Breaking News

ਅੰਮ੍ਰਿਤਸਰ ‘ਚ ਵਾਪਰਿਆ ਭਿਆਨਕ ਹਾਦਸਾ

A tragic accident took place in Amritsar

ਚੋਣ ਡਿਊਟੀ ‘ਤੇ ਜਾ ਰਹੇ 2 ਦੀ ਮੌਤ

ਰਈਆ: ਸ਼ਨਿੱਚਰਵਾਰ ਸਵੇਰੇ 9 ਵਜੇ ਦੇ ਕਰੀਬ ਸਥਾਨਕ ਕਸਬੇ ‘ਚ ਜੀ. ਟੀ. ਰੋਡ ‘ਤੇ ਪੱਡਾ ਪੈਟਰੋਲ ਪੰਪ ਨੇੜੇ ਇਕ ਬੇਕਾਬੂ ਟਰੱਕ ਵੱਲੋਂ ਉਲਟ ਸਾਈਡ ਜਾ ਕੇ ਇਕ ਕਾਰ ਨੂੰ ਟੱਕਰ ਮਾਰਨ ਕਾਰਨ ਕਾਰ ਸਵਾਰ ਲੜਕੇ-ਲੜਕੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਵਿੰਦਰ ਸਿੰਘ ਟਿੰੰਕੂ ਵਾਸੀ ਫੇਰੂਮਾਨ ਅਤੇ ਲੜਕੀ ਸ਼ਾਲੂ ਦੇਵੀ ਪੁੱਤਰੀ ਕਿਸ਼ਨ ਚੰਦ ਵਾਸੀ ਬਾਰਿਨ ਸਾਹਿਬ ਜ਼ਿਲ੍ਹਾ ਪਠਾਨਕੋਟ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਆਪਣੀ ਕਾਰ ‘ਚ ਬਾਬਾ ਬਕਾਲਾ ਸਾਹਿਬ ਵਿਖੇ ਚੋਣ ਡਿਉਟੀ ਲਈ ਜਾ ਰਹੇ ਸਨ ਜਦੋਂ ਉਹ ਘਟਨਾ ਸਥਾਨ ‘ਤੇ ਪਹੁੰਚੇ ਤਾਂ ਬਿਆਸ ਤੋਂ ਕਣਕ ਲਾਹ ਕੇ ਆ ਰਹੇ ਟਰੱਕ ਜਿਸ ਨੂੰ ਅਮਨਦੀਪ ਸਿੰਘ ਪੁੱਤਰ ਕਲਵੰਤ ਸਿੰਘ ਵਾਸੀ ਰਈਆ ਚਲਾ ਰਿਹਾ ਸੀ, ਨੇ ਡਿਵਾਈਡਰ ਟੱਪ ਕੇ ਕਾਰ ਨੂੰ ਆਪਣੀ ਲਪੇਟ ‘ਚ ਲੈ ਲਿਆ।

ਇਸੇ ਦੌਰਾਨ ਰਵਿੰਦਰ ਸਿੰਘ ਦੀ ਘੱਟਨਾ ਸਥਾਨ ‘ਤੇ ਹੀ ਮੌਤ ਹੋ ਗਈ, ਜਦਕਿ ਸ਼ਾਲੂ ਦੇਵੀ ਨੂੰ ਗੰਭੀਰ ਜ਼ਖਮੀ ਹਾਲਤ ‘ਚ ਅੰਮ੍ਰਿਤਸਰ ਦੇ ਕਿਸੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top