ਬਵਾਨਾ ਦੀ ਪੇਪਰ ਰੋਲ ਫੈਕਟਰੀ ‘ਚ ਲੱਗੀ ਅੱਗ

0

ਬਵਾਨਾ ਦੀ ਪੇਪਰ ਰੋਲ ਫੈਕਟਰੀ ‘ਚ ਲੱਗੀ ਅੱਗ

ਨਵੀਂ ਦਿੱਲੀ। ਦਿੱਲੀ ਦੇ ਬਵਾਨਾ ਸਨਅਤੀ ਖੇਤਰ ਵਿਚ ਐਤਵਾਰ ਸਵੇਰੇ ਪੇਪਰ ਰੋਲ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਅੱਗ ਬੁਝਾਊ ਵਿਭਾਗ ਨੇ ਦੱਸਿਆ ਕਿ ਫੈਕਟਰੀ ਵਿਚ ਲੱਗੀ ਅੱਗ ਦੀ ਸੂਚਨਾ ਸਵੇਰੇ 8.27 ਵਜੇ ਮਿਲੀ ਸੀ ਅਤੇ 18 ਵਾਹਨ ਤੁਰੰਤ ਮੌਕੇ ‘ਤੇ ਭੇਜੇ ਗਏ ਸਨ। ਅੱਗ ਬੁਝਾਉਣ ਦਾ ਕੰਮ ਜਾਰੀ ਹੈ ਅਤੇ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅੱਗ ਬਵਾਨਾ ਉਦਯੋਗਿਕ ਸੈਕਟਰ -2 ਦੇ ਐਚ -2 ਵਿਚ ਸਥਿਤ ਫੈਕਟਰੀ ਦੇ ਬੇਸਮੈਂਟ, ਹੇਠਲੀ ਮੰਜ਼ਲ ਅਤੇ ਪਹਿਲੀ ਮੰਜ਼ਿਲ ‘ਤੇ ਲੱਗੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।