Breaking News

ਸ਼ਮਸ਼ਾਨਘਾਟ ‘ਚ ਲੱਕੜ ਦੇ ਗੋਦਾਮ ‘ਚ ਲੱਗੀ ਅੱਗ 

Fire, Wooden, Godown, Crematorium

2 ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਪਾਇਆ ਕਾਬੂ

ਨਾਭਾ | ਸਥਾਨਕ ਅਲੋਹਰਾਂ ਗੇਟ ਵਿਖੇ ਸਥਿੱਤ ਸ਼ਮਸ਼ਾਨਘਾਟ ਦੀਆਂ ਲੱਕੜਾਂ ਦੇ ਗੋਦਾਮ ਵਿੱਚ ਭੇਦਭਰੇ ਢੰਗ ਨਾਲ ਅੱਗ ਲੱਗ ਗਈ ਜਿਸ ਨੂੰ ਫਾਇਰ ਬਿਗ੍ਰੇਡ ਟੀਮ ਨੇ ਸਮੇਂ ਰਹਿੰਦਿਆਂ ਕਾਬੂ ਪਾ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਾਇਰ ਅਫਸਰ ਨਾਭਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਵਿਭਾਗ ਨੂੰ ਸਵੇਰੇ ਸਵਾ ਪੰਜ ਦੇ ਲਾਗੇ ਮਿਲੀ ਜਿਸ ‘ਤੇ ਫਾਇਰਮੈਨ ਲਵਪ੍ਰੀਤ ਸਿੰਘ, ਗੁਰਤੇਜ਼ ਸਿੰਘ, ਮਧੂਸੂਦਨ ਅਤੇ ਡਰਾਇਵਰ ਮਨਦੀਪ ਸਿੰਘ ਦੀ ਸਾਂਝੀ ਫਾਇਰ ਟੀਮ ਦੋਨੋ ਗੱਡੀਆਂ ਸਮੇਤ ਤੁਰੰਤ ਮੌਕੇ ‘ਤੇ ਪੁੱਜੀ ਤੇ ਲਗਭਗ 2 ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਅੱਗ ‘ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ ਨਹੀਂ ਤਾਂ ਵੱਡਾ ਨੁਕਸਾਨ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ ਸੀ। ਅੱਗ ਕਿਸ ਪ੍ਰਕਾਰ ਲੱਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਕਾਫੀ ਸਮਾਂ ਪਹਿਲਾਂ ਵੀ ਇਸੇ ਜਗ੍ਹਾ ‘ਤੇ ਅੱਗ ਲੱਗਣ ਦੀ ਘਟਨਾ ਵਾਪਰੀ ਸੀ। ਦੂਜੇ ਪਾਸੇ ਨਾਭਾ ਕੋਤਵਾਲੀ ਪੁਲਿਸ ਮੌਕੇ ‘ਤੇ ਪੁੱਜ ਗਈ ਸੀ ਜਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top