ਦਿੱਲੀ ’ਚ ਅੱਜ ਰਾਤ ਤੋਂ ਅਗਲੇ ਸੋਮਵਾਰ ਤੱਕ ਪੂਰਨ ਤੌਰ ’ਤੇ ਕਰਫਿਊ

0
560

ਦਿੱਲੀ ’ਚ ਅੱਜ ਰਾਤ ਤੋਂ ਅਗਲੇ ਸੋਮਵਾਰ ਤੱਕ ਪੂਰਨ ਤੌਰ ’ਤੇ ਕਰਫਿਊ

ਸੱਚ ਕਹੂੰ ਨਿਊਜ਼/ ਨਵੀਂ ਦਿੱਲੀ| ਰਾਜਧਾਨੀ ਦਿੱਲੀ ’ਚ ਦਿਨੋਂ ਦਿਨ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਅੱਜ ਰਾਤ ਤੋਂ ਅਗਲੇ ਸੋਮਵਾਰ ਤੱਕ ਕਰਫਿਊ ਦਾ ਐਲਾਨ ਕੀਤਾ ਹੈ। ਦਿੱਲੀ ’ਚ ਕੋਰੋਨਾ ਦੇ ਸੰਕਰਮਣ ਦੀ ਦਰ 30 ਫੀਸਦੀ ਤੱਕ ਪਹੁੰਚ ਗਈ ਹੈ। ਅੱਜ ਸਵੇਰੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਤੇ ਉਪ ਰਾਜਪਾਲ ਅਨਿਲ ਬੈਜਲ ਦੀ ਮੀਟਿੰਗ ਹੋਈ, ਜਿਸ ਤੋਂ ਬਾਅਦ ਸਰਕਾਰ ਨੇ ਦਿੰਲੀ ’ਚ ਇੱਕ ਹਫ਼ਤੇ ’ਚ ਕਰਫਿਊ ਦਾ ਐਲਾਨ ਕੀਤਾ। ਇਸ ਕਰਫਿਊ ਦੌਰਾਨ ਦਿੱਲੀ ’ਚ ਮੌਲ, ਸਪਾ, ਜਿੰਮ ਅਤੇ ਆਡੀਟੋਰੀਅਮ ਆਦਿ ਸਾਰੇ ਪੂਰੀ ਤਰ੍ਹਾਂ ਬੰਦ ਰਹਿਣਗੇ। ਸਿਨੇਮਾ ਹਾਲ 30 ਫੀਸਦੀ ਦੇ ਸਮਰੱਥਾਂ ਨਾਲ ਚੱਲ ਸਕਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.