ਚੋਣ ਸਰਵੇਖਣ ‘ਚ ਅਕਾਲੀ-ਭਾਜਪਾ ਦਾ ਪੱਲੜਾ ਭਾਰੀ

ਸੱਚ ਕਹੂੰ ਨਿਊਜ਼
ਨਵੀਂ ਦਿੱਲੀ,  ਟੀਵੀ ਚੈੱਨਲ ਏਬੀਪੀ ਨਿਊਜ਼ ਅਤੇ ਲੋਕ ਨੀਤੀ ਸੀਐਸਡੀਐਸ ਵੱਲੋਂ ਕਰਵਾਏ ਗਏ ਇੱਕ ਸਰਵੇਖਣ ‘ਚ ਪੰਜਾਬ ਵਿਧਾਨ ਸਭਾ ਚੋਣਾਂ ‘ਚ ਸੱਤਾਧਾਰੀ ਅਕਾਲੀ-ਭਾਜਪਾ ਦਾ ਪੱਲੜਾ ਭਾਰੀ ਹੈ ਹਾਲਾਂਕਿ ਕਾਂਗਰਸ ਪੂਰੀ ਟੱਕਰ ‘ਚ ਹੈ ਆਮ ਆਦਮੀ ਪਾਰਟੀ ਤੀਜੇ ਨੰਬਰ ‘ਤੇ ਹੈ ਸਰਵੇਖਣ ਅਨੁਸਾਰ ਅਕਾਲੀ-ਭਾਜਪਾ ਗੱਠਜੋੜ ਨੂੰ 50-58, ਕਾਂਗਰਸ ਨੂੰ 41-49 ਅਤੇ ਆਮ ਆਦਮੀ ਪਾਰਟੀ ਨੂੰ 12-18 ਸੀਟਾਂ ਆਉਣ ਦਾ ਅਨੁਮਾਨ ਹੈ