ਯਮਨ ਵਿੱਚ ਹਵਾਈ ਹਮਲੇ ਵਿੱਚ 82 ਲੋਕਾਂ ਦੀ ਮੌਤ

Airstrikes in Yemen Sachkahoon

ਯਮਨ ਵਿੱਚ ਹਵਾਈ ਹਮਲੇ ਵਿੱਚ 82 ਲੋਕਾਂ ਦੀ ਮੌਤ

ਸੰਯੁਕਤ ਰਾਸ਼ਟਰ। ਯਮਨ ਦੇ ਸਾਦਾ ਸੂਬੇ ਵਿੱਚ ਹੋਏ ਹਵਾਈ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 80 ਤੋਂ ਜ਼ਿਆਦਾ ਹੈ। ਮੈਡੀਸਿਨਸ ਸੈਂਸ ਫਰੰਟੀਅਰਸ ਸਹਾਇਆ ਸਮੂਹ ਨੇ ਸਿਹਤ ਮੰਤਰਾਲੇ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਐਤਵਾਰ ਨੂੰ ਕਿਹਾ,‘‘ਯਮਨ ਦੇ ਸਾਦਾ ਸਿਟੀ ਰਿਮਾਂਡ ਜੇਲ ’ਤੇ ਸਾਊਦੀ ਅਗਵਾਈ ਵਾਲੇ ਗਠਜੋੜ ਦੁਆਰਾ ਕੀਤੇ ਗਏ ਹਵਾਈ ਹਮਲੇ ਵਿੱਚ ਕੱਲ੍ਹ ਸਵੇਰੇ ਘੱਟੋ ਘੱਟ 82 ਲੋਕ ਮਾਰੇ ਗਏ ਅਤੇ 266 ਜਖ਼ਮੀ ਹੋ ਗਏ।’’ ਸਹਾਇਤਾ ਸਮੂਹ ਨੇ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਜਾਰੀ ਰਹਿਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।

ਐਮਐਸਐਫ ਨੇ ਕਿਹਾ ਕਿ ਹਾਲਾਂਕਿ ਗਠਜੋੜ ਨੇ ਦਾਅਵਾ ਕੀਤਾ ਹੈ ਕਿ ਜੇਲ ’ਤੇ ਹਮਲੇ ਦੀਆਂ ਖ਼ਬਰਾਂ ‘ਬੇਬੁਨਿਆਦ’ ਸਨ। ਇਸ ਦੇ ਬਾਵਜ਼ੂਦ ਸਹਾਇਤਾ ਸਮੂਹ ਦੇ ਕਰਮਚਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਜੇਲ ਨੂੰ ਤਬਾਹ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਬਲਾਂ ਦੇ ਹਵਾਈ ਹਮਲੇ ’ਚ ਕਈ ਹੂਤੀ ਬਾਗੀ ਮਾਰੇ ਗਏ ਸਨ ਅਤੇ ਕਈ ਜਖ਼ਮੀ ਹੋ ਗਏ ਸਨ। ਐਮਐਸਐਫ ਨੇ ਸ਼ੁਰੂਆਤ ਵਿੱਚ ਦੱਸਿਆ ਕਿ ਹਵਾਈ ਹਮਲੇ ਵਿੱਚ 70 ਲੋਕ ਮਾਰੇ ਗਏ ਅਤੇ 130 ਲੋਕ ਜਖ਼ਮੀ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ