ਵਿਅਕਤੀ ਕੁਦਰਤ ਤੋਂ ਓਨਾ ਹੀ ਲਵੇ ਜਿੰਨਾ ਮੋੜਿਆ ਜਾ ਸਕੇ

0
Nature

ਅੱਜ ਜਿੱਥੇ ਅਸੰਤੁਲਿਤ ਵਿਕਾਸ, ਅੱਤਵਾਦ ਅਤੇ ਵਧ ਰਹੀ ਅਬਾਦੀ ਦੁਨੀਆ ਭਰ ਦੇ ਦੇਸ਼ਾਂ ਲਈ ਗੰਭੀਰ ਚੁਣੌਤੀ ਬਣੇ ਹੋਏ ਹਨ, ਉੱਥੇ ਪ੍ਰਦੂਸ਼ਣ ਵੀ ਮਨੁੱਖ ਦੇ ਵਿਕਾਸ ਮਾਰਗ ਵਿਚ ਅੜਿੱਕਾ ਬਣਿਆ ਖੜ੍ਹਾ ਹੈ ਸੰਤੁਲਿਤ ਵਾਤਾਵਰਨ ਕਾਰਨ ਹੀ ਜੀਵਨ ਦਾ ਵਿਕਾਸ ਸੰਭਵ ਹੈ ਜਦੋਂ ਸੰਤੁਲਨ ਵਿਗੜ ਗਿਆ ਤਾਂ ਕੀਤੇ ਗਏ ਸਾਰੇ ਵਿਕਾਸ ਮਨੁੱਖਤਾ ਨੂੰ ਮੌਤ ਦਾ ਮੰਜ਼ਰ ਨਜ਼ਰ ਆਉਣਗੇ, ਜਦੋਂਕਿ ਹੁਣ ਅਜਿਹਾ ਹੋ ਵੀ ਰਿਹਾ ਹੈ ਬੀਤੇ ਪੰਜਾਹ ਸਾਲਾਂ ਵਿਚ ਕੀਤੀ ਗਈ ਤਰੱਕੀ ਨੇ ਅੱਜ ਧਰਤੀ ‘ਤੇ ਜੀਵਨ ਨੂੰ ਸੰਕਟ ਵਿਚ ਪਾ ਦਿੱਤਾ ਹੈ ਧਰਤੀ ਦਾ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ ਜੰਗਲਾਂ ਨੂੰ ਕੱਟ ਕੇ ਵਸਾਈਆਂ ਗਈਆਂ ਮਨੁੱਖੀ ਬਸਤੀਆਂ ਕਾਰਨ ਧਰਤੀ ਤੋਂ ਜੀਵ-ਜੰਤੂਆਂ ਦੀਆਂ ਹਜ਼ਾਰਾਂ ਪ੍ਰਜਾਤੀਆਂ ਅਲੋਪ ਹੋ ਗਈਆਂ ਹਨ ਧਰਤੀ ‘ਤੇ ਹੋ ਰਹੇ ਬਦਲਾਵਾਂ ਬਾਰੇ ਅਜਿਹਾ ਨਹੀਂ ਹੈ ਕਿ ਕੋਈ ਅਣਜਾਣ ਹੋਵੇ ਅੱਜ ਹਰੇਕ ਪੜ੍ਹਿਆ-ਲਿਖਿਆ ਵਿਅਕਤੀ ਜਾਣਦਾ ਹੈ ਕਿ ਵਾਤਾਵਰਨ ਕਾਫ਼ੀ ਤੇਜ਼ੀ ਨਾਲ ਬਦਲ ਰਿਹਾ ਹੈ ਸਾਡੀ ਹਵਾ, ਪਾਣੀ, ਮਿੱਟੀ ਆਦਿ ਵਿਚ ਪ੍ਰਦੂਸ਼ਣ ਦੀ ਮਾਤਰਾ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ ਅਜਿਹਾ ਕਿਸੇ ਇੱਕ ਦੇਸ਼ ਵਿਚ ਨਹੀਂ ਬਲਕਿ ਪੂਰੀ ਦੁਨੀਆਂ ਵਿਚ ਇਹੀ ਹਾਲਾਤ ਹਨ ਅੱਜ ਦੁਨੀਆਂ ਦੇ 70 ਪ੍ਰਤੀਸ਼ਤ ਜਲ ਵਸੀਲੇ, ਕਾਰਖਾਨਿਆਂ ਦੇ ਰਸਾਇਣਕ ਪ੍ਰਦੂਸ਼ਿਤ ਪਾਣੀ ਨਾਲ ਜ਼ਹਿਰੀਲੇ ਹੋ ਚੁੱਕੇ ਹਨ ਅਤੇ ਪਾਣੀ ਵਿਚ ਜ਼ਹਿਰ ਦੀ ਮਾਤਰਾ ਇੰਨੀ ਜ਼ਿਆਦਾ ਹੋ ਗਈ ਹੈ ਕਿ ਖੁਦ ਪਾਣੀ ਉਸਨੂੰ ਜਜ਼ਬ ਨਹੀਂ ਕਰ ਪਾ ਰਿਹਾ, ਜੋ ਕਿ ਪਾਣੀ ਦਾ ਗੁਣ ਹੈ ।

ਸਮੁੰਦਰ ਵਿਚ ਤੇਲ ਦਾ ਡਿੱਗ ਜਾਣਾ, ਧਮਾਕੇ ਅਤੇ ਰਸਾਇਣਾਂ ਦਾ ਹਰ ਸਾਲ ਕਰੋੜਾਂ ਟਨ ਕੂੜਾ ਮਿਲ ਰਿਹਾ ਹੈ, ਜਿਸ ਨਾਲ ਸਮੁੰਦਰੀ ਵਣਸਪਤੀ ਅਤੇ ਜੀਵ-ਜੰਤੂਆਂ ਦੀ ਹੋਂਦ ਖ਼ਤਰੇ ਵਿਚ ਪੈ ਗਈ ਹੈ ਅਜਿਹਾ ਹੀ ਮਾੜਾ ਅਸਰ ਜੰਗਲਾਂ ਦੀ ਕਟਾਈ, ਅਣਗਿਣਤ ਉਦਯੋਗਿਕ ਮਕਾਨਾਂ ਦੇ ਨਿਰਮਾਣ ਨਾਲ ਧਰਤੀ ਅਤੇ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ ਉਦਯੋਗਿਕ ਧੂੰਆਂ ਅਤੇ ਧਮਾਕਿਆਂ, ਪਲਾਸਟਿਕ ਕਚਰਾ, ਗੈਸਾਂ ਦਾ ਰਿਸਾਅ ਆਦਿ ਨਾਲ ਹਵਾ ਪ੍ਰਦੂਸ਼ਣ ਵੀ ਨੁਕਸਾਨਦੇਹ ਪੱਧਰ ‘ਤੇ ਪਹੁੰਚ ਗਿਆ ਹੈ ਨਤੀਜੇ ਵਜੋਂ ਧਰਤੀ ਦੇ ਸੁਰੱਖਿਆ ਕਵਚ ਓਜ਼ੋਨ ਪਰਤ ਵਿਚ ਸੁਰਾਖ਼, ਗਲੇਸ਼ੀਅਰਾਂ ਦਾ ਪਿਘਲਣਾ, ਜ਼ਮੀਨ ਧਸਣਾ ਅਤੇ ਚੱਟਾਨਾਂ ਦਾ ਡਿੱਗਣਾ ਆਦਿ ਇੰਨਾ ਜ਼ਿਆਦਾ ਹੋ ਗਿਆ ਹੈ ਕਿ ਮਨੁੱਖ ਨੂੰ ਉਨ੍ਹਾਂ ਨੂੰ ਫਿਰ ਤੋਂ ਉਸੇ ਹਾਲਤ ਵਿਚ ਲਿਆਉਣ ਲਈ ਕੁਝ ਨਹੀਂ ਸੁੱਝ ਰਿਹਾ ਸਾਰੇ ਕੁਦਰਤੀ ਵਸੀਲੇ ਖ਼ਤਮ ਹੁੰਦੇ ਜਾ ਰਹੇ ਹਨ ਹਰ ਸਾਲ ਵਧਦੀ ਗਰਮੀ, ਸੋਕਾ, ਕੈਟਰੀਨਾ, ਸੁਨਾਮੀ, ਆਈਲਾ ਵਰਗੇ ਤੂਫ਼ਾਨਾਂ, ਹੜ੍ਹਾਂ ਆਦਿ ਨਾਲ ਸਾਡੀ ਧਰਤੀ ਇੱਕ ਅਸੁਰੱਖਿਅਤ ਗ੍ਰਹਿ ਬਣ ਗਈ ਹੈ ਹੁਣ ਲੋੜ ਹੈ ਕਿ ਸਾਡਾ ਹਰੇਕ ਦਿਨ ਵਾਤਾਵਰਨ ਦਿਵਸ ਹੋਵੇ ਅਤੇ ਧਰਤੀ ਦਾ ਹਰੇਕ ਪ੍ਰਾਣੀ ਹਰ ਘੰਟੇ ਧਰਤੀ ਨੂੰ ਬਚਾਉਣ ਲਈ ਕੁਝ ਨਾ ਕੁਝ ਕਰਦਾ ਰਹੇ, ਨਹੀਂ ਤਾਂ ਜਿਵੇਂ ਧਰਤੀ ਤੋਂ ਹੋਰ ਪ੍ਰਾਣੀਆਂ ਦਾ ਨਾਸ਼ ਹੋ ਰਿਹਾ ਹੈ, ਉਸੇ ਤਰ੍ਹਾਂ ਮਨੁੱਖ ਵੀ ਬਚਿਆ ਨਹੀਂ ਰਹਿ ਸਕਦਾ ਸਮਾਜ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਅਸੀਂ ਬੱਚਿਆਂ ਦੇ ਪਾਲਣ-ਪੋਸ਼ਣ, ਉਨ੍ਹਾਂ ਦੀ ਪੜ੍ਹਾਈ-ਲਿਖਾਈ, ਡਾਕਟਰੀ ਅਤੇ ਆਰਥਿਕ ਸੁਰੱਖਿਆ ਦੇ ਪ੍ਰਬੰਧ ਵਿਚ ਲੱਗੇ ਰਹਿੰਦੇ ਹਾਂ, ਉਸੇ ਤਰ੍ਹਾਂ ਸਾਨੂੰ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਰੱਖਣ ਲਈ ਯਤਨ ਕਰਨੇ ਹੋਣਗੇ ਇਸ ਲਈ ਹਰ ਸ਼ਹਿਰ, ਦੇਸ਼ ਦਾ ਨਾਗਰਿਕ, ਘਰੇਲੂ ਪੱਧਰ ਤੋਂ ਲੈ ਕੇ ਦੇਸ਼ ਪੱਧਰ ਤੱਕ ਦੇ ਵਾਤਾਵਰਨ ਨੂੰ ਠੀਕ ਕਰਨ ਲਈ ਆਪਣੇ ਰੋਜ਼ਾਨਾ ਜੀਵਨ ਵਿਚ ਬਦਲਾਅ ਲਿਆਵੇ, ਪ੍ਰਦੂਸ਼ਣ ਫੈਲਾਉਣ ਵਾਲੇ ਸਾਧਨਾਂ, ਉਤਪਾਦਾਂ ਦਾ ਘੱਟੋ-ਘੱਟ ਇਸਤੇਮਾਲ ਕਰੇ ਅਤੇ ਸਰਕਾਰ ਤੋਂ ਮੰਗ ਕਰੇ ਕਿ ਉਹ ਵੀ ਪ੍ਰਦੂਸ਼ਣ ਫੈਲਾਉਣ ਵਾਲੀਆਂ ਉਦਯੋਗਿਕ ਇਕਾਈਆਂ ‘ਤੇ ਕਾਬੂ ਕਰੇ ਅਤੇ ਅਬਾਦੀ ਵਾਧੇ ‘ਤੇ ਰੋਕ ਲਾਵੇ ਇਸ ਤੋਂ ਇਲਾਵਾ ਨਾਗਰਿਕਾਂ ਨੂੰ ਆਪਣੇ ਖ਼ਤਰਨਾਕ ਰੁਝਾਨ ਤੋਂ ਮੂੰਹ ਮੋੜਨਾ ਚਾਹੀਦਾ ਹੈ ਵਿਅਕਤੀ, ਪਰਿਵਾਰ ਅਤੇ ਸੂਬਿਆਂ ਨੂੰ ਚਾਹੀਦਾ ਹੈ ਕਿ ਉਹ ਕੁਦਰਤ ਤੋਂ ਓਨਾ ਹੀ ਲੈਣ, ਜਿੰਨਾ ਕਿ ਉਨ੍ਹਾਂ ਦੀ ਲੋੜ ਹੈ ਅਤੇ ਜਿੰਨਾ ਉਹ ਕੁਦਰਤ ਨੂੰ ਵਾਪਸ ਕਰ ਸਕਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।