ਲੁਧਿਆਣਾ ’ਚ ਦਿਨ-ਦਿਹਾੜੇ ਸਾਈਕਲ ਚੋਰੀ ਕਰਦਾ ਸੀਸੀਟੀਵੀ ਕੈਮਰੇ ’ਚ ਕੈਦ ਹੋਇਆ ਚੋਰ

Bicycle Thief

(ਸੱਚ ਕਹੂੰ ਨਿਊਜ਼) ਲੁਧਿਆਣਾ। ਦਿਨੋਂ ਦਿਨ ਚੋਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ ਹੁਣ ਚੋਰ ਬਿਨਾ ਕਿਸ ਡਰ ਤੋਂ ਦਿਨ ਵੇਲੇ ਹੀ ਚੋਰੀ ਨੂੰ ਅੰਜਾਮ ਦੇ ਰਹੇ ਹਨ। ਜਿਸ ਦੀ ਇੱਕ ਤਾਜਾ ਘਟਨਾ ਜ਼ਿਲ੍ਹਾ ਲੁਧਿਆਣਾ ’ਚ ਸਾਹਮਣੇ ਆਈ ਹੈ। ((Bicycle Thief)) ਚੋਰ ਬਿਨਾ ਕਿਸੇ ਡਰ ਦੇ ਆਰਾਮ ਨਾਲ ਕੰਧ ਟੱਪ ਕੇ ਕੋਠੀ ’ਚ ਦਾਖਲ ਹੁੰਦਾ ਹੈ ਗੈਲਰੀ ’ਚ ਖੜੀ ਸਪੋਰਟਸ ਸਾਈਕਲ ਨੂੰ ਚੁੱਕ ਕੇ ਕੰਧ ਤੋਂ ਪਾਰ ਸੁੱਟ ਦਿੰਦਾਂ ਹੈ ਤੇ ਫਿਰ ਚੋਰ ਸਾਈਕਲ ਚਲਾ ਕੇ ਫਰਾਰ ਹੋ ਜਾਂਦਾ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਇਹ ਸਾਰੀ ਘਟਨਾ ਜ਼ਿਲ੍ਹਾ ਲੁਧਿਆਣਾ ਦੇ ਪੌਸ਼ ਇਲਾਕੇ ਮਾਲ ਰੋਡ ਦੀ ਇੱਕ ਕੋਠੀ ਦੀ ਹੈ। ਕੋਠੀ ਦਾ ਦਰਵਾਜ਼ਾ ਬੰਦ ਹੋਣ ਦੇ ਬਾਵਜੂਦ ਚੋਰ ਬਾਹਰੋਂ ਕੰਧ ਨਾਲ ਟੰਗ ਕੇ ਗੈਲਰੀ ਅੰਦਰ ਦਾਖਲ ਹੋਇਆ। (Bicycle Thief)

ਇਹ ਵੀ ਪੜ੍ਹ੍ਵੋ : ਸੰਤ ਮੋਹਨ ਦਾਸ ਵਿੱਦਿਅਕ ਸੰਸਥਾਵਾਂ ’ਚ ਮਨਾਇਆ ਵਿਸ਼ਵ ਜੂਡੋ ਦਿਵਸ

ਚੋਰਾਂ ਵੱਲੋਂ ਇਸ ਤਰੀਕੇ ਨਾਲ ਕੀਤੀ ਚੋਰੀ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਚੋਰ ਘਰ ਦੀ ਕੰਧ ਟੱਪ ਕੇ ਕੋਠੀ ‘ਚ ਦਾਖਲ ਹੋਏ ਅਤੇ ਫਿਰ ਸਾਈਕਲ ਚੋਰੀ ਕਰਕੇ ਫਰਾਰ ਹੋ ਗਏ। ਇਹ ਘਟਨਾ ਵਾਪਰ ਤੋਂ ਬਾਅਦ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।  ਇਲਾਕਾ ਵਾਸੀਆਂ ਨੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਪੁਲੀਸ ਗਸ਼ਤ ਵਧਾਈ ਜਾਵੇ ਤਾਂ ਜੋ ਚੋਰਾਂ ਨੂੰ ਫੜਿਆ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ