ਸਿਆਸੀ ਤਿਕੜਮ ਤੇ ਝੂਠ ਦਾ ਜਾਲ

ਸਿਆਸੀ ਤਿਕੜਮ ਤੇ ਝੂਠ ਦਾ ਜਾਲ

ਪੰਜਾਬ ਦੀਆਂ ਸਿਆਸੀ ਪਾਰਟੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀਆਂ ਹਨ ਇਸ ਵਾਰ ਚੋਣਾਂ ਦੀ ਰਣਨੀਤੀ ਤੇ ਹਾਲਾਤ ਬਿਲਕੁਲ ਬਦਲੇ ਹੋਏ ਹਨ ਪਿਛਲੀਆਂ ਚੋਣਾਂ ਤੱਕ ਵੱਡੀਆਂ ਰੈਲੀਆਂ ਦੀ ਰਣਨੀਤੀ ਬਣਾਈ ਜਾਂਦੀ ਸੀ ਜਿਹੜੀ ਪਾਰਟੀ ਸਭ ਤੋਂ ਵੱਡੀ ਰੈਲੀ ਕਰ ਜਾਂਦੀ ਸੀ ਲੋਕ ਫ਼ਤਵਾ ਉਸ ਨੂੰ ਮਿਲਣ ਦੀ ਆਸ ਬੱਝ ਜਾਂਦੀ ਸੀ ਕੁਝ ਵਾਅਦਿਆਂ ਦੇ ਸਿਆਸੀ ਸ਼ਗੂਫੇ ਵੀ ਛੱਡੇ ਜਾਂਦੇ ਸਨ ਜਿਹੜੀ ਪਾਰਟੀ ਵਾਅਦਿਆਂ ’ਚ ਚਤਰਾਈ ਕਰ ਜਾਂਦੀ ਉਹ ਦੂਜੀ ਵੱਡੀ ਪਾਰਟੀ ਨੂੰ ਧੋਬੀ ਪਟਕਾ ਮਾਰ ਜਾਂਦੀ

ਵਾਅਦੇ ਪੂਰੇ ਹੋਣ ਦੀ ਸੱਚਾਈ ਸਭ ਦੇ ਸਾਹਮਣੇ ਹੈ ਪਰ ਇਸ ਵਾਰ ਵੱਖਰੀ ਤਸਵੀਰ ਹੈ ਪਾਰਟੀਆਂ ਰੈਲੀਆਂ ਕਰਨ ਜਾਂ ਮੁੱਦੇ ਦੀ ਗੱਲ ਕਰਨ ਦੀ ਬਜਾਇ ਦੂਜੇ ਨੂੰ ਬਦਨਾਮ ਕਰਨ ਲਈ ਪੂਰਾ ਜ਼ੋਰ ਲਾ ਰਹੀਆਂ ਹਨ ਇੱਕ-ਦੂਜੇ ’ਤੇ ਚਿੱਕੜ ਸੁੱਟਣ ਦੇ ਰੁਝਾਨ ’ਚ ਬੇਤੁਕੀਆਂ ਤੇ ਮਨਘੜਤ ਕਹਾਣੀਆਂ ਘੜ ਕੇ ਝੂਠ ’ਤੇ ਝੂਠ ਬੋਲਿਆ ਜਾ ਰਿਹਾ ਹੈ ਅਜਿਹੇ ਗੱਪ ਮਾਰੇ ਜਾ ਰਹੇ ਹਨ

ਜਿਨ੍ਹਾਂ ਦਾ ਕੋਈ ਮੂੰਹ ਸਿਰ ਨਹੀਂ ਰਾਜਨੀਤੀ ਸ਼ਬਦ ’ਚੋਂ ਨੀਤੀ ਸ਼ਬਦ ਖ਼ਤਮ ਹੋ ਕੇ ਸਿਰਫ਼ ਰਾਜ ਹੋ ਗਿਆ ਹੈ ਕਿ ਰਾਜ ਕਿਵੇਂ ਹਾਸਲ ਕੀਤਾ ਜਾਵੇ ਨੀਤੀ ਸ਼ਬਦ ਖ਼ਤਮ ਹੋ ਕੇ ਚਾਲ ਦਾ ਰੂਪ ਧਾਰਨ ਕਰ ਗਿਆ ਹੈ ਚਾਲਾਂ ਚੱਲਣ ਲਈ ਸਲਾਹਕਾਰ ਵੀ ਰੱਖੇ ਜਾਂਦੇ ਹਨ ਨਿਸ਼ਾਨਾ ਇੱਕੋ ਕਿ ਝੂਠ ਨੂੰ ਪੈਰ ਕਿਵੇਂ ਲਾਈਏ, ਪੈਰ ਲਾਉਣ ਦੀ ਕੋਸ਼ਿਸ਼ ਹੁੰਦੀ ਹੈ

ਪਰ ਲੱਗਦੇ ਨਹੀਂ, ਲੱਗਣ ਵੀ ਕਿਵੇਂ ਸੱਚ, ਸੱਚ ਤੇ ਝੂਠ, ਝੂਠ ਹੁੰਦਾ ਹੈ ਸੱਚ ਦਾ ਸਬੰਧ ਰੱਬ ਨਾਲ ਹੈ ਰੱਬ ਨੂੰ ਕੋਈ ਝੂਠ ਸਾਬਤ ਨਹੀਂ ਕਰ ਸਕਦਾ ਇਸ ਵਾਰ ਬੇਅਦਬੀ ਦੀਆਂ ਦੁਖਦਾਈ ਘਟਨਾਵਾਂ ਦੇ ਨਾਂਅ ’ਤੇ ਇੱਕ-ਦੂਜੇ ’ਤੇ ਚਿੱਕੜ ਸੁੱਟਿਆ ਜਾ ਰਿਹਾ ਹੈ ਇਸ ਦੂਸ਼ਣਬਾਜ਼ੀ ’ਚੋਂ ਸੱਤਾ ਭਾਲੀ ਜਾ ਰਹੀ ਹੈ

ਇਹ ਹੈਵਾਨੀਅਤ ਨਹੀਂ ਸਗੋਂ ਸ਼ੈਤਾਨੀਅਤ ਦੀ ਮਿਸਾਲ ਹੈ ਝੂਠ ਨੂੰ ਸੱਚ ਬਣਾਉਣ ਲਈ ਝੂਠ ਦੀ ਕਹਾਣੀ ਘੜਨ ’ਚ ਮਾਹਿਰ ਅਫ਼ਸਰਾਂ ਦਾ ਸਾਥ ਲਿਆ ਜਾਂਦਾ ਹੈ ਹੁਣ ਫ਼ਿਰ ਉਸ ਸਾਬਕਾ ਅਫ਼ਸਰ ਦਾ ਨਾਂਅ ਸਾਹਮਣੇ ਆ ਰਿਹਾ ਹੈ ਜੋ ਡੇਰਾ ਸ਼ਰਧਾਲੂਆਂ ਖਿਲਾਫ਼ ਝੂਠੀ ਕਹਾਣੀ ਲਈ ਬਦਨਾਮ ਹੋ ਚੁੱਕਾ ਹੈ ਪਰ ਇਸ ਕੂੜ ਦੇ ਵਪਾਰ ’ਚ ਸਿਵਾਏ ਬਦਨਾਮੀ ਤੋਂ ਕੁਝ ਨਹੀਂ ਮਿਲਣਾ, ਕੁਝ ਦਾ ਪਰਦਾਫ਼ਾਸ਼ ਹੋ ਰਿਹਾ ਹੈ ਇਹ ਰੁਝਾਨ ਮਰ ਚੁੱਕੀ ਜ਼ਮੀਰ ਅਤੇ ਥੋਥੇ ਹੋਏ ਮਨੁੱਖੀ ਸਰੀਰਾਂ ਦਾ ਪ੍ਰਤੀਕ ਹੈ ਜਿਹੜੇ ਸਰੀਰਾਂ (ਸਿਆਸੀ ਆਗੂਆਂ) ’ਚ ਸੱਚਾਈ, ਧਰਮ, ਨੈਤਿਕਤਾ ਦੇ ਨਾਂਅ ਦੀ ਕੋਈ ਚੀਜ਼ ਨਹੀਂ ਉਨ੍ਹਾਂ ਲਈ ਸੱਤਾ ਹੀ ਧਰਮ, ਨੈਤਿਕਤਾ, ਸਦਾਚਾਰ ਤੇ ਜ਼ਿੰਦਗੀ ਹੈ ਸੱਤਾ ਵਾਸਤੇ ਸੱਚ, ਨੇਕੀ, ਭਲਾਈ, ਮਨੁੱਖਤਾ ਦਾ ਗਲ ਘੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਸੱਚਾਈ ਦਬਦੀ ਨਹੀਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ