Uncategorized

ਰੀਓ ਓਲੰਪਿਕ ਲਈ ਭਾਰਤੀ ਖਿਡਾਰੀਆਂ ਦੀ ਗਿਣਤੀ ਹੋਈ 99

ਨਵੀਂ ਦਿੱਲੀ (ਏਜੰਸੀ) ਬ੍ਰਾਜ਼ੀਲ ਦੇ ਰੀਓ ‘ਚ ਅਗਸਤ ‘ਚ ਹੋਣ ਵਾਲੇ ਖੇਡਾਂ ਦੇ ਮਹਾਂਕੁੰਭ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਭਾਰਤੀ ਖਿਡਾਰੀਆਂ ਦੀ ਗਿਣਤੀ ਹੁਣ ਤੱਕ 99 ਤੱਕ ਪਹੁੰਚ ਚੁੱਕੀ ਹੈ, ਜਿਸ ‘ਚ 54 ਪੁਰਸ਼ ਅਤੇ 45 ਮਹਿਲਾ ਖਿਡਾਰੀ ਸ਼ਾਮਲ ਹਨ ਸਾਲ 2008 ਦੇ ਬੀਜਿੰਗ ਓਲੰਪਿਕ ‘ਚ ਦੇਸ਼ ਦਾ ਇੱਕੋ-ਇੱਕ ਵਿਅਕਤੀਗਤ ਓਲੰਪਿਕ ਸੋਨ ਤਮਗਾ ਜਿੱਤਣ ਵਾਲੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੂੰ ਇਸ ਵਾਰ ਭਾਰਤੀ ਟੀਮ ਦੇ ਝੰਡਾਬਰਦਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ
ਓਲੰਪਿਕ ਲਈ ਭਾਰਤੀ ਖਿਡਾਰੀਆਂ ਦੇ 99 ਦੀ ਗਿਣਤੀ ਹੁਣ ਇੱਕ ਰਿਕਾਰਡ ਬਣ ਚੁੱਕੀ ਹੈ ਅਤੇ ਇਸ ਗਿਣਤੀ ਨੇ 2012 ਦੀਆਂ ਲੰਡਨ ਓਲੰਪਿਕ ਦੇ 83 ਖਿਡਾਰੀਆਂ ਦੀ ਗਿਣਤੀ ਨੂੰ ਕਾਫ਼ੀ ਪਿੱਛੇ ਛੱਡ ਦਿੱਤਾ ਹੈ ਭਾਰਤੀ ਖਿਡਾਰੀਆਂ ਨੂੰ ਰੀਓ ਦਾ ਅੰਕੜਾ 100 ਤੋਂ ਕਿਤੇ ਅੱਗੇ ਜਾਣ ਦੀ ਉਮੀਦ ਹੈ, ਕਿਉਂਕਿ ਹਾਲੇ ਅਥਲੈਟਿਕਸ, ਮੁੱਕੇਬਾਜ਼ੀ ਅਤੇ ਤੀਰਅੰਦਾਜ਼ੀ ‘ਚ ਕੁਝ ਹੋਰ ਖਿਡਾਰੀਆਂ ਦੇ ਕੁਆਲੀਫਾਈ ਕਰਨ ਦੀ ਸੰਭਾਵਨਾ ਹੈ

ਪ੍ਰਸਿੱਧ ਖਬਰਾਂ

To Top