ਲੁਧਿਆਣਾ ’ਚ ਚੱਲਦੀ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਡਰਾਈਵਰ

Car Caught fire Sachkahoon

ਲੁਧਿਆਣਾ ’ਚ ਚੱਲਦੀ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਡਰਾਈਵਰ

(ਬੂਟਾ ਸਿੰਘ /ਵਨਰਿੰਦਰ ਸਿੰਘ ਮਣਕੂ) ਲੁਧਿਆਣਾ। ਇੱਥੇ ਭਾਮੀਆ-ਜਮਾਲਪੁਰ ਰੋਡ ’ਤੇ ਸਥਿਤ ਜੈਨ ਕਲੋਨੀ ’ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਲੋਕਾਂ ਨੇ ਇੱਕ ਨੈਨੋ ਗੱਡੀ ਨੂੰ ਅੱਗ ਲੱਗੀ ਦੇਖੀ। ਇਸ ਗੱਡੀ ’ਚ ਇੱਕ ਨੌਜਵਾਨ ਸਵਾਰ ਸੀ, ਜਿਸ ਨੂੰ ਲੋਕਾਂ ਨੇ ਰੋਲਾ ਪਾ ਕਿ ਬਾਹਰ ਕੱਢ ਲਿਆ। ਇਸ ਤੋਂ ਬਾਅਦ ਗੱਡੀ ਧੂੰ- ਧੂੰ ਕਰਕੇ ਅੱਗ ਦੀ ਲਪੇਟ ’ਚ ਆ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਅਤੇ ਥਾਣਾ ਜਮਾਲਪੁਰ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਦੋਂ ਤੱਕ ਮੌਕੇ ’ਤੇ ਫਾਇਰ ਬ੍ਰਿਗੇਡ ਪੁਲਿਸ ਪਹੁੰਚੀ। ਉਦੋਂ ਤੱਕ ਨੇੜੇ ਸਥਿਤ ਜਿੰਮ ਦੇ ਨੌਜਵਾਨਾਂ ਨੇ ਪਾਣੀ ਨਾਲ ਅੱਗ ਘੱਟ ਕਰ ਦਿੱਤੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਇਆ।Car Caught fire Sachkahoon

ਕਾਰ ਡਰਾਈਵਰ ਨੌਜਵਾਨ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਉਹ ਕਾਰ ਚਲਾ ਰਿਹਾ ਸੀ ਤਾਂ ਅਚਾਨਕ ਜੈਨ ਕਲੋਨੀ ਨੇੜੇ ਲੋਕਾਂ ਨੇ ਰੌਲਾ ਪਾ ਕਿ ਉਸ ਨੂੰ ਰੋਕ ਲਿਆ। ਉਸ ਨੇ ਜਦੋਂ ਬਾਹਰ ਆ ਕਿ ਦੇਖਿਆ ਤਾਂ ਗੱਡੀ ਦੇ ਪਿਛਲੇ ਹਿੱਸੇ ਨੂੰ ਅੱਗ ਲੱਗੀ ਹੋਈ ਸੀ, ਜਿਸ ਨੇ ਦੇਖਦੇ ਹੀ ਦੇਖਦੇ ਪੂਰੀ ਗੱਡੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ