ਧੂਰੀ ਵਿੱਚ ਨਕਲੀ ਦੁੱਧ ਵੇਚਣ ਦਾ ਧੰਦਾ ਕਰਨ ਵਾਲੇ ਵੱਡੇ ਗਿਰੋਹ ਦਾ ਕੀਤਾ ਪਰਦਾਫਾਸ਼

1000 ਲੀਟਰ ਨਕਲੀ ਦੁੱਧ ਸਮੇਤ ਹੋਰ ਸਾਮਾਨ ਬਰਾਮਦ

ਧੂਰੀ (ਰਵੀ ਗੁਰਮਾ)। ਧੂਰੀ ਵਿੱਚ ਨਕਲੀ ਦੁੱਧ  (Fake Milk) ਵੇਚਣ ਦਾ ਧੰਦਾ ਕਰਨ ਵਾਲੇ ਇੱਕ ਵੱਡੇ ਗਰੋਹ ਦਾ ਪੁਲਿਸ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਟੀਮ ਦੇ ਇੱਕ ਸਾਂਝੇ ਅਪ੍ਰੇਸ਼ਨ ਦੌਰਾਨ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਵੱਲੋਂ ਉਕਤ ਮੁਲਜ਼ਮਾਂ ਤੋਂ 1000 ਲੀਟਰ ਨਕਲੀ ਦੁੱਧ ਬਰਾਮਦ ਕਰਨ ਦਾ ਦਾਅਵਾ ਵੀ ਕੀਤਾ ਗਿਆ ਹੈ। ਇਸ ਸੰਬੰਧੀ ਡੀ ਐੱਸ ਪੀ ਧੂਰੀ ਯੋਗੇਸ਼ ਸ਼ਰਮਾ ਨੇ ਇਕ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਐੱਸ.ਐੱਸ ਪੀ ਮਨਦੀਪ ਸਿੰਘ ਸਿੱਧੂ ਵੱਲੋਂ ਮਾਡ਼ੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਥਾਣਾ ਮੁਖੀ ਹਰਜਿੰਦਰ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਗਗਨਦੀਪ ਕੁਮਾਰ ਪੁੱਤਰ ਯੁਧਿਸ਼ਟਰ ਕੁਮਾਰ ਵਾਸੀ ਗੁਰੂ ਤੇਗ ਬਹਾਦਰ ਨੰਬਰ ਜਿਸ ਨੇ ਗਲੀ ਨੰਬਰ 2 ਵਿੱਚ ਆਪਣੇ ਪਲਾਂਟ ਵਿਚ ਦੁੱਧ ਡੇਅਰੀ ਕੀਤੀ ਹੋਈ ਸੀ। ਜੋ ਆਪਣੇ ਦੋਸਤ ਪ੍ਰਦੀਪ ਸਿੰਘ ਗੁਰਚਰਨ ਸਿੰਘ ਵਾਸੀ ਦਸਮੇਸ਼ ਨਗਰ ਵਾਰਡ ਨੰਬਰ 9 ,ਕਰਨਦੀਪ ਪੁੱਤਰ ਪਰਮਿੰਦਰ ਸਿੰਘ ਵਾਸੀ ਹਥਨ ਸਦਰ ਥਾਣਾ ਧੂਰੀ ਨੂੰ ਗ੍ਰਿਫਤਾਰ ਕੀਤਾ ਹੈ।

ਦੁੱਧ ਅਸਲੀ ਦੱਸ ਕੇ ਲੋਕਾਂ ਨਾਲ ਕਰ ਰਹੇ ਸੀ ਧੋਖਾਧੜੀ

ਜੋ ਕਿ ਤਿੰਨੇ ਜਣੇ ਰਲਕੇ ਨਕਲੀ ਦੁੱਧ ਬਣਾਉਣ ਦਾ ਕੰਮ ਕਰਦੇ ਸਨ। ਉਕਤ ਵਿਅਕਤੀ ਨਕਲੀ ਦੁੱਧ ਵੇਚ ਕੇ ਮੋਟੀ ਕਮਾਈ ਕਰਦੇ ਸਨ ਅਤੇ ਲੋਕਾਂ ਨੂੰ ਬਿਮਾਰੀਆਂ ਵੱਲ ਧੱਕ ਰਹੇ ਸਨ। ਗਗਨਦੀਪ ਕੁਮਾਰ ਵੱਲੋਂ ਨਕਲੀ ਦੁੱਧ ਤਿਆਰ ਕਰਕੇ ਇਸ ਨੂੰ ਅਸਲੀ ਦੱਸ ਕੇ ਲੋਕਾਂ ਨਾਲ ਧੋਖਾਧੜੀ ਵਿਚ ਰੱਖ ਕੇ ਵੇਚਦਾ ਸੀ। ਪੁਲਿਸ ਪਾਰਟੀ ਵੱਲੋਂ ਫੂਡ ਸੇਫਟੀ ਅਫਸਰ ਗੌਰਵ ਕੁਮਾਰ ਨਾਲ ਮਿਲ ਕੇ ਮੌਕੇ ਪਰ ਰੇਡ ਕੀਤੀ ਗਈ ਤਾਂ ਗਗਨਦੀਪ ਕੁਮਾਰ ਬਗੈਰਾ ਨਕਲੀ ਦੁੱਧ ਤਿਆਰ ਕਰਦੇ ਰੰਗੇ ਹੱਥੀਂ ਕਾਬੂ ਆ ਗਏ ਤੇ ਉਸ ਦੇ ਕਬਜ਼ੇ ਵਿੱਚ ਤਿਆਰ ਕੀਤਾ ਨਕਲੀ ਦੁੱਧ ਤੇ ਦੁੱਧ ਤਿਆਰ ਕਰਨ ਵਾਲਾ ਸਾਮਾਨ ਬਰਾਮਦ ਕੀਤਾ ਗਿਆ।

ਇਹਨਾਂ ਵਿਅਕਤੀ ਕੋਲੋ ਗੱਡੀ PB13BC 2452 ਮਾਰਕਾ ਬਲੈਰੋ ,ਇੱਕ ਪਿਕਅੱਪ ਟੈਂਕਰ, 1000 ਕਿਲੋ ਨਕਲੀ ਦੁੱਧ, 85 ਕਿੱਲੋਗ੍ਰਾਮ ਸੈਕੰਡਰੀ ਦੁੱਧ ਪਾਊਡਰ , 20 ਕਿਲੋਗ੍ਰਾਮ ਮਿਕਸ ਤਰਲ ਦੁੱਧ ,15 ਕਿਲੋਗ੍ਰਾਮ ਤਰਲ ਗੁਲੂਕੋਜ਼, ਇਕ ਦੁੱਧ ਮਿਕਸਰ ਕਰਨ ਵਾਲਾ ਪਲੰਜਰ, ਇਕ ਇਲੈਕਟ੍ਰੋਨਿਕ ਹੈਂਡ ਬਲੈਂਡਰ, 2 ਕਿਲੋਗ੍ਰਾਮ ਐਸਿਡ, ਇਕ ਫੈਟ ਚੈੱਕ ਕਰਨ ਵਾਲੀ ਮਸ਼ੀਨ,ਦੋ ਖਾਲੀ ਨੀਲੇ ਰੰਗ ਦੇ ਡਰੰਮ, 2 ਪੀਸ ਪਲਾਸਟਿਕ ਦੇ ਪਾਈਪ ਮੌਕਾ ਬਰਾਮਦ ਕੀਤੇ ਗਏ ਹਨ। ਉਕਤ ਮੁਲਜ਼ਮਾਂ ਪਰ ਮੁਕੱਦਮਾ ਨੰਬਰ 103 ਮਿਤੀ 16/08/2022 ਅ/ਧ 272,273,420,120ਬੀ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ