ਰੋਜ਼ਾਨਾ ਅੱਧਾ ਘੰਟਾ ਕਿਤਾਬ ਪੜ੍ਹਨ ਨਾਲ ਹੁੰਦੀ ਐ ਲੰਮੀ ਉਮਰ : ਅਧਿਐਨ

0

ਲੰਡਨ। ਹੁਣ ਤੱਕ ਤੁਸੀਂ ਕਿਤਾਬ ਪੜ੍ਹਨ ਨਾਲ ਗਿਆਨ ‘ਚ ਵਾਧੇ ਦੀ ਗੱਲ ਸੁਣੀ ਹੋਵੇਗੀ ਪਰ ਕਿਤਾਬ ਪੜ੍ਹਨ ਦਾ ਇੱਕ ਹੋਰ ਨਵਾਂ ਫ਼ਾਇਦਾ ਸਾਹਮਣੇ ਆਇਆ ਹੈ। ਇੱਕ ਅਧਿਐਨ ‘ਚ ਪਤਾ ਲੱਗਿਆ ਹੈ ਕਿ ਡੂੰਘਾਈ ਨਾਲ ਚੰਗੀ ਕਿਤਾਬ ਪੜ੍ਹਨ ਨਾਲ ਉਮਰ ਲੰਮੀ ਹੁੰਦੀ ਹੈ।
ਅਮਰੀਕਾ ਦੀ ਯੇਲ ਯੂਨੀਵਰਸਿਟੀ ਦੇ ਸੋਧਕਰਤਾਵਾਂ ਨੇ ਪਤਾ ਲਾਇਆ ਹੈ ਕਿ ਇੱਕ ਚੰਗੀ ਕਹਾਣੀ ਪੜ੍ਹਨ ਨਾਲ ਦਿਮਾਗ ਸਰਗਰਮ ਰਹਿੰਾਦ ਹੈ ਤੇ ਤਣਾਅ ਤੋਂ ਵੀ ਮੁਕਤੀ ਮਿਲਦੀ ਹੈ। ਹਰ ਰੋਜ਼ ਸਿਰਫ਼ ਅੱਧਾ ਘੰਟਾ ਪੜ੍ਹਨ ਦੀ ਆਦਮੀ ਲਾਭਕਾਰੀ ਸਾਬਤ ਹੋ ਸਕਦੀ ਹੈ। ਸੋਧ ਅਨੁਸਾਰ ਅਖ਼ਬਾਰ ਅਤੇ ਮੈਗਜੀਨ ਤੋਂ ਵੱਧ ਕਿਤਾਬ ਪੜ੍ਹਨ ਨਾਲ ਦਿਮਾਗ ਜ਼ਿਆਦਾ ਸਰਗਰਮ ਰਹਿੰਦਾ ਹੈ, ਜਿਸ ਨਾਲ ਉਮਰ ਵਧਦੀ ਹੈ।
ਅਮਰੀਕੀ ਸ਼ੋਧਕਰਤਾਵਾਂ ਦਾ ਕਹਿਣਾ ਹੈ ਕਿ ਕਿਸੇ ਕਹਾਣੀ ਨੂੰ ਮਗਨ ਹੋ ਕੇ ਪੜ੍ਹਨ ਨਾਲ ਦਿਮਾਗ ਨਾ ਸਿਰਫ਼ ਤੇਜ ਰਹਿੰਦਾ ਹੈ ਸਗੋਂ ਇਸ ਨਾਲ ਤਣਾਅ ਵੀ ਘੱਟਹੁੰਦਾ ਹੈ ਤੇ ਸਾਡੀ ਸਿਹਤ ਦੀ ਸਿਹਤਤਰ ਦੇਖਭਾਲ ਹੁੰਦੀ ਹੈ। ਸੋਧਕਰਤਾਵਾਂਲੇ 12 ਵਰ੍ਹਿਆਂ ਤੱਕ 4500 ਤੋਂ ਵੱਧ ਮਹਿਲਾਵਾਂ ਤੇ ਪੁਰਸ਼ਾਂ ਦੀ ਸਿਹਤ ਤੇ ਆਦਤਾਂ ‘ਤੇ ਅਧਿਐਨ ਕੀਤਾ। ਵਾਰਤਾ