ਦੇਸ਼

ਵਿਦਿਆਰਥਣ ਨੂੰ ਅਗਵਾ ਕਰਨ ਆਏ ਕੁੱਟ-ਕੁੱਟ ਮਾਰ ‘ਤੇ

Abducting, School girl, Beat, Death

ਕੁਝ ਔਰਤਾਂ ਦੇ ਰੌਲਾ ਪਾਉਣ ‘ਤੇ ਇਕੱਠੇ ਹੋਏ ਪਿੰਡ ਵਾਸੀ

ਬੇਗਸਰਾਇ (ਏਜੰਸੀ)। ਹਥਿਆਰਾਂ ਸਮੇਤ ਸਕੂਲ ‘ਚ ਵੜ ਕੇ ਇੱਕ ਵਿਦਿਆਰਥਣ ਨੂੰ ਅਗਵਾਹ ਕਰ ਰਹੇ ਅਪਰਾਧੀਆਂ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਅਪਰਾਧੀ ਹਥਿਆਰਾਂ ਨਾਲ ਲੈਸ ਸਨ ਅਤੇ ਵਿਦਿਆਰਥਣ ਨੂੰ ਸਕੂਲ ਤੋਂ ਲੈ ਕੇ ਭੱਜ ਰਹੇ ਸਨ। ਪਰ ਭੀੜ ਦੇ ਗੁੱਸੇ ਦੇ ਅੱਗੇ ਉਨ੍ਹਾਂ ਦੀ ਇੱਕ ਨਾ ਚੱਲੀ। ਪਿੰਡਾਂ ਵਾਸੀਆਂ ਨੇ ਤਿੰਨ ਨੂੰ ਕਾਬੂ ਕਰ ਲਿਆ ਅਤੇ ਵਾਰੀ-ਵਾਰੀ ਕੁੱਟ-ਕੁੱਟ ਕੇ ਮਾਰ ਦਿੱਤਾ।

ਮਾਰੇ ਗਏ ਅਪਰਾਧੀਆਂ ‘ਚ ਇੱਕ ਪ੍ਰਸਿੱਧ ਅਪਰਾਧੀ

ਘਟਨਾ ਬੇਗੂਸਰਾਇ ਜ਼ਿਲ੍ਹੇ ਦੇ ਛੌੜਾਹੀ ਥਾਣਾ ਖ਼ੇਤਰ ਦੇ ਨਰਾਇਣਪੀਪਰ ਪਿੰਡ ਦੇ ਗੋਰੀਆ ਧਰਮਸ਼ਾਲਾ ਦੇ ਨੇੜੇ ਦੀ ਹੈ। ਮਾਰੇ ਗਏ ਵਿਅਕਤੀਆਂ ‘ਚ ਇੱਕ ਪ੍ਰਸਿੱਧ ਅਪਰਾਧੀ ਨਾਗਮਣੀ ਮਹਿਤੋ ਦਾ ਵੱਡਾ ਭਰਾ ਮੁਕੇਸ਼ ਮਹਿਤੋ ਅਤੇ ਕੁੰਭੀ ਪਿੰਡ ਦੇ ਹੀ ਬੌਨਾ ਸਿੰਘ ਅਤੇ ਰੋਸੜਾ ਦੇ ਹੀਰਾ ਸਿੰਘ ਦੱਸੇ ਜਾ ਰਹੇ ਹਨ। ਪੁਲਿਸ ਪਿੰਡ ‘ਚ ਕੈਂਪ ਕਰ ਰਹੀ ਹੈ। ਦੱਸਿਆ ਜਾਦਾ ਹੈ ਕਿ ਤੰਨੇ ਅਪਰਾਧੀ ਗੋਰੀਆ ਧਰਮਸ਼ਾਲਾ ਦੇ ਨੇੜੇ ਨਵਸਰਜਿਤ ਕਾਲਜ ‘ਚ ਪੜ੍ਹਨ ਵਾਲੀ ਇੱਕ ਵਿਦਿਅਰਥਣ ਨੂੰ ਜ਼ਬਰਦਸਤੀ ਲੈ ਕੇ ਭੱਜ ਰਹੇ ਸਨ। ਜਦੋਂ ਸਕੂਲ ਦੀ ਪ੍ਰਿੰਸੀਪਲ ਨੇ ਇਸ ਦਾ ਵਿਰੋਧ ਕੀਤਾ ਤਾਂ ਅਪਰਾਧੀਆਂ ਨੇ ਉਨ੍ਹਾਂ ਨੂੰ ਵੀ ਕੁੱਟਿਆ। ਸਕੂਲ ਕੈਂਪਸ ਵਿੱਚ ਘਾਹ ਕੱਟ ਰਹੀਆਂ ਔਰਤਾਂ ਨੇ ਇਹ ਸਭ ਦੇਖ ਕੇ ਰੌਲਾ ਪਾ ਦਿੱਤਾ।

ਅਪਰਾਧੀਆਂ ਨੇ ਡਰ ਬਣਾਉਣ ਲਈ ਹਵਾਈ ਫਾਇਰਿੰਗ ਕੀਤੀ

ਅਪਰਾਧੀਆਂ ਨੇ ਡਰ ਬਣਾਉਣ ਲਈ ਹਵਾਈ ਫਾਇਰਿੰਗ ਕੀਤੀ ਪਰ ਪਿੰਡ ਵਾਸੀ ਹੋਰ ਗੁੱਸੇ ‘ਚ ਆ ਗਏ। ਭੜਕੇ ਪਿੰਡਾਂ ਵਾਸੀਆਂ ਨੇ ਦਰਵਾਜ਼ਾ ਤੋੜ ਕੇ ਉਨ੍ਹਾਂ ਦੋਵਾਂ ਨੂੰ ਵੀ ਬਾਹਰ ਕੱਢਿਆ ਅਤੇ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਬਾਅਦ ‘ਚ ਮੌਤ ਹੋ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top