ਦਿੱਲੀ ’ਚ ਸ੍ਰੀ ਗਣੇਸ਼ ਮੂਰਤੀ ਵਿਸਰਜਨ ਦੌਰਾਨ ਨੌਜਵਾਨ ਦਾ ਚਾਕੂ ਮਾਰ ਕੇ ਕਤਲ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ਦੇ ਮੰਗੋਲਪੁਰੀ ’ਚ ਗਣੇਸ਼ ਮੂਰਤੀ ਵਿਸਰਜਨ ਦੌਰਾਨ ਇੱਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮੋਟਰਸਾਈਕਲ ਟਚ ਹੋਣ ਤੋਂ ਬਾਅਦ ਵਿਦਾਦ ਸ਼ੁਰੂ ਹੋਇਆ, ਇਸ ’ਚ ਅਰਮਾਨ ਨਾਂਅ ਦੇ ਨੌਜਵਾਨ ਚਾਕੂ ਵੱਜਣ ਕਾਰਨ ਮੌਤ ਹੋ ਗਈ ਤੇ 4 ਨੌਜਵਾਨ ਜਖਮੀ ਹੋ ਗਏ ਹਨ। ਮੰਗੋਲਪੁਰੀ ਦੇ ਐਸਐਚਓ ਨੇ ਦੱਸਿਆ ਕਿ ਸਾਨੂੰ ਘਟਨਾ ਦੀ ਸੂਚਨਾ ਮਿਲੀ ਸੀ ਪਰੰਤੂ ਮੌਕੇ ’ਤੇ ਪਹੁੰਚ ਕੇ ਵੇਖਿਆ ਤਾਂ ਅਰਮਾਨ, ਮੋਂਟੀ ਉਰਮ ਮੋਈਨ ਖਾਨ ਤੇ ਫਰਦੀਨ ਦੇ ਚਾਕੂ ਵੱਜਣ ਨਾਲ ਗੰਭੀਰ ਹਾਲਤ ’ਚ ਪਏ ਸਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪੁਹੰਚਿਆ ਗਿਆ। ਡਾਕਟਰਾਂ ਨੇ ਅਰਮਾਨ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਸ੍ਰੀ ਗਣੇੇਸ਼ ਮੂਰਤੀ ਵਿਸਰਜਨ ਮੌਕੇ ਬਠਿੰਡਾ ਅਤੇ ਬਰਨਾਲਾ ’ਚ ਤਿੰਨ ਨੌਜਵਾਨ ਨਹਿਰ ’ਚ ਡੁੱਬੇ

Canal Bathinda And Barnala

ਪੁਲਿਸ ਅਨੁਸਾਰ ਹਮਲੇ ’ਚ ਜਖਮੀ ਫਰਦੀਨ ਨੇ ਕਿਹਾ ਕਿ ਹਮਲੇ ’ਚ ਜਖਮੀ ਫਰਦੀਨ ਨੇ ਕਿਹਾ ਕਿ ਉਹ ਆਪਣੀ ਮੋਟਰਸਾਈਕਲ ’ਤੇ ਸਾਹਰੁਖ ਦੇ ਘਰ ਦੇ ਸਾਹਣਮੇ ਜਾ ਰਿਹਾ ਸੀ। ਇਸ ਦੌਰਾਨ ਸ਼ਾਹਬੀਰ ਦੇ ਨਾਲ ਮੋਟਰਸਾਈਕਲ ਟਚ ਹੋਣ ’ਤੇ ਵਿਵਾਦ ਹੋ ਗਿਆ ਸੀ। ਇਸ ਤੋਂ ਬਾਅਦ ਫਰਦੀਨ ਉੱਥੋਂ ਚਲਾ ਗਿਆ। ਫਰਦੀਨ ਦੇ ਭਰਾ ਮੋਂਟੀ ਨੇ ਇਸ ਮਾਮਲੇ ਨੂੰ ਸੁਲਝਾਉਣ ਦਾ ਫੈਸਲਾ ਕੀਤਾ ਇਸ ਦੌਰਾਨ ਭਰਾ ਦੀ ਸ਼ਾਹਰੁਖ ਨਾਲ ਤਿੱਖੀ ਬਹਿਸ ਹੋ ਗਈ। ਇਸ ਤੋਂ ਬਾਅਦ ਸ਼ਾਹਰੁਖ ਨੇ ਅਰਮਾਨ ਨੂੰ ਫੜ ਲਿਆ ਤੇ ਸ਼ਬੀਰ ਜੋ ਕਿ ਸ਼ਾਹਰੁਖ ਦਾ ਭਰਾ ਹੈ ਉਸ ਨੇ ਮੋਂਟੀ ਨੂੰ ਫੜ ਲਿਆ। ਸ਼ੇਖ ਸਮੀਰ ਤੇ ਵਿਨੀਤ ਨੇ ਅਰਮਾਨ ਤੇ ਸਮੀਰ ਨੂੰ ਚਾਕੂ ਮਾਰ ਦਿੱਤਾ। ਪੁਲਿਸ ਨੇ ਇਸ ਮਾਮਲੇ ’ਚ 3 ਮੁਲਜ਼ਮਾਂ ਨੂੰ ਫੜ ਲਿਆ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here