Breaking News

ਕਮਲਨਾਥ ਨੂੰ ਕਾਂਗਰਸ ਇੰਚਾਰਜ ਬਣਾਏ ਜਾਣ ‘ਤੇ ਪਿਆ ਰੌਲਾ

ਨਵੀਂ ਦਿੱਲੀ। ਕਾਂਗਰਸ ਆਗੂ ਕਮਲਨਾਥ ਨੂੰ ਪੰਜਾਬ ਸੂਬੇ ਦਾ ਇੰਚਾਰਜ਼ ਬਣਾਉਣ ‘ਤੇ ਕਾਂਗਰਸ ਘਿਰਦੀ ਨਜ਼ਰ ਆ ਰਹੀ ਹੈ।  ਆਮ ਆਦਮੀ ਪਾਰਟੀ ਅਤੇ ਸ਼ਿਵ ਸੈਨਾ ਅਕਾਲੀ ਦਲ ਨੇ ਕਾਂਗਰਸ ‘ਤੇ ਇਸ ਫ਼ੈਸਲੇ ਨੂੰ ਲੈ ਕੇ ਹਮਲਾ ਬੋਲਿਆ ਹੈ। ਦੋਵਾਂ ਪਾਰਟੀਆਂ ਨੇ ਪੁੱÎਛਿਆ ਹੈ ਕਿ ਕਮਲਨਾਥ ਨੂੰ ’84 ਦੰਗਿਆਂ ‘ਚ ਸ਼ਾਮਲ ਹੋਣ ਦਾ ਇਨਾਮ ਦਿੱਤਾ ਗਿਆ ਹੈ।
ਕਮਲਨਾਥ ਨੂੰ ਐਤਵਾਰ ਨੂੰ ਪੰਜਾਬ ਅਤੇ ਹਰਿਆਣਾ ਦਾ ਇੰਚਾਰਜ ਅਤੇ ਪਾਰਟੀ ਜਨਰਲ ਸਕੱਤਰ ਬਣਾਉਣ ਦਾ ਐਲਾਨ ਕੀਤਾ ਗਿਆ ਸੀ।
ਉਧਰ ਇਸ ‘ਤੇ ਸਪੱਸ਼ਟੀਕਰਨ ਦਿੰਦਿਆਂ ਕਮਲਨਾਥ ਨੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਦੰਗਿਆਂ ‘ਚ ਕਲੀਨ ਚਿੱਟ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਬਣਾਏ ਹੋਏ ਨਾਨਾਵਟੀ ਕਮਿਸ਼ਨ ਨੇ ਮੈਨੂੰ ਕਲੀਨ ਚਿੱਟ ਦਿੱਤੀ ਸੀ।

ਪ੍ਰਸਿੱਧ ਖਬਰਾਂ

To Top