ਪੰਜਾਬ

8 ਡੇਰਾ ਪ੍ਰੇਮੀਆਂ ਨੂੰ ਮਿਲੀ ਜ਼ਮਾਨਤ

8 bail granted to dera volinters

ਪੰਚਕੂਲਾ ਵਿਖੇ 2017 ਵਿੱਚ ਦਰਜ ਕੀਤਾ ਗਿਆ ਸੀ ਦੇਸ਼ ਧ੍ਰੋਹ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ਼

ਚੰਡੀਗੜ੍ਹ | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਦੀ ਖ਼ਬਰ ਆਈ ਹੈ। ਹਾਈ ਕੋਰਟ ਨੇ ਪੰਚਕੂਲਾ ਵਿਖੇ 2017 ਦੌਰਾਨ ਦਰਜ ਹੋਏ ਇੱਕ ਮਾਮਲੇ ਵਿੱਚ 8 ਡੇਰਾ ਸ਼ਰਧਾਲੂਆਂ ਨੂੰ ਜ਼ਮਾਨਤ ਦਿੰਦੇ ਹੋਏ ਰਿਹਾਅ ਕਰਨ ਦੇ ਆਦੇਸ਼ ਦੇ ਦਿੱਤੇ ਹਨ ਇਹ ਸਾਰੇ ਪ੍ਰੇਮੀ ਪਿਛਲੇ ਸਾਲ ਤੋਂ ਅੰਬਾਲਾ ਜਾਂ ਤੇ ਹੋਰ ਜੇਲ੍ਹਾਂ ਵਿੱਚ ਬੰਦ ਹਨ।
ਜਾਣਕਾਰੀ ਅਨੁਸਾਰ 25 ਅਗਸਤ 2017 ਨੂੰ ਪੰਚਕੂਲਾ ਵਿਖੇ ਹੋਈ ਹਿੰਸਾ ਦੌਰਾਨ ਐਫ.ਆਈ.ਆਰ. ਨੰਬਰ 345 ਵਿੱਚ ਕਈ ਡੇਰਾ ਸ਼ਰਧਾਲੂਆਂ ‘ਤੇ ਦੇਸ਼ ਧ੍ਰੋਹ ਦੀ ਧਾਰਾ ਦੇ ਨਾਲ ਹੀ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇੱਕ-ਇੱਕ ਕਰਕੇ ਲਗਭਗ ਸਾਰੇ ਡੇਰਾ ਸ਼ਰਧਾਲੂ ਗ੍ਰਿਫ਼ਤਾਰ ਕਰ ਲਏ ਗਏ ਸਨ। ਇਨਾਂ ਵਿੱਚੋਂ ਕਈ ਡੇਰਾ ਸ਼ਰਧਾਲੂਆਂ ਨੇ ਹਾਈਕੋਰਟ ‘ਚ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਸੀ। ਜਿਸ ‘ਤੇ ਹਾਈ ਕੋਰਟ ਦੀ ਮਾਨਯੋਗ ਜਸਟਿਸ ਦਇਆ ਚੌਧਰੀ ਨੇ ਸੁਣਵਾਈ ਕਰਦੇ ਹੋਏ ਸ਼ੁੱਕਰਵਾਰ ਨੂੰ ਮਨਜ਼ੂਰ ਕਰ ਲਿਆ ਗਿਆ ਹੈ, ਜਿਸ ਨਾਲ 8 ਡੇਰਾ ਸ਼ਰਧਾਲਆਂ ਨੂੰ ਵੱਡੀ ਰਾਹਤ ਦੀ ਖ਼ਬਰ ਮਿਲੀ ਹੈ, ਜਦੋਂ ਕਿ ਇਸੇ ਹਾਈਕੋਰਟ ਦੀ ਅਦਾਲਤ ਵਿੱਚ 7 ਹੋਰ ਡੇਰਾ ਪ੍ਰੇਮੀਆਂ ਨੇ ਜਮਾਨਤ ਦੀ ਅਰਜ਼ੀ ਲਗਾਈ ਹੋਈ ਸੀ, ਜਿਸ ‘ਤੇ ਹੁਣ 23 ਜਨਵਰੀ ਬੁੱਧਵਾਰ ਨੂੰ ਸੁਣਵਾਈ ਹੋਏਗੀ।
ਜਾਣਕਾਰੀ ਅਨੁਸਾਰ ਜਿਨਾਂ 8 ਡੇਰਾ ਪ੍ਰੇਮੀਆਂ ਨੂੰ ਜਮਾਨਤ ਮਿਲੀ ਹੈ, ਉਨਾਂ ਵਿੱਚ ਉਮੇਦ, ਵਿਕਰਮ, ਦਲਬੀਰ, ਹਰੀਕੇਸ਼, ਪੂਰਨ ਚੰਦ, ਕਰਮ ਸਿੰਘ, ਵਿਜੇ ਅਤੇ ਓਮ ਪਾਲ ਸ਼ਾਮਲ ਹਨ। ਇਸ ਤੋਂ ਇਲਾਵਾ ਪਵਨ ਕੁਮਾਰ, ਰਾਕੇਸ਼ ਕੁਮਾਰ, ਚਮਕੌਰ ਸਿੰਘ, ਦਾਨ ਸਿੰਘ, ਦਿਲਾਵਰ, ਸੁਰੇਦਰ ਧੀਮਾਨ ਅਤੇ ਗੁਰਲੀਨ ਦੀ ਜਮਾਨਤ ਬਾਰੇ 23 ਜਨਵਰੀ ਨੂੰ ਹਾਈਕੋਰਟ ਆਪਣਾ ਫੈਸਲਾ ਕਰੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top