ਪੰਜਾਬ

9 ਫਾਇਰਮੈਨਾਂ ਦੀ ਮੌਤ ਦੇ ਬਾਵਜੂਦ ਨਵਜੋਤ ਸਿੱਧੂ ਨਹੀਂ ਦਿਵਾ ਸਕੇ ਐਂਟੀ ਫਾਇਰ ਸੂਟ

Despite the death of 9 firemen, Navjot Singh Sidhu could not get the help of the anti-fire suit

ਪਿਛਲੇ 22 ਮਹੀਨਿਆਂ ਤੋਂ ਲਟਕ ਰਿਹਾ ਐਂਟੀ ਫਾਇਰ ਸੂਟ ਦੇਣ ਦਾ ਮਾਮਲਾ

ਚੰਡੀਗੜ੍ਹ । ਕਾਂਗਰਸ ਦੇ ਸਟਾਰ ਪ੍ਰਚਾਰਕ ਆਪਣੇ ਹੀ ਵਿਭਾਗ ਅਧੀਨ ਆਉਂਦੇ ਫਾਇਰਮੈਨ ਨੂੰ ਐਂਟੀ ਫਾਇਰ ਸੂਟ ਦੇਣ ਦੇ ਮਾਮਲੇ ਵਿੱਚ ਜੁਮਲੇਬਾਜ਼ ਬਣਦੇ ਨਜ਼ਰ ਆ ਰਹੇ ਹਨ। ਪਿਛਲੇ 22 ਮਹੀਨੇ ਦੇ ਕਾਰਜਕਾਲ ਦੌਰਾਨ ਨਵਜੋਤ ਸਿੱਧੂ ਵੱਲੋਂ ਕਈ ਵਾਰ ਵਿਧਾਨ ਸਭਾ ਦੇ ਅੰਦਰ ਅਤੇ ਦਰਜਨਾਂ ਵਾਰ ਵਿਧਾਨ ਸਭਾ ਤੋਂ ਬਾਹਰ ਫਾਇਰਮੈਨ ਨੂੰ ਐਂਟੀ ਫਾਇਰ ਸੂਟ ਦੇਣ ਦਾ ਐਲਾਨ ਕੀਤਾ ਜਾ ਚੁੱਕਾ ਹੈ ਪਰ ਇਨ੍ਹਾਂ 22 ਮਹੀਨਿਆਂ ਵਿੱਚ ਨਵਜੋਤ ਸਿੱਧੂ ਹੁਣ ਤੱਕ ਐਂਟੀ ਫਾਇਰ ਸੂਟ ਖਰੀਦਣ ਦਾ ਟੈਂਡਰ ਤੱਕ ਨਹੀਂ ਦੇ ਪਾਏ ਹਨ।
ਜਾਣਕਾਰੀ ਅਨੁਸਾਰ ਪੰਜਾਬ ਦੇ ਲੁਧਿਆਣਾ ਵਿਖੇ ਹੋਏ  ਅੱਗ ਲੱਗਣ ਨਾਲ ਹੋਏ ਹਾਦਸਿਆਂ ਵਿੱਚ 9 ਫਾਇਰਮੈਨਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 4 ਫਾਇਰਮੈਨ ਬੁਰੀ ਤਰ੍ਹਾਂ ਝੁਲਸ ਗਏ ਸਨ। ਐਂਟੀ ਫਾਇਰ ਸੂਟਾਂ ਦੀ ਘਾਟ ਕਾਰਨ ਫਾਇਰ ਕਰਮੀ ਜਿਉਂਦੇ ਸੜ ਗਏ ਮੌਤ ਦਾ ਸ਼ਿਕਾਰ ਹੋਏ 9 ਫਾਇਰਮੈਨ ਦੇ ਪਰਿਵਾਰਕ ਮੈਂਬਰਾਂ ਅਤੇ ਬੁਰੀ ਤਰ੍ਹਾਂ ਝੁਲਸੇ 4 ਫਾਇਰਮੈਨ ਸਣੇ ਕੁਲ 13 ਨੂੰ ਕੇਂਦਰ ਸਰਕਾਰ ਇਸੇ ਸਾਲ ਗੈਲੰਟਰੀ ਐਵਾਰਡ ਦੇਣ ਜਾ ਰਿਹਾ ਹੈ। ਇਹ ਐਵਾਰਡ ਦੇਣ ਦੀ ਪੰਜਾਬ ਸਰਕਾਰ ਨੇ ਹੀ ਮੰਗ ਕੀਤੀ ਸੀ, ਜਿਸ ਨੂੰ ਕਿ ਕੇਂਦਰ ਸਰਕਾਰ ਨੇ ਸਵੀਕਾਰ ਵੀ ਕਰ ਲਿਆ ਹੈ। ਇਸ ਮਾਮਲੇ ਵਿੱਚ ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਇਹ ਜਾਣਕਾਰੀ ਤਾਂ ਸਾਂਝੀ ਕੀਤੀ ਪਰ ਨਾਲ ਹੀ ਉਨ੍ਹਾਂ ਦੇ ਮੂੰਹ ਵਿੱਚੋਂ ਇਹ ਵੀ ਸੱਚ ਨਿਕਲ ਗਿਆ ਕਿ ਅੱਜ ਵੀ ਪੰਜਾਬ ਦੇ ਫਾਇਰ ਵਿਭਾਗ ਵਿੱਚ ਕੰਮ ਕਰਦੇ 269 ਫਾਇਰਮੈਨ ਆਪਣੀ ਜਿੰਦਗੀ ਦਾਅ ‘ਤੇ ਲਾਉਂਦੇ ਹੋਏ ਬਿਨਾਂ ਫਾਇਰ ਐਂਟੀ ਸੇਫ਼ਟੀ ਸੂਟ ਤੋਂ ਅੱਗ ਬੁਝਾਉਣ ਦਾ ਕੰਮ ਕਰਨ ਵਿੱਚ ਲਗੇ ਹੋਏ ਹਨ।
ਨਵਜੋਤ ਸਿੱਧੂ ਨੇ ਪਿਛਲੇ ਮਹੀਨਿਆਂ ਵਿੱਚ ਕਈ ਵਾਰ ਐਂਟੀ ਫਾਇਰ ਸੂਟ ਨਹੀਂ ਹੋਣ ਦਾ ਹਵਾਲਾ ਦਿੰਦੇ ਹੋਏ ਵਿਧਾਨ ਸਭਾ ਅੰਦਰ ਅਕਾਲੀ-ਭਾਜਪਾ ਸਰਕਾਰ ਨੂੰ ਤਾਂ ਰੱਜ ਕੇ ਕੋਸਿਆਂ ਪਰ ਖ਼ੁਦ ਆਪਣੇ 22 ਮਹੀਨਿਆਂ ਕਾਰਜਕਾਲ ਵਿੱਚ ਇੱਕ ਵੀ ਫਾਇਰ ਸੇਫ਼ਟੀ ਸੂਟ ਦੀ ਖ਼ਰੀਦ ਨਹੀਂ ਕਰ ਪਾਏ ਹਨ।
ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਕੋਲ ਫਾਇਰ ਸੇਫ਼ਟੀ ਐਂਟਰੀ ਸੂਟ ਖ਼ਰੀਦਣ ਲਈ ਬਕਾਇਦਾ ਫੰਡ ਵੀ ਆਇਆ ਹੋਇਆ ਹੈ ਪਰ ਸਥਾਨਕ ਸਰਕਾਰਾਂ ਵਿਭਾਗ ਨੇ ਸਿਰਫ਼ ਖਰੀਦ ਕਮੇਟੀ ਬਣਾਉਣ ਤੋਂ ਇਲਾਵਾ ਕੋਈ ਵੀ ਕੰਮ ਇਸ ਮਾਮਲੇ ਵਿੱਚ ਨਹੀਂ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top