ਜ਼ਰੂਰਤਮੰਦ ਪਰਿਵਾਰ ਨੂੰ ਦਿੱਤਾ ਇੱਕ ਮਹੀਨੇ ਦਾ ਰਾਸ਼ਨ

ਜ਼ਰੂਰਤਮੰਦ ਪਰਿਵਾਰ ਨੂੰ ਦਿੱਤਾ ਇੱਕ ਮਹੀਨੇ ਦਾ ਰਾਸ਼ਨ

ਮੁਹਾਲੀ (ਐੱਮ ਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ 142 ਮਾਨਵਤਾ ਭਲਾਈ ਦੇ ਕੰਮ ਲਗਾਤਾਰ ਜੋਰਾਂ-ਸ਼ੋਰਾਂ ਨਾਲ ਕਰ ਰਹੇ ਹਨ। ਭਾਵੇਂ ਕੋਈ ਖਾਸ ਦਿਨ ਹੋਵੇ ਚਾਹੇ ਆਮ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਵਕਤ ਦੂਜਿਆਂ ਦੀ ਮੱਦਦ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੁਆਰਾ ਕਿਸੇ ਵੀ ਦੁਖੀ, ਲਾਚਾਰ, ਜਰੂਰਤਮੰਦ ਦਾ ਦੁੱਖ ਦੂਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ।

rastion

ਇਹ ਵੀ ਪੜ੍ਹੋ : ਸੇਵਾ ਦਾ ਫਲ ਸਮੁੰਦਰ ਦੇ ਰੂਪ ’ਚ ਮਿਲਦਾ ਹੈ Saint Dr. MSG

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਅੱਜ ਬਲਾਕ ਮੁਹਾਲੀ ਦੀ ਹਫ਼ਤਾਵਾਰੀ ਨਾਮ ਚਰਚਾ ਦੌਰਾਨ ਸੈਕਟਰ 78 ਵਿਖੇ ਭੈਣ ਸੰਤੋਸ਼ ਇੰਸਾਂ ਦੇ ਪਰਿਵਾਰ ਵੱਲੋਂ ਇੱਕ ਜ਼ਰੂਰਤਮੰਦ ਪਰਿਵਾਰ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਢਿਆ ਗਿਆ। ਇਸ ਮੌਕੇ ਭੈਣ ਸੰਤੋਸ਼ ਇੰਸਾਂ ਨੇ ਕਿਹਾ ਕਿ ਇਹ ਸਿੱਖਿਆ ਸਾਨੂੰ ਪੂਜਨੀਕ ਗੁਰੂ ਜੀ ਤੋਂ ਮਿਲੀ ਹੈ ਜੋ ਸਾਨੂੰ ਹਮੇਸ਼ਾਂ ਦੂਜਿਆਂ ਦੇ ਕੰਮ ਆਉਣਾ ਦੀ ਪ੍ਰੇਰਨਾ ਦਿੰਦੇ ਹਨ। ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਸਾਨੂੰ ਪੂਜਨੀਕ ਹਜ਼ੂਰ ਪਿਤਾ ਜੀ ਨੇ ਦੂਜਿਆਂ ਲਈ ਜਿਉਣਾ ਸਿਖਾਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ