ਪੂਜਨੀਕ ਗੁਰੂ ਜੀ ਦੇ ਸ਼ਰਧਾਲੂਆਂ ਤੇ ਬੇਅਬਦੀ ਦੇ ਦੋਸ਼ ਲਾਉਣੇ ਇੱਕ ਚਾਲ

0

ਪੂਜਨੀਕ ਗੁਰੂ ਜੀ ਦੇ ਸ਼ਰਧਾਲੂਆਂ ਤੇ ਬੇਅਬਦੀ ਦੇ ਦੋਸ਼ ਲਾਉਣੇ ਇੱਕ ਚਾਲ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਡੇਰਾ ਸੱਚਾ ਸੌਦਾ ਇੱਕ ਪਾਕ ਪਵਿੱਤਰ ਸੰਸਥਾ ਹੈ ਜਿੱਥੇ ਸਭ ਨੂੰ ਪ੍ਰੇਮ ਪਿਆਰ ਨਾਲ ਰਹਿਣ ਤੇ ਇੱਕ ਦੂਜੇ ਦੇ ਕੰਮ ਆਉਣ ਦਾ ਅਸਲੀ ਸਬਕ ਪੜ੍ਹਾਇਆ ਜਾਂਦਾ ਹੈ ਖੁਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਮਿਹਨਤ ਦੀ ਕਰਕੇ ਖਾਂਦੇ ਹਨ ਅਤੇ ਦੂਸਰਿਆਂ ਨੂੰ ਵੀ ਮਿਹਨਤ ਕਰਕੇ ਖਾਣ ਦਾ ਸੰਦੇਸ਼ ਦਿੰਦੇ ਹਨ

ਅਜਿਹੀ ਮਹਾਨ ਸ਼ਖ਼ਸੀਅਤ ਦਾ ਨਾ ਪਾਕ-ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਮਾਮਲੇ ਨਾਲ ਜੋੜਨਾ ਅਤਿ-ਨਿੰਦਣਯੋਗ ਕਾਰਵਾਈ ਹੈ ਇਸ ਸਬੰਧੀ 45 ਮੈਂਬਰ ਬਲਦੇਵ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦਾ ਨਾਮ ਜੋ ਬੇਅਦਬੀ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ ਇਹ ਕੋਈ ਵੱਡੀ ਚਾਲ ਹੈ

ਉਨ੍ਹਾਂ ਕਿਹਾ ਕਿ ਜਿੰਨਾ ਸਤਿਕਾਰ ਗੁਰੂ ਜੀ ਸਾਰੇ ਹੀ ਪਵਿੱਤਰ ਗ੍ਰੰਥਾਂ ਦਾ ਕਰਦੇ ਹਨ ਓਨਾ ਕੋਈ ਹੋਰ ਨਹੀਂ ਕਰ ਸਕਦਾ  ਅੱਜ ਵੱਡੀ ਗਿਣਤੀ ਲੋਕ ਡੇਰਾ ਸ਼ਰਧਾਲੂਆਂ ਦੇ ਭਲਾਈ ਕਾਰਜਾਂ ਨੂੰ ਬਾਖੂਬੀ ਜਾਣਦੇ ਹਨ ਅਤੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਡੇਰਾ ਸੱਚਾ ਸੌਦਾ ਦੇ ਸਮਾਜ ਸੇਵੀ ਕੰਮਾਂ ਕਰਕੇ ਭਰੇ ਪਏ ਹਨ ਉਨ੍ਹਾਂ ਕਿਹਾ ਕਿ ਕਿਸੇ ਸਾਜ਼ਿਸ਼ ਤਹਿਤ ਬੇਅਦਬੀ ਮਾਮਲੇ ਵਿੱਚ ਪੂਜਨੀਕ ਗੁਰੂ ਜੀ ਦਾ ਨਾਂਅ ਲਿਆ ਜਾ ਰਿਹਾ ਹੈ

ਅਮਨ ਭਾਰਤ ਸੋਸ਼ਲ ਵਰਕਰ ਨੇ ਕਿਹਾ ਕਿ ਜਦ ਪੰਜ ਸਾਲਾਂ ਦੀ ਜਾਂਚ ਪਿੱਛੋਂ ਸੀਬੀਆਈ ਡੇਰਾ ਸੱਚਾ ਸੌਦਾ ਤੇ ਡੇਰਾ ਸ਼ਰਧਾਲੂਆਂ ਨੂੰ ਪਾਕ ਸਾਫ ਕਰਾਰ ਦੇ ਚੁੱਕੀ ਹੈ ਤਾਂ ਮੁੜ ਕੁਝ ਅਰਸੇ ਪਿੱਛੋਂ ਉਨ੍ਹਾਂ ਮਾਮਲਿਆਂ ‘ਚ ਹੀ ਡੇਰਾ ਸੱਚਾ ਸੌਦਾ ਦੇ ਡੇਰਾ ਸ਼ਰਧਾਲੂਆਂ ਦਾ ਨਾਂਅ ਆਉਣਾ ਇੱਕ ਸੋਚੀ ਸਮਝੀ ਸਾਜ਼ਿਸ਼ ਹੈ

ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਪੂਜਨੀਕ ਗੁਰੂ ਜੀ ਪਾਸੋਂ ਮਿਲੀ ਮਹਾਨ ਸਿੱਖਿਆ ਦੀ ਬਦੌਲਤ ਮੌਜੂਦਾ ਸਮੇਂ ਅੰਦਰ ਮਾਨਵਤਾ ਭਲਾਈ ਦੇ 134 ਮਾਨਵਤਾ ਭਲਾਈ ਕਾਰਜ ਕਰਨ ‘ਚ ਨਿਸਵਾਰਥ ਭਾਵਨਾ ਨਾਲ ਜੁਟੀ ਹੋਈ ਹੈ ਜੋ ਕੁਝ ਸਵਾਰਥੀ ਕਿਸਮ ਦੇ ਸਮਾਜ ਵਿਰੋਧੀ ਅਨਸਰਾਂ ਨੂੰ ਹਜ਼ਮ ਨਹੀਂ ਹੋ ਰਹੇ ਤੇ ਉਹ ਇਨ੍ਹਾਂ ਕਾਰਜਾਂ ਨੂੰ ਬੰਦ ਕਰਾਉਣ ਲਈ ਅਜਿਹੀਆਂ ਸਾਜ਼ਿਸ਼ਾਂ ਘੜ ਰਹੇ ਹਨ ਜਿਨ੍ਹਾਂ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਹਨ

25 ਮੈਂਬਰ ਰਾਜੇਸ਼ ਬਿੱਟੂ ਇੰਸਾਂ ਪ੍ਰਧਾਨ ਸਪੇਅਰ ਪਾਰਟਸ ਡੀਲਰ ਐਸੋਸੀਏਸ਼ਨ ਸੁਨਾਮ ਨੇ ਕਿਹਾ ਕਿ ਪੁਲਿਸ ਦੀ ਕਾਰਵਾਈ ਨਿੰਦਣਯੋਗ ਹੈ  ਬੁਰਾਈ ਨਾਲ ਜੁੜੇ ਲੋਕ ਕਦੇ ਵੀ ਨਹੀਂ ਚਾਹੁੰਦੇ ਕਿ ਸਮਾਜ ਵਿੱਚ ਅੱਛਾਈ ਫੈਲੇ, ਇਤਿਹਾਸ ‘ਤੇ ਨਿਗ੍ਹਾ ਮਾਰੀਏ ਤਾਂ ਪੂਰਨ ਸੰਤਾਂ ‘ਤੇ ਜ਼ੁਲਮ ਕਰਨ ਵਾਲਿਆਂ ਦਾ ਦੁਨੀਆਂ ਨਾ ਵੀ ਲੈਣਾ ਪਸੰਦ ਨਹੀਂ ਕਰਦੀ ਅਤੇ ਪੂਰਨ ਸੰਤਾਂ ਦੀ ਅੱਜ ਘਰ-ਘਰ ਪੂਜਾ ਹੁੰਦੀ ਹੈ

ਬਲਾਕ ਭੰਗੀਦਾਸ ਛਹਿਬਰ ਸਿੰਘ ਇੰਸਾਂ ਨੇ ਕਿਹਾ ਕਿ ਇਹ ਸਾਜ਼ਿਸ਼ ਸਮਾਜ ਵਿਰੋਧੀ ਅਨਸਰਾਂ ਦੀ ਹੈ ਜੋ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਹਨ ਇਹੋ ਜਿਹੇ ਲੋਕਾਂ ਨੂੰ ਸਮਾਜ ਵਿੱਚ ਅਮਨ ਸਾਂਤੀ ਚੰਗੀ ਨਹੀਂ ਲੱਗਦੀ ਪੂਜਨੀਕ ਗੁਰੂ ਜੀ ਦਾ ਨਾਂਅ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਜੋੜਨਾ ਕਿਸੇ ਡੂੰਘੀ ਸਾਜਿਸ਼ ਅਧੀਨ ਝੂਠ ਦਾ ਕੋਰਾ ਪੁਲੰਦਾ ਹੈ ਗੁਰੂ ਜੀ ਖਿਲਾਫ ਇਹ ਕੋਝੀਆਂ ਚਾਲਾਂ ਚੱਲਣੀਆਂ ਕੌਮ ਦੇ ਨਾਂਅ ‘ਤੇ ਧੱਬਾ ਹਨ ਉਨ੍ਹਾਂ ਕਿਹਾ ਕਿ ਅੰਤ ਵਿੱਚ ਜਿੱਤ ਹਮੇਸ਼ਾ ਸੱਚਾਈ ਦੀ ਹੀ ਹੁੰਦੀ ਹੈ ਤੇ ਇੱਕ ਦਿਨ ਜ਼ਰੂਰ ਸੱਚ ਦਾ ਝੰਡਾ ਬੁਲੰਦ ਹੋਵੇਗਾ

ਜਸਪਾਲ ਇੰਸਾਂ 15 ਮੈਂਬਰ ਜੁੰਮੇਵਾਰ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਆਪਣੇ ਧਰਮ ਵਿੱਚ ਰਹਿ ਕੇ ਆਪਣੇ ਧਰਮ ਅਨੁਸਾਰ ਜੀਵਨ ਜਿਉਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਪੂਜਨੀਕ ਗੁਰੂ ਜੀ ਦਾ ਨਾਂਅ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਜੋੜਨਾ ਇੱਕ ਬਹੁਤ ਵੱਡੀ ਚਾਲ ਹੈ ਉਨ੍ਹਾਂ ਕਿਹਾ ਕਿ ਗੁਰੂ ਜੀ ਖਿਲਾਫ ਜੋ ਦੋਸ਼ ਲਾਏ ਗਏ ਹਨ, ਸਭ ਬੇਬੁਨਿਆਦ ਹਨ ਉਨ੍ਹਾਂ ਕਿਹਾ ਕਿ  ਪੰਜਾਬ ਵਿੱਚ ਕੁਝ ਤਾਕਤਾਂ ਡੇਰਾ ਸੱਚਾ ਸੌਦਾ ਪ੍ਰਤੀ ਮਾੜੀ ਭਾਵਨਾ ਰੱਖਦੀਆਂ ਹਨ ਅਤੇ ਪੂਜਨੀਕ ਗੁਰੂ ਜੀ ਦਾ ਨਾਂਅ ਜਾਣ ਬੁੱਝ ਕੇ ਇਸ ਮਾਮਲੇ ਵਿੱਚ ਉਛਾਲ ਰਹੀਆਂ ਹਨ

25 ਮੈਂਬਰ ਪਰਵਿੰਦਰ ਬੱਬੀ ਇੰਸਾਂ ਨੇ ਕਿਹਾ ਕਿ ਸ਼ਰਾਰਤੀ ਅਨਸਰ ਸਮਾਜ ਅੰਦਰ ਫੁੱਟ ਪਾ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਡੇਰਾ ਸੱਚਾ ਸੌਦਾ ਸਰਸਾ ਦੇ ਸੇਵਾਦਾਰ ਆਪਣੇ ਪੂਜਨੀਕ ਗੁਰੂ ਜੀ ਦੇ ਬਚਨਾਂ ‘ਤੇ ਚੱਲਦੇ ਹੋਏ ਸਭ ਧਰਮਾਂ ਦਾ ਸਤਿਕਾਰ ਕਰਦੇ ਹਨ ਤੇ ਭਲਾਈ ਕਾਰਜ ਕਰਦੇ ਰਹਿੰਦੇ ਹਨ ਉਨ੍ਹਾਂ ਵੱਲੋਂ ਅਜਿਹਾ ਨਿੰਦਣਯੋਗ ਕਾਰਾ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਉਨ੍ਹਾਂ ਕਿਹਾ ਕਿ ਪਹਿਲਾਂ ਭਾਰਤ ਦੀ ਸਰਵਉੱਚ ਜਾਂਚ ਏਜੰਸੀ ਇਸ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਕਲੀਨ ਚਿੱਟ ਦੇ ਚੁੱਕੀ ਹੈ ਪਰ ਫਿਰ ਵੀ ਇਸ ਮਾਮਲੇ ਦੀ ਜਾਂਚ ਕਰਨਾ ਸਾਫ ਕਰਦਾ ਹੈ ਕਿ ਇਹ ਕੋਈ ਵੱਡੀ ਸਾਜਿਸ਼ ਹੈ

15 ਮੈਂਬਰ ਗੁਰਜੰਟ ਇੰਸਾਂ ਨੇ ਕਿਹਾ ਕਿ ਉਹ ਅੱਜ ਜਿਸ ਸਮਾਜ ਅੰਦਰ ਰਹਿ ਰਹੇ ਹਨ ਉੱਥੇ ਹਰ ਪਾਸੇ ਝੂਠ ਦਾ ਪਸਾਰਾ ਹੈ ਤੇ ਕੋਈ ਵੀ ਬਿਨਾਂ ਮਤਲਬ ਕਿਸੇ ਦੇ ਕੋਲ ਖੜ੍ਹਦਾ ਤੱਕ ਨਹੀਂ ਪ੍ਰੰਤੂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬਿਨਾ ਕਿਸੇ ਲਾਲਚ ਦੇ ਨਿਰੰਤਰ ਸਮਾਜ ਭਲਾਈ ‘ਚ ਜੁਟੇ ਹੋਏ ਹਨ ਉਹ ਇਹ ਨਹੀਂ ਦੇਖਦੇ ਕਿ ਜਿਸ ਦਾ ਉਹ ਭਲਾ ਕਰਦੇ ਹਨ ਕਿਸੇ ਜਾਤ ਜਾਂ ਧਰਮ ਨਾਲ ਸਬੰਧ ਰੱਖਦਾ ਹੈ ਬੱਸ ਭਲਾਈ ਕਰਨਾ ਹੀ ਇੱਕੋ ਇੱਕ ਮਕਸਦ ਬਣਾ ਰੱਖਿਆ ਹੈ ਤੇ ਇਹ ਸਭ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਮਹਾਨ ਪ੍ਰੇਰਨਾ ਦਾ ਹੀ ਕਮਾਲ ਹੈ ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ‘ਚ ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂਆਂ ਦਾ ਨਾਂਅ ਪਾਉਣਾ ਇੱਕ ਸੋਚੀ ਸਮਝੀ ਸਾਜਿਸ਼ ਹੈ ਜਿਸਦਾ ਪਰਦਾ ਫਾਸ ਇੱਕ ਨਾ ਇੱਕ ਦਿਨ ਜ਼ਰੂਰ ਹੋਵੇਗਾ

ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਜਸਵੀਰ ਸਿੰਘ ਇੰਸਾਂ ਦਾ ਕਹਿਣਾ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਆਪਣੇ ਸ਼ਰਧਾਲੂਆਂ ਨੂੰ ਹਰੇਕ ਧਰਮ ਦੀ ਸਿੱਖਿਆ ਦਿੱਤੀ ਜਾਂਦੀ ਰਹੀ ਹੈ ਅਤੇ ਇੱਥੇ ਕਿਸੇ ਵੀ ਧਰਮ ਨੂੰ ਉੱਚਾ ਨੀਵਾਂ ਨਹੀਂ ਸਮਝਿਆ ਜਾਂਦਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਹਮੇਸ਼ਾਂ ਆਪਣੇ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਮਾਨਵਤਾ ਭਲਾਈ ਦੇ ਕਾਰਜ ਕਰਨ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ ਜਿਸ ਤਹਿਤ ਹੀ ਅੱਜ ਸੇਵਾਦਾਰ ਕੋਰੋਨਾ ਸੰਕਟ ਵਿੱਚ ਵੀ ਖ਼ੂਨਦਾਨ ਤੋਂ ਲੈ ਕੇ ਲੋੜਵੰਦਾਂ ਦੀ ਮਦਦ ਕਰਨ ‘ਚ ਜੁਟੇ ਹੋਏ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ