ਕਿਊਬਾ ਦੇ ਤੇਲ ਡਿਪੂ ’ਚ ਲੱਗੀ ਅੱਗ, 1 ਮੌਤ, 120 ਜਖਮੀ

17 ਅੱਗ ਬਝਾਊ ਕਰਮਚਾਰੀ ਲਾਪਤਾ

ਹਵਾਨਾ। ਕਿਊਬਾ ਦੇ ਸ਼ਹਿਰ ਮਤੰਜਸ ਵਿੱਚ ਇੱਕ ਤੇਲ ਡਿਪੂ ਵਿੱਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੌਰਾਨ ਡਿਪੂ ਵਿੱਚ ਮੌਜੂਦ 120 ਤੋਂ ਵੱਧ ਲੋਕ ਜ਼ਖ਼ਮੀ ਹੋ ਗੲ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੌਕੇ ਤੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। 17 ਅੱਗ ਬਝਾਊ ਕਰਮੀਆਂ ਦੇ ਲਾਪਤਾ ਹੋਣ ਦੀ ਵੀ ਖਬਰ ਹੈ। ਲੋਕਾਂ ਨੇ ਦੱਸਿਆ ਕਿ ਬਿਜਲੀ ਡਿੱਗਣ ਤੋਂ ਬਾਅਦ 4 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਦੱਸਿਆ ਜਾਂਦਾ ਹੈ ਕਿ ਪੈਟਰੋਲ ਦੇ ਟੈਂਕ ’ਤੇ ਬਿਜਲੀ ਡਿੱਗੀ ਜਿਸ ਨਾਲ ਅੱਗ ਲੱਗ ਗਈ।

ਖ਼ਰਾਬ ਮੌਸਮ ਅਤੇ ਤੇਜ਼ ਹਵਾਵਾਂ ਕਾਰਨ ਅੱਗ ਬਾਅਦ ਵਿੱਚ ਹੋਰ ਟੈਂਕਾਂ ਵਿੱਚ ਫੈਲ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬਿ੍ਰਗੇਡ ਨੂੰ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਜੋ ਜਾਣਕਾਰੀ ਮਿਲੀ ਹੈ, ਉਸ ਦੇ ਮੁਤਾਬਕ ਜਿਸ ਪਹਿਲੇ ਟੈਂਕ ’ਚ ਅੱਗ ਲੱਗੀ, ਉਸ ’ਚ 26 ਹਜ਼ਾਰ ਕਿਊਬਿਕ ਮੀਟਰ ਕੱਚਾ ਤੇਲ ਸੀ। ਦੂਜੇ ਟੈਂਕ ਵਿੱਚ 56 ਹਜ਼ਾਰ ਕਿਊਬਿਕ ਮੀਟਰ ਬਾਲਣ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ