ਕਰੀਬ ਪੰਜ ਮਹੀਨਿਆਂ ਬਾਅਦ ਪਟੜੀ ‘ਤੇ ਦੌੜੀ ਦਿੱਲੀ ਮੈਟਰੋ

0
Delhi Metro

ਰਾਜਧਾਨੀ ਦੀ ਲਾਈਫਲਾਈਨ ਦਿੱਲੀ ਮੈਟਰੋ ਦੀ 169 ਦਿਨਾਂ ਬਾਅਦ ਵਾਪਸੀ

ਨਵੀਂ ਦਿੱਲੀ। ਰਾਜਧਾਨੀ ਦੀ ਲਾਈਫਲਾਈਨ ਤੇ ਜਨਤਕ ਆਵਾਜਾਈ ਦੀ ਰੀੜ੍ਹ ਮੰਨੇ ਜਾਣ ਵਾਲੀ ਮੈਟਰੋ (Metro)169 ਦਿਨਾਂ ਬਾਅਦ ਸੋਮਵਾਰ ਨੂੰ ਫਿਰ ਪਟੜੀ ‘ਤੇ ਦੌੜੀ। ਵਿਸ਼ਵ ਮਹਾਂਮਾਰੀ ਕੋਰੋਨ ਦੇ ਕਹਿਰ ਕਾਰਨ ਚੌਕਸੀ ਵਜੋਂ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਬੰਦ ਦਿੱਲੀ ਮੈਟਰੋ ਦੀਆਂ ਸੇਵਾਵਾਂ ਰੈਪਿਡ ਮੈਟਰੋ, ਗੁਰੂਗ੍ਰਾਮ ਸਮੇਤ ਯੈਲੋ ਲਾਈਨ ‘ਤੇ ਸਮੇਂ ਸਮਯਪੁਰ ਬਾਦਲੀ ਤੋਂ ਹੁੱਡਾ ਸਿਟੀ ਸੈਂਟਰ ਦਰਮਿਆਨ ਸਵੇਰੇ ਸੱਤ ਵਜੇ ਬਹਾਲ ਕਰ ਦਿੱਤੀ ਗਈ।

Delhi Metro

About five months later, the Delhi Metro ran on the tracks

ਦਿੱਲੀ ਮੈਟਰੋ ਰੇਲ ਨਿਗਲ (ਡੀਐਮਆਰਸੀ) ਦੇ ਬੁਲਾਰੇ ਅਨੁਸਾਰ ਅੱਜ ਤੇ ਕੱਲ੍ਹ ਮੰਗਲਵਾਰ ਨੂੰ ਸਿਰਫ਼ ਯੈਲੋ ਲਾਈਨ ‘ਤੇ 7:00 ਵਜੇ ਤੋਂ 11:00 ਵਜੇ ਤੇ ਸ਼ਾਮ 16:00 ਵਜੇ ਤੋਂ 20:00 ਵਜੇ ਤੱਕ ਹੀ ਮੈਟਰੋ ਚੱਲੇਗੀ। ਇਸ ਤੋਂ ਬਾਅਦ 9 ਸਤੰਬਰ ਨੂੰ ਲਾਈਨ 3/4 ਬਲੂਲਾਈਨ, ਦੁਆਰਕਾ ਸੈਕਟਰ 21 ਤੋਂ ਨੋਇਡਾ ਇਲੈਕ੍ਰਟਾਨਿਕ ਸਿਟੀ, ਵੈਸ਼ਾਲੀ ਤੇ ਲਾਈਨ ਸੱਤ (ਪਿੰਕ ਲਾਈਨ) ਮਜਲਿਸ ਪਾਰਕ ਤੋਂ ਸ਼ਿਵ ਵਿਹਾਰ ਦਾ ਸੰਚਾਲਨ ਸ਼ੁਰੂ ਹੋਵੇਗਾ। ਇਹ ਸੇਵਾ ਵੀ ਸਵੇਰੇ ਤੇ ਸ਼ਾਮ ਨੂੰ ਚਾਰ-ਚਾਰ ਘੰਟਿਆਂ ਤੱਕ ਰਹੇਗੀ। ਇਸ ‘ਚ ਸਵੇਰੇ ਸੱਤ ਵਜੇ ਤੋਂ 11 ਵਜੇ ਤੱਕ ਤੇ ਸ਼ਾਮ ਚਾਰ ਵਜੇ ਤੋਂ ਦੇਰ ਰਾਤ ਤੱਕ ਮੈਟਰੋ ਸੇਵਾਵਾਂ ਮੁਹੱਈਆ ਰਹੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.