ਅਨਮੋਲ ਬਚਨ

ਆਪਣੀਆਂ ਬੁਰਾਈਆਂ ਤਿਆਗ ਕੇ ਦੂਜਿਆਂ ਦੇ ਗੁਣ ਅਪਨਾਓ : ਪੂਜਨੀਕ ਗੁਰੂ ਜੀ

Abandon, Badness, Adopt, Qualities

ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੇ ਜੇਕਰ ਬੁਰਾ ਦੇਖਣਾ ਹੈ ਤਾਂ ਉਹ ਆਪਣੇ ਅੰਦਰਲੀਆਂ ਬੁਰਾਈਆਂ ਨੂੰ ਦੇਖੇ ਅਤੇ ਦੂਜਿਆਂ ਦੇ ਅੰਦਰ ਦੀਆਂ ਚੰਗਿਆਈਆਂ ਨੂੰ ਦੇਖੇ ਚੰਗੇ ਲੋਕਾਂ ਦੇ ਗੁਣ ਗ੍ਰਹਿਣ ਕਰ ਲਓ ਅਤੇ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਛੱਡਦੇ ਜਾਓ ਤਾਂ ਯਕੀਨ ਮੰਨੋ ਇੱਕ ਦਿਨ ਤੁਸੀਂ ਗੁਣਵਾਨ ਬਣ ਜਾਓਗੇ, ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਓਗੇ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਦਿਲ ਦੁਖਾਉਣਾ ਬਹੁਤ ਵੱਡਾ ਪਾਪ ਹੈ ਕੋਈ ਇਨਸਾਨ ਆਪਣੇ ਕਰਮਾਂ, ਗੱਲਾਂ ਨਾਲ ਹੀ ਆਪਣਾ ਦਿਲ ਦੁਖਾਈ ਜਾ ਰਿਹਾ ਹੈ ਤਾਂ ਕੀ ਕੀਤਾ ਜਾ ਸਕਦਾ ਹੈ ਪਰ ਜੇਕਰ ਤੁਹਾਡੀਆਂ ਗੱਲਾਂ ਕਾਰਨ ਕਿਸੇ ਦਾ ਦਿਲ ਦੁਖਦਾ ਹੈ ਤਾਂ ਇਹ ਬੁਰਾ ਹੈ ਕਿਸੇ ਦਾ ਹੱਕ ਮਾਰਨਾ, ਜ਼ਮੀਨ ਦੱਬਣੀ ਆਦਿ ਤੁਸੀਂ ਅਜਿਹਾ ਕੁਝ ਕਰਦੇ ਹੋ ਤਾਂ ਇਹ ਸਹੀ ਨਹੀਂ ਹੈ ਤੁਸੀਂ ਸੇਵਾ-ਸਿਮਰਨ ਕਰੋ, ਮਾਲਕ ਤੋਂ ਸਾਰਿਆਂ ਦਾ ਭਲਾ ਮੰਗੋ, ਸਭ ਨਾਲ ਪ੍ਰੇਮ ਨਾਲ ਬੋਲੋ  ਜੇਕਰ ਫਿਰ ਵੀ ਕੋਈ ਇਹ ਕਹਿੰਦਾ ਹੈ ਕਿ ਮੇਰਾ ਦਿਲ ਦੁਖਦਾ ਹੈ ਤਾਂ ਇਹ ਉਸ ਦੀ ਖੁਦ ਦੀ ਕਮੀ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਘੋਰ ਕਲਿਯੁਗ ਦਾ ਸਮਾਂ ਹੈ ਇੱਥੇ ਜ਼ਿਆਦਾਤਰ ਲੋਕ ਮਾਇਆ ਦੇ ਯਾਰ ਹਨ ਅਤੇ ਮਾਇਆ ਲਈ ਕੁਝ ਵੀ ਕਰ ਸਕਦੇ ਹਨ ਆਪਣੇ ਘਰ, ਦੌਲਤ, ਮਾਣ-ਵਡਿਆਈ ਲਈ ਕੋਈ ਵੀ ਆਦਮੀ ਕਿਸੇ ਵੀ ਹੱਦ ਤੱਕ ਗਿਰ ਸਕਦਾ ਹੈ ਅੱਲ੍ਹਾ, ਵਾਹਿਗੁਰੂ, ਸਤਿਗੁਰੂ, ਮੌਲਾ ‘ਤੇ ਤਾਂ ਵਿਸ਼ਵਾਸ ਕੀਤਾ ਜਾ ਸਕਦਾ ਹੈ, ਪਰ ਆਦਮੀ ਚਲਦਾ-ਚਲਦਾ ਪੈਸਾ ਕਦੋਂ ਖੋਟਾ ਹੋ ਜਾਵੇ, ਕੋਈ ਭਰੋਸਾ ਨਹੀਂ ਹੈ ਇਸ ਲਈ ਇਹ ਨਾ ਵੇਖੋ ਕਿ ਕੌਣ ਕਿਹੋ-ਜਿਹਾ ਹੈ ਤੁਸੀਂ ਆਪਣੇ ਅੰਦਰਲੀਆਂ ਕਮੀਆਂ ਨੂੰ ਦੂਰ ਕਰ ਦਿਓ, ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਤੁਹਾਡੇ ‘ਤੇ ਮੋਹਲੇਧਾਰ ਜ਼ਰੂਰ ਵਰਸੇਗੀ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਜੋ ਸੇਵਾ ਕਰਦੇ ਹਨ ਉਹ ਮਾਲਕ ਦੀਆਂ ਅੱਖਾਂ ਦੇ ਤਾਰੇ, ਦਿਲ ਦੇ ਟੁਕੜੇ ਹੁੰਦੇ ਹਨ ਜੇਕਰ ਉਹ ਪੂਰੀ ਤਰ੍ਹਾਂ, ਪੂਰੀ ਲਗਨ ਨਾਲ ਸੇਵਾ ਕਰਨ, ਆਪਣੀ ਡਿਊਟੀ ਨੂੰ ਪੂਰੀ ਲਗਨ ਨਾਲ ਨਿਭਾਉਣ ਤਾਂ ਸੇਵਾ, ਸਤਿਸੰਗ, ਸਿਮਰਨ ਦਾ ਫਲ ਕਈ ਗੁਣਾ ਵਧ-ਚੜ੍ਹ ਕੇ ਉਸ ਦੀ ਝੋਲੀ ‘ਚ ਆਪਣੇ-ਆਪ ਆ ਜਾਂਦਾ ਹੈ ਇਸ ਲਈ ਜਦੋਂ ਵੀ ਸੇਵਾ ਕਰੋ ਤਾਂ ਪੂਰੀ ਲਗਨ ਨਾਲ ਕਰੋ ਆਪਸ ‘ਚ ਗੱਲਾਂ ਨਾ ਕਰੋ ਇਸ ਦਾ ਮਤਲਬ ਇਹ ਨਹੀਂ ਹੈ ਕਿ ਗੱਲ ਨਹੀਂ ਕਰਨੀ, ਸਗੋਂ ਰਾਮ-ਨਾਮ ਦੀਆਂ ਗੱਲਾਂ ਕਰਦੇ ਰਹੋ, ਸ਼ਬਦਬਾਣੀ ਬੋਲਦੇ ਰਹੋ ਅਤੇ ਆਪਣੀ ਡਿਊਟੀ ਕਰਦੇ ਰਹੋ ਅਜਿਹਾ ਕਰਨ ਨਾਲ ਤੁਹਾਨੂੰ ਹੀ ਨਹੀਂ, ਸਗੋਂ ਤੁਹਾਡੇ ਘਰ ਵਾਲਿਆਂ ਨੂੰ ਵੀ ਮਾਲਕ ਦਇਆ-ਮਿਹਰ, ਰਹਿਮਤ ਨਾਲ ਨਿਵਾਜ਼ ਦੇਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top