ਅੱਤਵਾਦ ਖਿਲਾਫ਼ ਕਾਰਵਾਈ ਦਾ ਕਿਸੇ ਧਰਮ ਨਾਲ ਲੈਣਾ-ਦੇਣਾ ਨਹੀਂ: ਸੁਸ਼ਮਾ

0
Action, Against, Terrorism, Religion, Sushma

ਕਿਹਾ, ਅੱਤਵਾਦ ਕਾਰਨ ਜ਼ਿੰਦਗੀਆਂ ਤਬਾਹ ਹੋ ਰਹੀਆਂ ਹਨ ਇਸ ਨੇ ਵਿਸ਼ਵ ਨੂੰ ਵੱਡੇ ਖਤਰੇ ‘ਚ ਪਾ ਦਿੱਤਾ ਹੈ

ਆਬੂਧਾਬੀ, ਏਜੰਸੀ 

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸਲਾਮਿਕ ਦੇਸ਼ਾਂ ਦੇ ਸੰਗਠਨ (ਓਆਈਸੀ) ਦੇ ਮੰਚ ਤੋਂ ਅੱਜ ਕਿਹਾ ਕਿ ਅੱਤਵਾਦ ਖਿਲਾਫ਼ ਕਾਰਵਾਈ ਨੂੰ ਕਿਸੇ ਧਰਮ ਵਿਸ਼ੇਸ਼ ਖਿਲਾਫ਼ ਲੜਾਈ ਨਹੀਂ ਮੰਨਿਆ ਜਾਣਾ ਚਾਹੀਦਾ ਸਵਰਾਜ ਨੇ ਓਆਈਸੀ ਸੰਮੇਲਨ ਦੇ ਮੁੱਢਲੇ ਸੈਸ਼ਨ ਨੂੰ ਬਤੌਰ ਸਨਮਾਨਿਤ ਮਹਿਮਾਨ ਸੰਬੋਧਨ ਕਰਦਿਆਂ ਕਿਹਾ ਕਿ ਅੱਤਵਾਦ ਕਾਰਨ ਜ਼ਿੰਦਗੀਆਂ ਤਬਾਹ ਹੋ ਰਹੀਆਂ ਹਨ ਅਤੇ ਇਸ ਨੇ ਵਿਸ਼ਵ ਨੂੰ ਵੱਡੇ ਖਤਰੇ ‘ਚ ਪਾ ਦਿੱਤਾ ਹੈ ਉਨ੍ਹਾਂ  ਕਿਹਾ ਕਿ ਪੱਛਮੀ ਏਸ਼ੀਆ, ਦੱਖਣ ਪੂਰਬ ਏਸ਼ੀਆ ਅਤੇ ਖਾੜੀ ਅਤੇ ਉੱਤਰੀ ਅਫਰੀਕਾ, ਸਾਹੇਲ ਖੇਤਰ, ਯੂਰਪ, ਉੱਤਰੀ ਅਮਰੀਕਾ, ਅਫਗਾਨਿਸਤਾਨ, ਬੰਗਲਾਦੇਸ਼ ਅਤੇ ਭਾਰਤ ਦੀ ਵਿਭਿੰਨਤਾ ‘ਚ ਅੱਤਵਾਦ ਦਾ ਭਿਆਨਕ ਚਿਹਰਾ ਹੈ ਵਿਦੇਸ਼ ਮੰਤਰੀ ਨੇ ਕਿਹਾ ਕਿ ਅੱਤਵਾਦ ਖਿਲਾਫ਼ ਕਾਰਵਾਈ ਨੂੰ ਕਿਸੇ ਧਰਮ ਵਿਸ਼ੇਸ਼ ਖਿਲਾਫ਼ ਲੜਾਈ ਨਹੀਂ ਮੰਨਿਆ ਜਾਣਾ ਚਾਹੀਦਾ ਅੱਤਵਾਦ ਅਤੇ ਕੱਟੜਵਾਦ ਦੇ ਵੱਖ-ਵੱਖ ਨਾਂਅ ਅਤੇ ਉਪਨਾਮ ਹਨ ਇਨ੍ਹਾਂ ਦੇ ਪਿੱਛੇ ਵੱਖ-ਵੱਖ ਤਰ੍ਹਾਂ ਦੇ ਕਾਰਨ ਦੱਸੇ ਜਾਂਦੇ ਹਨ ਪਰ ਹਰ ਮਾਮਲੇ ‘ਚ ਇਸ ਨੂੰ ਧਰਮ ਦੇ ਵਿਗੜੇ ਰੂਪ ਤੋਂ ਉਤਸ਼ਾਹ ਮਿਲਦਾ ਹੈ ਪਾਕਿਸਤਾਨ ਨੇ ਇਸ ਸੰਮੇਲਨ ਦਾ ਬਾਈਕਾਟ ਕੀਤਾ ਹੈ ਉਸ ਨੇ ਸੰਯੁਕਤ ਅਰਬ ਅਮੀਰਾਤ ਨੂੰ ਅਗਾਹ ਕੀਤਾ ਸੀ ਕਿ ਭਾਰਤ ਨੂੰ ਬਤੌਰ ਵਿਸ਼ੇਸ਼ ਮਹਿਮਾਨ ਇਸ ਸੰਮੇਲਨ ‘ਚ ਨਾ ਸੱਦਿਆ ਜਾਵੇ, ਭਾਰਤ ਨੂੰ ਸੱਦਾ ਦੇਣ ‘ਤੇ ਉਹ ਸੰਮੇਲਨ ਦਾ ਬਾਈਕਾਟ ਕਰੇਗਾ ਓਆਈਸੀ ਨੇ ਪਾਕਿਸਤਾਨ ਦੀ ਪਰਵਾਹ ਨਾ ਕਰਦਿਆਂ ਭਾਰਤ ਨੂੰ ਇਸ ਸੰਮੇਲਨ ‘ਚ ਬਤੌਰ ਸਨਮਾਨਿਤ ਮਹਿਮਾਨ ਸੱਦਿਆ ਜਿਸ ਤੋਂ ਨਰਾਜ਼ ਪਾਕਿਸਤਾਨ ਨੇ ਇਸ ‘ਚ ਨਾ ਜਾਣ ਦਾ ਫੈਸਲਾ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।