ਹਥਿਆਰਾਂ ਦੀ ਨੋਕ ‘ਤੇ ਲੁਟੇਰੇ 80 ਹਜਾਰ ਲੁੱਟ ਕੇ ਫਰਾਰ

0
80 Thousand, Robbers, Escaped, Arms

ਭਗਤਾ ਭਾਈ ‘ਚ ਫਾਇਰਿੰਗ ਕਰਨ ਉਪਰੰਤ ਹੋਈ ਵਾਰਦਾਤ (Robbers)

ਬਠਿੰਡਾ (ਅਸ਼ੋਕ ਵਰਮਾ)। ਜਿਲ੍ਹਾ ਬਠਿਡਾ ਦੇ ਕਸਬਾ ਭਗਤਾ ਭਾਈ ‘ਚ ਅੱਜ ਸਵੇਰੇ ਵਰੁਣਾ ਕਾਰ ਸਵਾਰ ਇੱਕ ਆੜ੍ਹਤੀ ਤੋਂ ਹਥਿਆਰਾਂ ਦੀ ਨੋਕ ਤੇ 80 ਹਜਾਰ ਰੁਪਿਆ ਲੁੱਟ ਕੇ ਫਰਾਰ ਹੋ ਗਏ। ਆੜ੍ਹਤੀ ਦਾ ਨਾਮ ਰਜਿੰਦਰ ਕੁਮਾਰ ਹੈ ਜੋ ਐਚਡੀਐਫਸੀ ਬੈਂਕ ਚੋਂ ਪੈਸੇ ਕਢਵਾ ਕੇ ਆਪਣੀ ਦੁਕਾਨ ਤੇ ਲਿਆਇਆ ਸੀ। ਇਸੇ ਦੌਰਾਨ ਦੋ ਤਿੰਨ ਲੁਟੇਰੇ (Robbers) ਦੁਕਾਨ ਤੇ ਆਏ ਅਤੇ ਪੈਸੇ ਖੋਹਣ ਲੱਗੇ। ਇਸੇ ਮੌਰੇ ਰਜਿੰਦਰ ਕੁਮਾਰ ਉਨ੍ਹਾਂ ਨਾਲ ਹੱਥੋਪਾਈ ਵੀ ਹੋਇਆ।

ਲੁਟੇਰਿਆਂ ਨੇ ਦਹਿਸ਼ਤ ਪੈਦਾ ਕਰਨ ਲਈ ਫਾਇਰ ਵੀ ਕੀਤੇ ਹਨ। ਥਾਣਾ ਦਿਆਲ ਪੁਰਾ ਪੁਲਿਸ ਤੋਂ ਇਲਾਵਾ ਐਸਪੀ ਡੀ ਸਵਰਨ ਸਿੰਘ ਖੰਨਾ,ਡੀਐਸਪੀ ਫੂਲ ਗੁਰਪ੍ਰੀਤ ਸਿੰਘ ਅਤੇ ਪੁਲਿਸ ਟੀਮਾਂ ਮੌਕੇ ਤੇ ਪੁੱਜੀਆਂ ਅਤੇ ਸਥਿਤੀ ਦਾ ਜਾਇਜਾ ਲਿਆ। ਪੁਲਿਸ ਨੂੰ ਮੌਕੇ ਤੋਂ ਕੁਝ ਚੱਲੇ ਤੇ ਅਣਚੱਲੇ ਕਾਰਤੂਸ ਵੀ ਮਿਲੇ ਹਨ। ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।