ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਕੈਪਟਨ ਦੀ ਕੋਠੀ ਘੇਰਨ ਗਏ ‘ਆਪ’ ਆਗੂਆਂ ਸਣੇ ਵਰਕਰ ਗ੍ਰਿਫ਼ਤਾਰ

0

ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਕੈਪਟਨ ਦੀ ਕੋਠੀ ਘੇਰਨ ਗਏ ‘ਆਪ’ ਆਗੂਆਂ ਸਣੇ ਵਰਕਰ ਗ੍ਰਿਫ਼ਤਾਰ

ਚੰਡੀਗੜ੍ਹ। ਜ਼ਹਿਰੀਲੀ ਸ਼ਰਾਬ ਕਾਰਨ 110 ਮੌਤਾਂ ਤੋਂ ਬਾਅਦ ਵੀ ਘਰ ਤੋਂ ਨਹੀਂ ਨਿਕਲਣ ਵਾਲੇ ਮੁੱਖ ਮੰਤਰੀ ਨੂੰ ਅੱਜ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦੀ ਅਗਵਾਈ ‘ਚ ਵਿਧਾਇਕਾਂ ਤੇ ਲੀਡਰਸ਼ਿਪ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਲੱਭਣ ਲਈ ਸਿਸਵਾ ਪਿੰਡ ਵੱਲ ਗਏ, ਪਰ ਉਨ੍ਹਾਂ ਨੂੰ ਮੁੱਲਾਂਪੁਰ ਚੌਂਕ ‘ਚ ਹੀ ਰੋਕ ਲਿਆ ਗਿਆ ਅਤੇ ਮੋਹਾਲੀ ਹੱਦ ‘ਚ ਦਾਖਲ ਨਹੀਂ ਹੋਣ ਦਿੱਤਾ ਗਿਆ।

ਆਮ ਆਦਮੀ ਪਾਰਟੀ ਨੇ ਪੁਲਿਸ ਦੇ ਬੈਰੀਕੇਡਿੰਗ ਨੂੰ ਤੋੜਨ ਲਈ ਬਹੁਤ ਜੱਦੋਜਹਿਦ ਕੀਤੀ ਅਤੇ ਭੜਾਸ ਕੱਢੀ, ਪਰ ਆਮ ਆਦਮੀ ਪਾਰਟੀ ਦੀ ਇੱਕ ਨਾ ਚੱਲੀ। ਕੁੱਝ ਦੇਰ ਉਥੇ ਹੀ ਧਰਨਾ ਲਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਾਰੇ ਨੇਤਾਵਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਚੌਕੀ ਲੈ ਜਾਇਆ ਗਿਆ।

ਇਥੇ ਇਹ ਵਰਣਨਯੋਗ ਹੈ ਕਿ ਸਿਸਵਾ ਪਿੰਡ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਇੱਕ ਨਿੱਜੀ ਮਹਿਲ ਹੈ ਅਤੇ ਮੁੱਖ ਮੰਤਰੀ ਪਿਛਲੇ 6 ਮਹੀਨਿਆਂ ਤੋਂ ਉਥੇ ਰਹਿੰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ