ਦੇਸ਼

ਸਿੱਖਿਆ ਮਾਫ਼ੀਆ ਖਿਲਾਫ਼ ਜੰਗ ਲੜ ਰਹੀ ਐ ਇੱਕ ਸਕੂਲੀ ਬੱਚੀ

ਜਲੰਧਰ, (ਵਾਰਤਾ)। ਬੇਟੀ ਬਚਾਓ, ਬੇਟੀ ਪੜ੍ਹਾਓ ਪਰ ਕਿਵੇਂ ? ਇਹ ਸਵਾਲ ਇੱਕ ਨਿੱਜੀ ਸਕੂਲ ਤੇ ਸਿੱਖਿਆ ਮਾਫ਼ੀਆ ਖਿਲਾਫ਼ ਪਿਛਲੇ ਇੱਕ ਮਹੀਨੇ ਤੋਂ ਧਰਨੇ ‘ਤੇ ਬੈਠੀ 9ਵੀਂ ਜਮਾਤ ਦੀ ਵਿਦਿਆਰਥਣ  ਨੋਬਲ ਦੇ ਪਿਤਾ ਰਾਜੂ ਸੋਨੀ ਦਾ ਹੈ। ਸੋਨੀ ਨ ੇਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸਾਲ ਪਹਿਲਾਂ ਦੇਸ਼ ਵਾਸੀਆਂ ਨੂੰ ਨਾਅਰਾ ਦਿੱਤਾ ਸੀ ਕਿ ਬੇਟੀ ਬਚਾਓ, ਬੇਟੀ ਪੜ੍ਹਾਓ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਬੇਟੀਆਂ ਨੂੰ ਨੰਨ੍ਹੀ ਛਾਂ ਕਹਿ ਕੇ ਉਨ੍ਹਾਂ ਦਾ ਸਨਮਾਨ ਕਰਨ ਲਈ ਪ੍ਰੇਰਿਤ ਕੀਤਾ ਸੀ। ਪਰ ਇਸ ਸਮੇਂ ਪੰਜਾਬ ਦੇ ਤਾਜ਼ਾ ਹਾਲਾਤ ਦੱਸ ਰਹੇ ਹਨ ਕਿ ਸਿੱਖਿਆ ਮਾਫ਼ੀਆ ਨੇ ਨੰਨ੍ਹੀ ਛਾਂ ਨੂੰ ਕਿਸ ਤਰ੍ਹਾਂ ਸਿੱਖਿਆ ਤੋਂ ਵਾਂਝਾ ਕਰ ਦਿੱਤਾ ਹੈ।

ਪ੍ਰਸਿੱਧ ਖਬਰਾਂ

To Top