ਨਵਾਂ ਸਵਾਦ ਕਰੀਅਰ ਦਾ

ਕਰੀਅਰ ਦਾ ਨਵਾਂ ਸਵਾਦ

ਚਾਕਲੇਟ ਬਣਾਉਣ ਦਾ ਕੰਮ ਕਰਨ ਵਾਲਿਆਂ ਨੂੰ ਚਾਕਲੇਟੀਅਰ ਕਹਿੰਦੇ ਹਨ ਇਹ ਕੁਲੀਨਰੀ ਗਿਆਨ ਵਿਚ ਮਾਹਿਰ ਤਾਂ ਹੁੰਦੇ ਹੀ ਹਨ, ਪਰ ਚਾਕਲੇਟ ਨੂੰ ਜ਼ਿਆਦਾ ਆਕਰਸ਼ਕ ਬਣਾਉਣ ਅਤੇ ਦਿਖਾਉਣ ਦਾ ਕਲਾਤਮਕ ਪੁਟ ਵੀ ਇਨ੍ਹਾਂ ਵਿਚ ਮੌਜ਼ੂਦ ਹੁੰਦਾ ਹੈ ਚਾਕਲੇਟ ਨਿਰਮਾਣ ਨੂੰ ਸਿਰਫ਼ ਇੱਕ ਕਲਾ ਨਹੀਂ ਕਿਹਾ ਜਾ ਸਕਦਾ ਇਨ੍ਹਾਂ ਦੇ ਕੰਮ ਵਿਚ ਚਾਕਲੇਟ ਬਣਾਉਣ ਦੀ ਕੈਮਿਸਟ੍ਰੀ ਜਾਣਨਾ ਵੀ ਸ਼ਾਮਲ ਹੈ ਇਸ ਕਰੀਅਰ ਵਿਚ ਪੜ੍ਹਾਈ ਦੇ ਨਾਲ ਹੀ ਕੰਮ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ

ਕੰਮ ਦਾ ਰੂਪ:

ਚਾਕਲੇਟੀਅਰ ਬਣਨ ਲਈ ਬਹੁਤ ਹੌਂਸਲੇ ਅਤੇ ਦ੍ਰਿੜ੍ਹ ਇਰਾਦੇ ਦੀ ਲੋੜ ਹੁੰਦੀ ਹੈ ਨਾਲ ਹੀ ਆਪਣੇ ਦੁਆਰਾ ਤਿਆਰ ਕੀਤੀ ਹੋਈ ਚਾਕਲੇਟ ਨੂੰ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਨਵਾਂ ਰੂਪ ਦੇਣ ਦੀ ਕਲਾਤਮਕ ਯੋਗਤਾ ਦੀ ਵੀ ਦਰਕਾਰ ਹੁੰਦੀ ਹੈ ਰੋਜ਼ਮਰ੍ਹਾ ਦੇ ਕੰਮਾਂ ਵਿਚ ਚਾਕਲੇਟ ਬਣਾਉਣ ਵਾਲੇ ਯੰਤਰਾਂ ਦੀ ਕਾਰਜਪ੍ਰਣਾਲੀ, ਸਫ਼ਾਈ ਅਤੇ ਰੱਖ-ਰਖਾਅ, ਨਿਰਮਾਣ ਕੰਮ ਦੀ ਸ਼ਿਡਿਊਲਿੰਗ, ਆਰਡਰ ਲੈਣਾ, ਸਮੱਗਰੀ ਤਿਆਰ ਕਰਨਾ ਅਤੇ ਅੰਤ ਵਿਚ ਤਿਆਰ ਉਤਪਾਦ ਨੂੰ ਗੁਣਵੱਤਾ ਦੇ ਆਧਾਰ ‘ਤੇ ਜਾਂਚਣਾ ਸ਼ਾਮਲ ਹੈ ਵਪਾਰ ਦੇ ਵਿਸਥਾਰ ਦੇ ਅਨੁਰੂਪ ਇਨ੍ਹਾਂ ਦੇ ਕੰਮ ਵਿਚ ਬਦਲਾਅ ਸੰਭਵ ਹੈ

ਵਿਹਾਰਿਕ ਸਮਝ:

ਚਾਕਲੇਟ ਦੇ ਇਤਿਹਾਸ, ਫਲੇਵਰ ਅਤੇ ਗੁਣਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਚਾਕਲੇਟ ਤੋਂ ਵੱਖ-ਵੱਖ ਤਰ੍ਹਾਂ ਦੇ ਡੇਜ਼ਰਟ, ਕੈਂਡੀਜ਼ ਅਤੇ ਸਕਲਪਚਰ ਤਿਆਰ ਹੋ ਸਕਣ ਬਜ਼ਾਰ ਵਿਚ ਮੁਹੱਈਆ ਕਈ ਤਰ੍ਹਾਂ ਦੀ ਚਾਕਲੇਟਸ ਅਤੇ ਉਨ੍ਹਾਂ ਦੇ ਸਹੀ ਉਪਯੋਗ ਬਾਰੇ ਪਤਾ ਹੋਣਾ ਚਾਹੀਦਾ ਹੈ ਤਿੰਨ ਤਰ੍ਹਾਂ ਦੀ ਚਾਕਲੇਟ (ਸਫੇਦ, ਮਿਲਕ ਅਤੇ ਡਾਰਕ) ਦੀ ਖੂਬੀ ਅਤੇ ਇਸਨੂੰ ਸਭ ਤੋਂ ਵਧੀਆ ਆਕਾਰ ਵਿਚ ਸਾਹਮਣੇ ਲਿਆਉਣ ਦਾ ਗਿਆਨ ਵੀ ਇਨ੍ਹਾਂ ਲਈ ਬਹੁਤ ਜ਼ਰੂਰੀ ਹੈ

ਯੋਗਤਾ:

ਦ ਕੁਲੀਨਰੀ ਇੰਸਟੀਚਿਊਟ ਆਫ ਅਮੈਰਿਕਾ ਅਨੁਸਾਰ ਚਾਕਲੇਟੀਅਰ ਕੋਲ ਕਲਾਤਮਕ ਸੋਚ ਦੇ ਨਾਲ ਹੀ ਸਫ਼ਲ ਵਪਾਰ ਸੰਚਾਲਨ ਲਈ ਜ਼ਰੂਰੀ ਚੀਜ਼ਾਂ ਹੋਣਾ ਜ਼ਰੂਰੀ ਹੈ ਹਾਲਾਂਕਿ ਕੁਝ ਚਾਕਲੇਟਰੀਅਰਜ਼ ਨੇ ਰਸਮੀ ਸਿੱਖਿਆ ਲਏ ਬਗੈਰ ਵੀ ਸਫ਼ਲਤਾ ਹਾਸਲ ਕੀਤੀ ਹੈ ਅਤੇ ਨਾਂਅ ਕਮਾਇਆ ਹੈ ਪਰ ਕੁਲੀਨਰੀ ਸਕੂਲ ਤੋਂ ਤਕਨੀਕੀ ਅਤੇ ਵਿਵਹਾਰਿਕ ਸਿੱਖਿਆ ਲੈਣ ਤੋਂ ਬਾਅਦ ਹੀ ਇਸ ਵਿਚ ਦਾਖ਼ਲ ਹੋਣਾ ਬਿਹਤਰ ਹੁੰੰਦਾ ਹੈ ਹੁਣ ਤਾਂ ਇਸ ਤਕਨੀਕ ਨਾਲ ਜੁੜੇ ਆਨਲਾਈਨ ਪ੍ਰੋਗਰਾਮ ਵੀ ਸ਼ੁਰੂ ਹੋ ਚੁੱਕੇ ਹਨ, ਲਿਹਾਜ਼ਾ ਇਹ ਤੁਸੀਂ ਤੈਅ ਕਰਨਾ ਹੈ ਕਿ ਕਲਾਸੀ ਪੜ੍ਹਾਈ ਨੂੰ ਪਹਿਲ ਦਿਓ ਜਾਂ ਆਨਲਾਈਨ ਨੂੰ

ਤਜ਼ਰਬਾ:

ਟਰੇਨੀ ਨੂੰ ਕਿਸੇ ਸਥਾਪਿਤ ਚਾਕਲੇਟੀਅਰ ਦਾ ਹੱਥ ਵੰਡਾਉਂਦੇ ਹੋਏ ਕੰਮ ਦੀਆਂ ਬਰੀਕੀਆਂ ਸਿੱਖਣੀਆਂ ਚਾਹੀਦੀਆਂ ਹਨ ਇਸ ਵਿਚ ਇੰਟਰਨਸ਼ਿਪ ਅਤੇ ਹਰ ਪੱਧਰ ‘ਤੇ ਕੰਮ ਕਰਦੇ ਹੋਏ ਸਿੱਖਣ ਦੀ ਸਿਖਲਾਈ ਨੂੰ ਕੁਝ ਸਮੇਂ ਤੱਕ ਜਾਰੀ ਰੱਖਿਆ ਜਾ ਸਕਦਾ ਹੈ ਇਸ ਤਰ੍ਹਾਂ ਸਿੱਖਿਆ ਤੋਂ ਬਾਅਦ ਵਿਵਹਾਰਿਕ ਸਿੱਖਿਆ ਦਾ ਵੀ ਗਿਆਨ ਹੋ ਜਾਂਦਾ ਹੈ ਇਸ ਤਰ੍ਹਾਂ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਾਰੋਬਾਰ ਦੀਆਂ ਬਰੀਕੀਆਂ ਵੀ ਜਾਣ ਲੈਂਦੇ ਹੋ ਤਜ਼ਰਬੇਕਾਰ ਚਾਕਲੇਟੀਅਰ ਸ਼ਾਨਦਾਰ ਅਤੇ ਕਲਾਤਮਕ ਚਾਕਲੇਟ ਪੀਸ ਵੀ ਤਿਆਰ ਕਰਦੇ ਹਨ

ਸੰਭਾਵਨਾਵਾਂ:

ਜ਼ਰੂਰੀ ਸਿੱਖਿਆ-ਸਿਖਲਾਈ ਲੈਣ ਅਤੇ ਕਿਸੇ ਸਥਾਪਿਤ ਬ੍ਰਾਂਡ ਦੇ ਤੋਂ ਕੰਮ ਦਾ ਤਜ਼ਰਬਾ ਲੈਣ ਤੋਂ ਬਾਅਦ ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਆਪਣਾ ਕੰਮ ਸ਼ੁਰੂ ਕਰਨ ਵਿਚ ਮਿਹਨਤ, ਹੌਂਸਲਾ ਅਤੇ ਸਹਿਜ਼ਤਾ ਦੀ ਲੋੜ ਹੁੰਦੀ ਹੈ ਫਿਰ ਵੀ ਜ਼ਿਆਦਾਤਰ ਲੋਕ ਕਿਸੇ ਦੂਜੇ ਦੇ ਨਾਲ ਜੁੜ ਕੇ ਕੰਮ ਕਰਨ ਤੋਂ ਜ਼ਿਆਦਾ ਪਹਿਲ ਆਪਣਾ ਕੰਮ ਸ਼ੁਰੂ ਕਰਨ ਨੂੰ ਦਿੰਦੇ ਹਨ

ਕੋਰਸ:

ਭਾਰਤ ਵਿਚ ਇਸ ਸਬੰਧੀ ਘੱਟ ਹੀ ਕੋਰਸ ਮੌਜ਼ੂਦ ਹਨ ਦਿੱਲੀ ਸਥਿਤ ਚਾਕਲੇਟ ਕਲਾਸੇਜ਼ ਐਂਡ ਮਟੇਰੀਅਲ ਇੰਸਟੀਚਿਊਟ ਵਿਚ ਪ੍ਰੋਫੈਸ਼ਨਲ ਚਾਕਲੇਟ ਮੇਕਿੰਗ, ਚਾਕਲੇਟ ਡੈਕੋਰੇਸ਼ਨ, ਚਾਕਲੇਟ ਪੈਕੇਜ਼ਿੰਗ ਅਤੇ ਸੈਮੀ ਪ੍ਰੋਫੈਸ਼ਨਲ ਚਾਕਲੇਟ ਮੇਕਿੰਗ ਦਾ ਕੋਰਸ ਕਰਵਾਇਆ ਜਾ ਰਿਹਾ ਹੈ ਮੁੰਬਈ ਬੈਰੀ ਕੈਲੇਬਾਟ ਚਾਕਲੇਟ ਅਕੈਡਮੀ ਵੀ ਦੇਸ਼ ਦਾ ਪ੍ਰਸਿੱਧ ਸੰਸਥਾਨ ਹੈ ਇੱਥੇ ਇੱਕ ਅਤੇ ਦੋ ਦਿਨ ਦੇ ਸਪੈਸ਼ਲ ਕੋਰਸ ਵੀ ਹਨ ਜੋ ਲੜੀਵਾਰ 3500-7000 ਰੁਪਏ ਵਿਚ ਹੋ ਸਕਦੇ ਹਨ ਆਨਲਾਈਨ ਕੋਰਸੇਜ਼ ਦੀ ਗੱਲ ਕਰੀਏ ਤਾਂ ਵੈਨਕੁਵਰ, ਕੈਨੇਡਾ ਸਥਿਤ ਇਕੋਲ ਚਾਕਲੇਟ ਸੰਸਥਾਨ ਇਸ ਬਾਬਤ ਆਨਲਾਈਨ ਕੋਰਸ ਕਰਵਾਉਂਦਾ ਹੈ

ਤਨਖ਼ਾਹ:

ਚਾਕਲੇਟ ਟੇਸਟਰ ਦੀ ਤੌਰ ‘ਤੇ ਤੁਸੀਂ ਕਿਸੇ ਕੰਪਨੀ ਵਿਚ ਸ਼ੁਰੂਆਤ ਤੋਂ ਹੀ ਚੰਗੀ ਤਨਖ਼ਾਹ ਹਾਸਲ ਕਰ ਸਕਦੇ ਹੋ ਚਾਕਲੇਟੀਅਰਜ਼ ਦੀ ਸਭ ਤੋਂ ਜ਼ਿਆਦਾ ਮੰਗ ਹਾਸਪਿਟੈਲਿਟੀ ਇੰਡਸਟ੍ਰੀ ਵਿਚ ਹੈ, ਜਿੱਥੇ ਇਨ੍ਹਾਂ ਦੀ ਸ਼ੁਰੂਆਤੀ ਤਨਖ਼ਾਹ 8-10 ਹਜ਼ਾਰ ਰੁਪਏ ਹੁੰਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ