ਫਹਿਤਗੜ੍ਹ ਸਾਹਿਬ ਵਿਖੇ ਬਣੇਗਾ 1000 ਏਕੜ ਦਾ ਟੈਕਸਟਾਈਲ ਪਾਰਕ

Punjab New Cabinet Sachkahoon

ਮੱਤੇਵਾੜਾ ’ਚ ਵਿਰੋਧ ਤੋਂ ਬਾਅਦ ਰੱਦ ਕੀਤਾ ਸੀ ਪ੍ਰੌਜੈਕਟ

ਫਤਿਹਗੜ੍ਹ ਸਾਹਿਬ। ਪ੍ਰਧਾਨ ਮੰਤਰੀ ਮਿੱਤਰ ਸਕੀਮ ਤਹਿਤ ਟੈਕਸਟਾਈਲ ਪਾਰਕ ਹੁਣ ਫਤਿਹਗੜ੍ਹ ਸਾਹਿਬ ਵਿਖੇ ਬਣਾਇਆ ਜਾਵੇਗਾ। ਪੰਜਾਬ ਸਰਕਾਰ ਇਸ ਪ੍ਰਧਾਨ ਮੰਤਰੀ ਮੈਗਾ ਇੰਟੀਗ੍ਰੇਟਿਡ ਟੈਕਸਟਾਈਲ ਅਤੇ ਐਪਰਲ ਪਾਰਕ ਲਈ 1000 ਏਕੜ ਜ਼ਮੀਨ ਦੇਵੇਗੀ। ਸੀਐਮ ਭਗਵੰਤ ਮਾਨ ਨੇ ਇਸ ਲਈ ਕੇਂਦਰ ਨੂੰ ਪ੍ਰਸਤਾਵ ਭੇਜਿਆ ਹੈ। ਇਸ ਸਬੰਧੀ ਕੇਂਦਰੀ ਕੱਪੜਾ ਮੰਤਰੀ ਪਿਊਸ਼ ਗੋਇਲ ਨੂੰ ਪੱਤਰ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਇਹ ਪਾਰਕ ਲੁਧਿਆਣਾ ਦੇ ਮੱਤੇਵਾੜਾ ਵਿੱਚ ਬਣਾਇਆ ਜਾ ਰਿਹਾ ਸੀ। ਉਥੇ ਮੌਜੂਦ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਰੱਦ ਕਰ ਦਿੱਤਾ।

ਇਹ ਵੀ ਪੜ੍ਹੋ : ਰਾਜਸਥਾਨ CM ਦੇ ਕਰੀਬੀ ਮੰਤਰੀ ਰਾਜੇਂਦਰ ਯਾਦਵ ਦੇ 53 ਟਿਕਾਣਿਆਂ ’ਤੇ Income Tax ਦੀ ਛਾਪੇਮਾਰੀ

ਪ੍ਰਦੂਸ਼ਣ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਕਰੇਗਾ

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਸ ਪਾਰਕ ਨੂੰ ਬਣਾਉਂਦੇ ਸਮੇਂ ਕੇਂਦਰ ਅਤੇ ਰਾਜ ਦੇ ਪ੍ਰਦੂਸ਼ਣ ਬੋਰਡ ਨਾਲ ਸਬੰਧਤ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਮੁੱਢਲੀ ਸ਼ਰਤ 1000 ਏਕੜ ਜ਼ਮੀਨ ਦਾ ਇੱਕੋ ਥਾਂ ਹੋਣਾ ਹੈ। ਜਿਸ ਨੂੰ ਪੰਜਾਬ ਸਰਕਾਰ ਨੇ ਫਤਿਹਗੜ੍ਹ ਸਾਹਿਬ ਵਿਖੇ ਪਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਨਾਲ ਸਬੰਧਤ ਸਾਰੀਆਂ ਜ਼ਰੂਰਤਾਂ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਜਾਣੋ, ਭਾਰਤੀ ਟੀਮ ਦੀ ਹਾਰ ਦਾ ਕਾਰਨ, ਸ਼੍ਰੀਲੰਕਾ ਨੇ ਭਾਰਤ ਨੂੰ ਹਰਾਇਆ

ਮਾਨ ਨੇ ਕਿਹਾ- ਪਾਰਕ ਨਾਲ ਦੇਸ਼ ਦਾ ਟੈਕਸਟਾਈਲ ਹੱਬ ਬਣੇਗਾ ਪੰਜਾਬ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਵਿੱਚ ਇਸ ਪਾਰਕ ਦੇ ਬਣਨ ਨਾਲ ਪੰਜਾਬ ਦੇਸ਼ ਦਾ ਟੈਕਸਟਾਈਲ ਹੱਬ ਬਣ ਜਾਵੇਗਾ। ਇਸ ਪ੍ਰੋਜੈਕਟ ਨਾਲ ਪੰਜਾਬ ਵਿੱਚ ਉਦਯੋਗਿਕ ਵਿਕਾਸ ਹੋਵੇਗਾ। ਇਸ ਨਾਲ ਜਿੱਥੇ ਨਿਵੇਸ਼ਕਾਂ ਨੂੰ ਆਕਰਸ਼ਿਤ ਕੀਤਾ ਜਾਵੇਗਾ, ਉੱਥੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here