ਧੀ ਨੇ ਲਾਏ ਪਿਤਾ ‘ਤੇ ਜਬਰ ਜਿਨਾਹ ਦੇ ਦੋਸ਼

ਧੀ ਨੇ ਲਾਏ ਪਿਤਾ ‘ਤੇ ਜਬਰ ਜਿਨਾਹ ਦੇ ਦੋਸ਼

ਬਰਨਾਲਾ, (ਜਸਵੀਰ ਸਿੰਘ ਗਹਿਲ) ਬਰਨਾਲਾ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਪਿਓ ਹੀ ਆਪਣੀਨਬਾਲਿਗ ਧੀ ਨਾਲ ਪਿਛਲੇ ਕਾਫੀ ਸਮੇਂ ਤੋਂ ਜ਼ਬਰ ਜਿਨਾਹ ਕਰ ਰਿਹਾ ਸੀ। ਪੁਲਿਸ ਨੇ ਨਬਾਲਿਗ ਲੜਕੀ ਦਾ ਮੈਡੀਕਲ ਕਰਵਾਉਣ ਪਿੱਛੋਂ ਪੀੜਤਾ ਦੇ ਬਿਆਨਾਂ ‘ਤੇ ਮੁਲਜਮ ਪਿਤਾ ਖਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭ ਦਿੱਤੀ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ – 1 ਦੇ ਐਸਐਚਓ ਗੁਲਾਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਹਿਰ ਦੀ ਰਹਿਣ ਵਾਲੀ ਇੱਕ ਨਬਾਲਿਗ ਬੱਚੀ ਨੇ ਲਿਖ਼ਤੀ ਸ਼ਿਕਾਇਤ ਦਿੱਤੀ ਸੀ ਕਿ ਉਸਦਾ ਪਿਓ ਪਿਛਲੇ ਲੰਮੇ ਸਮੇਂ ਤੋਂ ਉਸ ਨਾਲ ਜ਼ਬਰੀ ਸਬੰਧ ਬਣਾਉਂਦਾ ਆ ਰਿਹਾ ਹੈ

rape committed with a minor girl

ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਪੀੜਤ ਨਬਾਲਿਗਾ ਦਾ ਮੈਡੀਕਲ ਕਰਵਾਉਣ ਪਿੱਛੋਂ ਮੁਲਜਮ ਪਿਤਾ ਖਿਲਾਫ਼ ਵੱਖ-ਵੱਖ ਧਾਰਾਵਾਂ ਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜਮ ਦੀ ਭਾਲ ਜ਼ਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ