ਦੇਸ਼

ਕੁਪਵਾੜਾ ਦੇ ਸਰਕਾਰੀ ਸਕੂਲ ‘ਚ ਲੱਗੀ ਅੱਗ

Fire, Government School, Kupwara

ਅੱਗ ਦੀ ਵਜ੍ਹਾ ਨਾਲ ਸਕੂਲ ਦੀਆਂ ਇਮਾਰਤਾਂ ਨੁਕਸਾਨੀਆਂ

ਏਜੰਸੀ, ਸ੍ਰੀਨਗਰ

ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਇੱਕ ਸਰਕਾਰੀ ਹਾਈ ਮਿਡਲ ਸਕੂਲ ‘ਚ ਰਹੱਸਮਈ ਤਰੀਕੇ ਨਾਲ ਅੱਗ ਲੱਗ ਗਈ। ਉਦਰਵਾਦੀਆਂ ਨੇ ਕਥਿਛ ਤੌਰ ‘ਤੇ ਪਿਛਲੇ ਦੋ ਦਿਨਾਂ ‘ਚ ਇੱਥੇ ਦੋ ਪੰਚਾਇਤ ਘਰਾਂ ‘ਚ ਅੱਗ ਲਗਾਈ ਸੀ। ਆਧਿਕਾਰਕ ਸੂਤਰਾਂ ਨੇ ਦੱਸਿਆ ਕਿ ਉੱਤਰ ਕਸ਼ਮੀਰ ਦੇ ਕੁਪਵਾੜਾ ਦੇ ਹਤਮੁੱਲਾ ਸਥਿਤ ਹਾਈ ਮਿਡਲ ਸਕੂਲ ‘ਚ ਐਤਵਾਰ ਦੀ ਰਾਤ ਅੱਗ ਲੱਗ ਗਈ। ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਵੱਖ-ਵੱਖ ਖੇਤਰਾਂ ਤੋਂ ਫਾਈਰਬ੍ਰਿਗੇਡ ਦੀ ਦੋ ਗੱਡੀਆਂ ਮੌਕੇ ਤੇ ਪਹੁੰਚੀਆਂ ‘ਤੇ ਕਾਫੀ ਮੁਸ਼ਕਲਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਫਾਇਰ ਕਰਚਮਾਰੀਆਂ ਘਟਨਾ ਸਥਾਨ ‘ਤੇ ਪਹੁੰਚਣ ਤੋਂ ਪਹਿਲਾਂ ਆਸਪਾਸ ਦੇ ਹਲਕੇ ਦੇ ਲੋਕਾਂ ਨੇ ਅੱਗ ਬੁਝਾਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਦੱਸਿਆ ਕਿ ਅੱਗ ਦੀ ਵਜ੍ਹਾ ਨਾਲ ਸਕੂਲ ਦੀਆਂ ਇਮਾਰਤਾਂ ਨੁਕਸਾਨੀਆਂ ਗਈਆਂ ਹਨ। ਹੁਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਇਸ ਸਿਲਸਿਲੇ ‘ਚ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯਸਗ ਹੈ ਕਿ ਕੁਪਵਾੜਾ ਦੇ ਲਾਦੇਰਨ ਅਤੇ ਨੁਤਨੁਸਾ ‘ਚ ਬਦਮਾਸ਼ਾਂ ਨੇ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਨੂੰ ਦੋ ਪੰਚਾਇਤ ਘਰਾਂ ‘ਚ ਅੱਗ ਲਾ ਦਿੱਤੀ ਸੀ। ਇੱਥੇ 17 ਨਵੰਬਰ ਨੂੰ ਹੋਏ ਪੰਚਾਇਤੀ ਚੋਣਾਂ ‘ਚ 72 ਫ਼ੀਸਦੀ ਮਤਦਾਨ ਹੋਇਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top