੰਸੀਪਲ ਨਰੇਸ਼ ਜਮਵਾਲ ਨੇ ਝੰਡਾ ਲਹਿਰਾਇਆ ਦੀ ਰਸਮ ਅਦਾ ਕੀਤੀ ਅਤੇ ਰਾਸ਼ਟਰੀ ਗਾਣ ਗਾਇਆ ਗਿਆ। ਇਸ ਮੌਕੇ ਸਕੂਲੀ ਵਿਦਿਆਰਥੀਆ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਜਿਸ ਵਿੱਚ ਦੇਸ਼ ਦੀ ਆਜ਼ਾਦੀ ਨਾਲ ਸਬੰਧਤ ਗੀਤ ਗਾਏ ਤੇ ਛੋਟੇ ਬੱਚਿਆਂ ਵੱਲੋਂ ਕਈ ਪ੍ਰੋਗਰਾਮ ਪੇਸ਼ ਕੀਤੇ ਗਏ। ਪਿ੍ਰੰਸੀਪਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਪੁਰਖਿਆਂ ਤੇ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਲੰਬੀ ਲੜਾਈ ਲੜੀ ਅਤੇ 15 ਅਗਸਤ 1947 ਵਾਲੇ ਦਿਨ ਅਜ਼ਾਦੀ ਹਾਸਲ ਹੋਈ।

ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਭਗਤਾਂ ਅਤੇ ਸ਼ਹੀਦਾਂ ਦੇ ਬਲੀਦਾਨ ਸਦਕਾ ਅੱਜ ਅਸੀਂ ਇੱਕ ਅਜ਼ਾਦ ਦੇਸ਼ ਵਿੱਚ ਜਿੰਦਗੀ ਬਤੀਤ ਕਰ ਰਹੇ ਹਾਂ। ਦੇਸ਼ ਦੇ 15 ਵੇਂ ਅਜਾਦੀ ਇਸ ਤੇ ਅਸੀਂ ਸਾਰੇ ਰਲ ਕੇ ਸਾਡੇ ਦੇਸ਼ ਦੇ ਅਜਾਦੀ ਘੁਲਾਟੀਆਂ ਅਤੇ ਸ਼ਹੀਦ ਨੂੰ ਨਮਨ ਕਰੀਏ ਅਤੇ ਉਨ੍ਹਾਂ ਤੋਂ ਦੇਸ਼-ਭਗਤੀ ਦਾ ਜਜ਼ਬਾ ਸਿੱਖਣ ਦਾ ਯਤਨ ਕਰੀਏ। ਇਸ ਮੌਕੇ ਮੈਨੇਜਮੈਂਟ ਮੈਂਬਰ ਸੋਨੀਆ ਰਾਣੀ, ਮੱਧੂ ਗੋਇਲ, ਹੈਪੀ ਗੋਇਲ, ਰਿੰਕੂ ਚੌਧਰੀ, ਰਾਜਿੰਦਰ ਚੀਮਾ, ਨਵੀਨ ਗੋਇਲ ਅਤੇ ਸਮੂਹ ਸਟਾਫ਼ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ