ਦਿੱਲੀ

20 ਕਰੋੜ ਦੀ ਡਰੱਗ ਜ਼ਬਤ, ਅੱਠ ਗ੍ਰਿਫ਼ਤਾਰ

ਨਵੀਂ ਦਿੱਲੀ,  (ਏਜੰਸੀ) ਦਿੱਲੀ ਪੁਲਿਸ ਨੇ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਡਰੱਗ ਤਸਕਰੀ ਕਰਨ ਵਾਲੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਕੇ 20 ਕਰੋੜ ਰੁਪਏ ਦੀ ਮੇਫੇਡ੍ਰਾਨ ਜ਼ਬਤ ਕੀਤੀ ਹੈ ਇਹ ਡਰੱਗ ਹਾਈ ਪ੍ਰੋਫਾਈਲ ਪਾਰਟੀਆਂ ‘ਚ ਖੁੱਲ੍ਹ ਕੇ ਵਰਤੀ ਜਾਂਦੀ ਹੈ ਇਸ ਨੂੰ ਮਿਉ ਮਿਊ ਡਰੱਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਸਪੈਸ਼ਲ ਸੈੱਲ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ ਅਰਵਿੰਦ ਦੀਪ ਨੇ ਦੱਸਿਆ ਕਿ ਜਿਨਾਂ ਅੱਠ ਵਿਅਕਤੀਆਂ ਨੂੰ ਇਸ ਮਾਮਲੇ ‘ਚ ਫੜਿਆ ਗਿਆ ਹੈ ਉਨ੍ਹਾਂ ਰਾਹੀਂ ਡਰੱਗ ਤਸਕਰਾਂ ਦੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ ਇਸ ਡਰੱਗ ਦੀ ਸਪਲਾਈ ਦਿੱਲੀ ਤੇ ਮੁਬੰਈ ਤੋਂ ਇਲਾਵਾ ਖਾੜੀ ਤੇ ਯੂਰਪੀ ਦੇਸ਼ਾਂ ‘ਚ ਵੀ ਹੋ ਰਹੀ ਸੀ ਗ੍ਰਿਫ਼ਤਾਰ ਲੋਕਾਂ ‘ਚ ਇੱਕ ਦੋਸ਼ੀ ਮੁੰਬਈ ਦਾ ਫੈਜਾਨ ਸੁਪਾਰੀਵਾਲਾ ਹੈ ਤੇ ਦੂਜਾ ਚਿਤਰੰਜਨ ਪਾਰਕ ਦਾ ਸੁਰਿੰਦਰ ਸਿੰਘ ਲਾਂਬਾ ਹੈ ਫੈਜਾਨ ਨੂੰ ਉਸ ਸਮੇਂ ਫੜਿਆ ਗਿਆ ਜਦੋਂ ਉਹ ਡਰੱਗ ਦੀ ਖੇਪ ਲੈਣ ਆਇਆ ਸੀ ਇੱਕ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਗ੍ਰੇਟਰ ਕੈਲਾਸ਼, ਚਿਤਰੰਜਨ ਪਾਰਕ ਸਮੇਤ ਕਈ ਜਗ੍ਹਾ ‘ਤੇ ਛਾਪੇਮਾਰੀ ਕਰਕੇ ਇਹ ਗ੍ਰਿਫ਼ਤਾਰੀ ਕੀਤੀ ਹੈ ਦੋਸ਼ੀਆਂ ‘ਚ ਦਿੱਲੀ ਤੇ ਮੁੰਬਈ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਤਸਕਰ ਵੀ ਸ਼ਾਮਲ ਹਨ

ਪ੍ਰਸਿੱਧ ਖਬਰਾਂ

To Top