ਬਾੜਮੇਰ ‘ਚ ਬੱਸ ਤੇ ਟੈਂਕਰ ‘ਚ ਟੱਕਰ, 8 ਲੋਕ ਜਿੰਦਾ ਸੜੇ

ਬਾੜਮੇਰ ‘ਚ ਬੱਸ ਤੇ ਟੈਂਕਰ ‘ਚ ਟੱਕਰ, 8 ਲੋਕ ਜਿੰਦਾ ਸੜੇ

ਜੈਪੁਰ (ਏਜੰਸੀ)। ਰਾਜਸਥਾਨ ਦੇ ਬਾੜਮੇਰ ‘ਚ ਬੁੱਧਵਾਰ ਨੂੰ ਬਾੜਮੇਰ ਜੋਧਪੁਰ ਹਾਈਵੇਅ ‘ਤੇ ਇਕ ਨਿੱਜੀ ਬੱਸ ਅਤੇ ਇਕ ਟੈਂਕਰ ਦੀ ਟੱਕਰ ਹੋ ਗਈ। ਟੱਕਰ ਕਾਰਨ ਟੈਂਕਰ ਅਤੇ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ 8 ਲੋਕ ਜ਼ਿੰਦਾ ਸੜ ਗਏ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ‘ਚ ਕਈ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਬੱਸ ‘ਚ 25 ਲੋਕ ਸਵਾਰ ਸਨ। ਟੱਕਰ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਇਸ ਕਾਰਨ ਲੋਕ ਇਸ ਵਿੱਚ ਫਸ ਗਏ, ਕੁਝ ਲੋਕ ਖਿੜਕੀ ਤੋੜ ਕੇ ਬਾਹਰ ਆ ਗਏ।

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ 10 ਲੋਕਾਂ ਨੂੰ ਬਚਾਇਆ। ਜਾਣਕਾਰੀ ਮੁਤਾਬਕ ਹਾਦਸੇ ਕਾਰਨ ਹਾਈਵੇਅ ‘ਤੇ ਲੰਮਾ ਜਾਮ ਲੱਗ ਗਿਆ, ਜਿਸ ਦੇ ਮੱਦੇਨਜ਼ਰ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਬੱਸ ਵਿੱਚ ਸਵਾਰ ਯਾਤਰੀ ਨੇ ਦੱਸਿਆ ਕਿ ਬੱਸ ਬਲੋਤਰਾ ਤੋਂ ਸਵੇਰੇ 10 ਵਜੇ ਦੇ ਕਰੀਬ ਰਵਾਨਾ ਹੋਈ ਸੀ। ਹਾਈਵੇਅ ‘ਤੇ ਗਲਤ ਦਿਸ਼ਾ ਤੋਂ ਆ ਰਹੇ ਇਕ ਟੈਂਕਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਨੂੰ ਅੱਗ ਲੱਗ ਗਈ ਅਤੇ ਪੂਰੀ ਬੱਸ ਸੜ ਕੇ ਸੁਆਹ ਹੋ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ