ਅਨਮੋਲ ਬਚਨ

ਮਨ ਦੇ ਕਹੇ ਅਨੁਸਾਰ ਨਾ ਚੱਲੋ : ਪੂਜਨੀਕ ਗੁਰੂ ਜੀ

According, Your Mind, Poojaniq Guru

ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ਤੋਂ ਬਿਨਾ ਇਨਸਾਨ ਖੁਸ਼ੀਆਂ ਹਾਸਲ ਨਹੀਂ ਕਰ ਸਕਦਾ ਭਾਵੇ ਕਿੰਨਾ ਵੀ ਧਨ-ਦੌਲਤ, ਦੁਨਿਆਵੀ ਸਾਜੋ-ਸਮਾਨ ਜੋੜ ਲਵੇ ਪਰ ਜਦੋਂ ਤੱਕ ਅੰਦਰ ਸ਼ਾਂਤੀ ਨਹੀਂ ਤਾਂ ਚਿਹਰੇ ‘ਤੇ ਖੁਸ਼ੀ ਨਹੀਂ ਆ ਸਕਦੀ ਇਨਸਾਨ ਨੂੰ ਅੰਦਰ ਦੀ ਸ਼ਾਂਤੀ ਰਾਮ-ਨਾਮ ਤੋਂ ਬਿਨਾ ਕਿਤੋਂ ਨਹੀਂ ਮਿਲ ਸਕਦੀ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਇਨਸਾਨ ਨੂੰ ਵਿਆਕੁਲ ਕਰਕੇ ਬੁਰਾਈ ਵੱਲ ਖਿੱਚ ਕੇ ਲੈ ਜਾਂਦਾ ਹੈ ਜੇਕਰ ਕਿਸੇ ਜੀਵ ਨੂੰ ਪੂਰਨ ਪੀਰ-ਫ਼ਕੀਰ ਮਿਲ ਜਾਵੇ ਤਾਂ ਉਹ ਉਸ ਨੂੰ ਰੋਕ ਕੇ ਸਮਝਾਉਂਦੇ ਹਨ ਕਿ ਇਹ ਤੇਰੇ ਲਈ ਠੀਕ ਨਹੀਂ, ਤੂੰ ਬਰਬਾਦ ਹੋ ਜਾਵੇਂਗਾ, ਖੁਸ਼ੀਆਂ ਤੋਂ ਮਹਿਰੂਮ ਹੋ ਜਾਵੇਂਗਾ, ਤੈਨੂੰ ਇਸ ਨਾਲ ਕੁਝ ਨਹੀਂ ਮਿਲੇਗਾ ਪਰ ਮਨ ਇਨਸਾਨ ਨੂੰ ਗੁੰਮਰਾਹ ਕਰਨ ਲਈ ਨਵੇਂ-ਨਵੇਂ ਰਸਤੇ ਅਪਣਾਉਂਦਾ ਹੈ ਅਤੇ ਇਨਸਾਨ ਮਨ ਦੀਆਂ ਕਹੀਆਂ ਗੱਲਾਂ ‘ਤੇ ਅਮਲ ਕਰਨ ਲਈ ਤਿਆਰ ਹੋ ਜਾਂਦਾ ਹੈ ਇਸ ਲਈ ਮਨ ਤੋਂ ਸਾਵਧਾਨ ਰਹੋ ਕਿਉਂਕਿ ਇਹ ਤੁਹਾਡਾ ਮਿੱਤਰ ਬਣ ਕੇ ਤੁਹਾਨੂੰ ਧੋਖਾ ਦਿੰਦਾ ਹੈ ਮਨ ਹਮੇਸ਼ਾ ਇਹੀ ਕਹਿੰਦਾ ਹੈ ਕਿ ਇਹ ਤਾਂ ਜਾਇਜ਼ ਹੈ, ਸਭ ਕੁਝ ਠੀਕ ਹੈ ਪਰ ਇਨਸਾਨ ਕਦੇ ਇਹ ਨਹੀਂ ਸੋਚਦਾ ਕਿ ਉਸ ਠੀਕ ਦੇ ਪਿੱਛੇ ਕਿੰਨੀ ਬੁਰਾਈ ਲੁਕੀ ਹੈ ਮਨ ਜਦੋਂ ਆਪਣਾ ਜਾਦੂ ਚਲਾਉਂਦਾ ਹੈ ਤਾਂ ਇਨਸਾਨ ਦੀ ਅਕਲ  ਨੂੰ ਭਰਮਾ ਦਿੰਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਮਨ ਦੇ ਪਿੱਛੇ ਨਹੀਂ ਚੱਲਣਾ ਚਾਹੀਦਾ ਸਗੋਂ ਜੋ ਗੁਰੂ, ਪੀਰ-ਫ਼ਕੀਰ ਕਹਿੰਦਾ ਹੈ ਉਹ ਹੀ ਮੰਨਣਾ ਚਾਹੀਦਾ ਹੈ ਕਿਉਂਕਿ ਗੁਰੂ, ਪੀਰ-ਫ਼ਕੀਰ ਆਉਣ ਵਾਲੇ ਸਮੇਂ ਨੂੰ ਜਾਣਦੇ ਹਨ ਕਿ ਉਹ ਸਮਾਂ ਤੁਹਾਡੇ ਲਈ ਕਿਹੋ-ਜਿਹਾ ਹੈ ਜੇਕਰ ਗੁਰੂ, ਮੁਰਸ਼ਿਦੇ-ਕਾਮਿਲ ਤੁਹਾਨੂੰ ਕਿਸੇ ਕੰਮ ਲਈ ਰੋਕਦੇ-ਟੋਕਦੇ ਹਨ ਤਾਂ ਉਸਨੂੰ ਮੰਨ ਲੈਣਾ ਚਾਹੀਦਾ ਹੈ ਚਾਹੇ ਤੁਹਾਨੂੰ ਬਾਹਰੀ ਤੌਰ ‘ਤੇ ਉਹ ਨੁਕਸਾਨਦੇਹ ਲੱਗਦਾ ਹੈ ਪਰ ਹਕੀਕਤ ‘ਚ ਆਉਣ ਵਾਲੇ ਸਮੇਂ ਵਿਚ ਤੁਹਾਡਾ ਬਹੁਤ ਫ਼ਾਇਦਾ ਹੈ ਤਾਂ ਭਾਈ, ਸੰਤ, ਪੀਰ-ਫ਼ਕੀਰ ਜੋ ਤੁਹਾਨੂੰ ਸਮਝਾਉਂਦੇ ਹਨ ਉਵੇਂ ਚਲਦੇ ਰਹੋ ਸੰਤ, ਪੀਰ-ਫ਼ਕੀਰ ਹਮੇਸ਼ਾ ਇਹੀ ਚਾਹੁੰਦੇ ਹਨ ਕਿ ਉਸ ਓਮ, ਹਰੀ, ਅੱਲ੍ਹਾ, ਮਾਲਕ ਦੀ ਕੋਈ ਵੀ ਔਲਾਦ ਗੁੰਮਰਾਹ ਨਾ ਹੋਵੇ, ਮਾਲਕ ਤੋਂ ਦੂਰ ਨਾ ਹੋਵੇ, ਹਰ ਕੋਈ ਮਾਲਕ ਨਾਲ ਜੁੜ ਕੇ ਪਰਮਾਨੰਦ ਹਾਸਲ ਕਰਦਾ ਰਹੇ

ਆਪ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਮਨ ਦਾ ਗੁਲਾਮ ਹੋ ਕੇ ਹੱਦ ਤੋਂ ਐਨਾ ਜ਼ਿਆਦਾ ਗਿਰ ਜਾਂਦਾ ਹੈ ਕਿ ਉਸਨੂੰ ਰਾਮ-ਨਾਮ ਵਿਚ ਖੁਸ਼ੀਆਂ ਨਹੀਂ ਮਿਲਦੀਆਂ, ਬਾਗ਼ੀ ਹੋਣਾ ਚਾਹੁੰਦਾ ਹੈ ਰਾਮ-ਨਾਮ ਤੋਂ ਦੂਰ ਹੋਣਾ ਚਾਹੁੰਦਾ ਹੈ ਪਰ ਇਹ ਨਹੀਂ ਪਤਾ ਕਿ ਮਨ ਤੇਰਾ ਅਕਾਜ ਕਰ ਰਿਹਾ ਹੈ ਇਨਸਾਨ ਕਬੂਤਰ ਵਾਂਗ ਅੱਖਾਂ ਬੰਦ ਕਰਕੇ ਬੈਠਾ ਰਹਿੰਦਾ ਹੈ ਕਿ ਮੈਨੂੰ ਬਿੱਲੀ ਨਜ਼ਰ ਹੀ ਨਹੀਂ ਆਉਂਦੀ ਬੁਰੇ ਕਰਮਾਂ ਦਾ ਪਤਾ ਹੁੰਦਿਆਂ ਹੋਇਆਂ ਵੀ ਕਹਿੰਦਾ ਹੈ ਕਿ ਇਸ ਵਿਚ ਕੁਝ ਬੁਰਾ ਨਹੀਂ ਸਭ ਕੁਝ ਜਾਣਦੇ ਹੋਏ ਵੀ ਮਨ ਅਣਜਾਣ ਬਣਾ ਦਿੰਦਾ ਹੈ ਇਸ ਲਈ ਮਨ ਦੀ ਨਾ ਸੁਣੋ, ਪੀਰ-ਫ਼ਕੀਰ ਦੇ ਬਚਨਾਂ ‘ਤੇ ਅਮਲ ਕਰੋ ਜੋ ਤੁਹਾਡੇ ਭਲੇ ਲਈ ਕਹਿੰਦੇ ਹਨ ਸੰਤ ਹਮੇਸ਼ਾ ਉਹੀ ਕਹਿੰਦੇ ਹਨ ਜਿਸ ਵਿਚ ਇਨਸਾਨ ਦਾ ਭਲਾ ਹੁੰਦਾ ਹੈ ਇਸ ਲਈ ਪੀਰ-ਫ਼ਕੀਰ ਦੀ ਗੱਲ ਸੁਣ ਕੇ ਅਮਲ ਕਰੋ ਤਾਂ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਤੁਸੀਂ ਜ਼ਰੂਰ ਬਣ ਸਕਦੇ ਹੋ
ਆਪ ਜੀ ਫ਼ਰਮਾਉਂਦੇ ਹਨ ਕਿ ਮਨ ਇਨਸਾਨ ਨੂੰ ਬੜੇ ਝਾਂਸੇ ਦੇ ਕੇ ਛਲਦਾ ਰਹਿੰਦਾ ਹੈ ਤਾਂ ਕਿ ਇਨਸਾਨ ਰਾਮ-ਨਾਮ ਤੋਂ ਹਟ ਕੇ ਭਗਤੀ-ਇਬਾਦਤ ਤੋਂ ਦੂਰ ਹੋ ਜਾਵੇ ਤਾਂ ਭਾਈ! ਮਨ ਦੀ ਨਾ ਸੁਣੋ, ਜੇਕਰ ਮਨ ਦੀ ਸੁਣੋਗੇ ਤਾਂ ਤੜਫ਼ੋਗੇ, ਵਿਆਕੁਲ ਰਹੋਗੇ ਅਤੇ ਜ਼ਿੰਦਗੀ ਨਰਕ ਵਰਗੀ ਬਣ ਜਾਵੇਗੀ ਸੰਤ ਹਮੇਸ਼ਾ ਸਹੀ ਰਸਤੇ ‘ਤੇ ਚੱਲਣਾ ਸਿਖਾਉਂਦੇ ਹਨ ਜੋ ਸੁਣ ਕੇ ਮੰਨ ਲੈਂਦੇ ਹਨ ਉਹ ਸੁਖੀ ਰਹਿੰਦੇ ਹਨ ਅਤੇ ਜੋ ਮਨਮਤੇ ਚਲਦੇ ਹਨ ਉਹ ਆਪ ਹੀ ਨਹੀਂ ਸਗੋਂ ਆਪਣੇ ਪਰਿਵਾਰਾਂ ਨੂੰ ਵੀ ਸੂਲੀ ‘ਤੇ ਟੰਗ ਦਿੰਦੇ ਹਨ ਕਿਉਂਕਿ ਜਦੋਂ ਕਿਸੇ ਦਾ ਬੱਚਾ ਗੁੰਮਰਾਹ ਹੁੰਦਾ ਹੈ ਤਾਂ ਪਰਿਵਾਰ ਨੂੰ ਸੁਖ-ਸ਼ਾਂਤੀ ਕਿੱਥੋਂ ਮਿਲੇਗੀ ਇਸ ਲਈ ਮਨ ਦੀਆਂ ਚਾਲਾਂ ਵਿਚ ਨਾ ਫਸੋ, ਪੀਰ-ਫ਼ਕੀਰ ਜੋ ਕਹਿਣ ਉਸ ‘ਤੇ ਅਮਲ ਕਰੋ ਜਿੱਥੇ ਮਾਲਕ ਰੱਖਦਾ ਹੈ, ਜਿਵੇਂ ਰੱਖਦਾ ਹੈ ਉਸ ਵਿਚ ਬੇਇੰਤਹਾ ਖੁਸ਼ੀਆਂ ਹਾਸਲ  ਹੁੰਦੀਆਂ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top