ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦਾ ਵਫਦ ਏ.ਡੀ.ਸੀ ਨੂੰ ਮਿਲਿਆ

0
100
NREGA Employed Workers Sachkahoon

ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦਾ ਵਫਦ ਏ.ਡੀ.ਸੀ ਨੂੰ ਮਿਲਿਆ

ਜੇਕਰ ਸਮੱਸਿਆਵਾਂ ਦਾ ਹੱਲ ਜਲਦੀ ਨਾ ਹੋਇਆ ਤਾਂ ਜੱਥੇਬੰਦੀ ਕਰੇਗੀ ਤਿੱਖਾ ਸੰਘਰਸ਼ : ਆਗੂ

ਸੱਚ ਕਹੂੰ ਨਿਊਜ, ਪਟਿਆਲਾ। ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ 2005 ਦੇ ਤਹਿਤ ਕੰਮ ਪ੍ਰਾਪਤੀ ਲਈ ਅਤੇ ਹੋਰ ਬਹੁਤ ਸਾਰੀਆਂ ਮੁਸ਼ਕਿਲਾਂ ਦੇ ਹੱਲ ਲਈ ਅੱਜ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦਾ ਇੱਕ ਵਫਦ ਏ.ਡੀ.ਸੀ. (ਵਿਕਾਸ) ਪ੍ਰੀਤੀ ਯਾਦਵ ਨੂੰ ਪਟਿਆਲਾ ਵਿਖੇ ਮਿਲਿਆ। ਇਸ ਮੌਕੇ ਮਨਰੇਗਾ ਕਾਮਿਆਂ ਨੇ ਏ.ਡੀ.ਸੀ. ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਭਾ ਤਹਿਸੀਲ ਦੇ ਪਿੰਡਾਂ ਦੁਲੱਦੀ, ਅਲੋਹਰਾਂ ਕਲਾਂ, ਲੱਧਾ ਹੇੜੀ, ਪਹਾੜਪੁਰ, ਗਲਵੱਟੀ, ਮਹਿਸ, ਨਾਨੋਵਾਲ, ਸਰਾਜਪੁਰ, ਮੱਲੇਵਾਲ, ਦੰਦਰਾਲਾ ਢੀਂਡਸਾ ਦੀਆਂ ਕੰਮ ਮੰਗ ਦੀਆਂ ਅਰਜੀਆਂ 10-6-2021 ਨੂੰ ਬੀ.ਡੀ.ਪੀ.ਓ. ਦਫਤਰ ਨਾਭਾ ਵਿਖੇ ਦਰਜ ਕਰਵਾਈਆਂ ਸਨ ਪਰ ਅਫਸੋਸ ਦੀ ਗੱਲ ਹੈ ਕਿ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਨ੍ਹਾਂ ਪਿੰਡਾਂ ਦੇ ਨਰੇਗਾ ਕਾਮਿਆਂ ਨੂੰ ਕੰਮ ਦਾ ਕੋਈ ਵੀ ਸੁਨੇਹਾ ਨਹੀਂ ਮਿਲਿਆ।

ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਬੇਰੁਜਗਾਰੀ ਦੇ ਸਤਾਏ ਨਰੇਗਾ ਕਾਮੇ ਭੁੱਖਮਰੀ ਦਾ ਸ਼ਿਕਾਰ ਹੋਣ ਵਾਲੇ ਪਾਸੇ ਵੱਲ ਵੱਧ ਰਹੇ ਹਨ। ਇਨ੍ਹਾਂ ਪਿੰਡਾਂ ਦੇ ਕਾਮੇ ਵਾਰ ਵਾਰ ਬੀ.ਡੀ.ਪੀ.ਓ. ਦਫਤਰ ਨਾਭਾ ਦੇ ਚੱਕਰ ਲਗਾ ਰਹੇ ਹਨ ਪਰ ਇਨ੍ਹਾਂ ਮਜਬੂਰ ਨਰੇਗਾ ਕਾਮਿਆਂ ਨੂੰ ਲਾਅਰਿਆਂ ਤੋਂ ਇਲਾਵਾ ਹੋਰ ਕੁੱਝ ਨਹੀਂ ਮਿਲਿਆ। ਲੰਮੀ ਗੱਲਬਾਤ ਸੁਣਨ ਤੋਂ ਬਾਅਦ ਏ.ਡੀ.ਸੀ. ਪ੍ਰੀਤੀ ਯਾਦਵ ਨੇ ਕਾਮਿਆਂ ਨੂੰ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਨਰੇਗਾ ਰੋਜਗਾਰ ਪ੍ਰਾਪਤ ਮਜਦੂਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਮੱਸਿਆਵਾਂ ਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਜੱਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਵਫਦ ਵਿੱਚ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਰਜਿ.) ਏਟਕ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ , ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਕਕਰਾਲਾ, ਜ਼ਿਲ੍ਹਾ ਸਕੱਤਰ ਕਮਲੇਸ਼ ਕੌਰ ਲੋਹਰਾਂ, ਮੀਤ ਪ੍ਰਧਾਨ ਜਗਸੀਰ ਸਿੰਘ ਸਰਾਜਪੁਰ, ਬੱਗਾ ਸਿੰਘ ਗਲਵੱਟੀ, ਜਸਵੰਤ ਕੌਰ ਦੁਲੱਦੀ, ਅਮੀਰ ਕੌਰ ਦੁਲੱਦੀ, ਗਿਆਨ ਕੌਰ, ਸੀਤਾ ਸਿੰਘ, ਅੰਮਿ੍ਰਤਪਾਲ ਕੌਰ ਸ਼ਾਮਿਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ