ਜਿਹੋ ਜਿਹਾ ਕਰਮ ਕਰੋਗੇ, ਉਹੋ ਜਿਹਾ ਫ਼ਲ ਭੋਗਣਾ ਪਵੇਗਾ: ਪੂਜਨੀਕ ਗੁਰੂ ਜੀ

0
Action you do, You will have, Bear , Same Fruits,  Pujanik Guru ji

ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਅੱਜ ਦੇ ਸਵਾਰਥੀ ਦੌਰ ‘ਚ ਉਲਝਿਆ ਹੋਇਆ ਹੈ ਜਦੋਂ ਤੱਕ ਇਨਸਾਨ ਦੇ ਅੰਦਰ ਦਾ ਸਵਾਰਥ ਨਹੀਂ ਜਾਂਦਾ, ਉਦੋਂ ਤੱਕ ਉਹ ਮਾਲਕ ਦੀਆਂ ਖੁਸ਼ੀਆਂ ਦਾ ਹੱਕਦਾਰ ਨਹੀਂ ਬਣ ਸਕਦਾ ਇਨਸਾਨ ਆਪਣੇ ਦਿਲੋ-ਦਿਮਾਗ ਤੋਂ ਕੰਮ ਨਹੀਂ ਲੈਂਦਾ ਭਾਵ ਦਿਲੋ-ਦਿਮਾਗ ‘ਚ ਜਦੋਂ ਤੱਕ ਕਚਰਾ ਭਰਿਆ ਹੋਇਆ ਹੈ, ਬੁਰਾਈਆਂ ਭਰੀਆਂ ਹੋਈਆਂ ਹਨ, ਉਦੋਂ ਤੱਕ ਆਤਮਾ ਅਤੇ ਪਰਮਾਤਮਾ ‘ਚ ਬਹੁਤ ਸਾਰੀਆਂ ਕੰਧਾਂ ਖੜ੍ਹੀਆਂ ਰਹਿੰਦੀਆਂ ਹਨ।  ( Pujanik Guru ji)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ, ਉਸ ਦੀ ਦਇਆ ਮਿਹਰ, ਰਹਿਮਤ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਬਚਨ ਸੁਣ ਕੇ ਅਮਲ ਕਰਿਆ ਕਰੋ ਪਹਿਲਾਂ ਇਨਸਾਨ ਮੰਨਦਾ ਨਹੀਂ ਅਤੇ ਬਾਅਦ ‘ਚ ਪਛਤਾਵੇ ਤੋਂ ਇਲਾਵਾ ਕੁਝ ਮਿਲਦਾ ਨਹੀਂ ਫ਼ਕੀਰ ਕੋਈ ਆਪਣੇ ਲਈ ਬਚਨ ਨਹੀਂ ਕਰਦੇ, ਕਿਸੇ ਨੂੰ ਬਦਦੁਆ ਨਹੀਂ ਦਿੰਦੇ, ਪਰ ਉਨ੍ਹਾਂ ਦਾ ਕੰਮ ਲੋਕਾਂ ਨੂੰ ਸੁਚੇਤ ਕਰਨਾ ਹੈ ਜਿਵੇਂ ਡਾਕਟਰ ਦੱਸ ਦਿੰਦੇ ਹਨ ਕਿ ਤੁਸੀਂ  ਇਹ ਕਰਮ ਕਰੋਗੇ ਤਾਂ ਇਹ ਰੋਗ ਹੋਵੇਗਾ, ਇਹ ਕਰੋਗੇ ਤਾਂ ਫ਼ਲਾਂ ਬਿਮਾਰੀ ਇੰਨੇ ਪਰਹੇਜ਼ ਰੱਖਣੇ ਹੋਣਗੇ, ਇੰਨੀਆਂ ਦਵਾਈਆਂ ਲੈਣੀਆਂ ਪੈਣਗੀਆਂ
ਜੇਕਰ ਤੁਸੀਂ ਮੰਨ ਲੈਂਦੇ  ਹੋ ਤਾਂ ਬਿਮਾਰੀ ਜਲਦੀ ਠੀਕ ਹੋ ਜਾਂਦੀ ਹੈ, ਨਹੀਂ ਮੰਨਦੇ ਤਾਂ ਉਹ ਘਾਤਕ ਹੋ ਜਾਂਦੀ ਹੈ ਉਸੇ ਤਰ੍ਹਾਂ ਸੰਤਾਂ ਦੇ ਬਚਨ ਹੁੰਦੇ ਹਨ। ( Pujanik Guru ji)

ਮੰਨ ਲਓ ਤਾਂ ਖੁਸ਼ੀਆਂ ਹੀ ਖੁਸ਼ੀਆਂ ਹਨ, ਨਹੀਂ ਮੰਨਦੇ ਤਾਂ ਇੱਕ ਦਿਨ ਪਛਤਾਉਣਾ ਪੈਂਦਾ ਹੈ, ਜਿਸ ਦਾ ਕੋਈ ਇਲਾਜ ਨਹੀਂ ਮਿਲਦਾ ਬਹੁਤ ਵਾਰ ਅਜਿਹਾ ਹੁੰਦੇ ਦੇਖਿਆ ਹੈ, ਪਰ ਕੋਈ ਪਰਵਾਹ ਨਹੀਂ ਕਰਦਾ ਕਹਿੰਦੇ ਹਨ ਕਿ ਜੋ ਕਿੱਕਰ ਦਾ ਬੀਜ ਬੀਜੇਗਾ, ਅੰਬ ਉਸ ‘ਤੇ ਕਦੇ ਨਹੀਂ ਲੱਗ ਸਕਦੇ, ਉਸ ‘ਤੇ ਤਾਂ ਸੂਲਾਂ ਹੀ ਲੱਗਣਗੀਆਂ ਕਹਿਣ ਦਾ ਮਤਲਬ ਹੈ ਕਿ ਜੈਸਾ ਕਰਮ ਕਰੋਗੇ ਵੈਸਾ ਭੋਗਣਾ ਹੀ ਪਵੇਗਾ ਇਹ ਤੁਹਾਡੇ ਹੱਥ ‘ਚ  ਹੈ ਕਿ ਤੁਸੀਂ ਕਰਮ ਕਿਹੋ ਜਿਹੇ ਕਰਦੇ ਹੋ, ਕਰਮਾਂ ਦਾ ਫ਼ਲ ਹਰ ਜੀਵ ਨੂੰ ਜ਼ਰੂਰ ਭੋਗਣਾ ਪੈਂਦਾ ਹੈ ਇਸ ਲਈ ਬੁਰੇ ਕਰਮ ਨਾ ਕਰਿਆ ਕਰੋ ਚੰਗੇ ਕਰਮ ਕਰੋ, ਤੁਸੀਂ ਆਪਣੇ ਬੁਰੇ ਕੰਮ ਦੁਨੀਆਂ ਤੋਂ ਲੁਕਾਉਂਦੇ ਹੋ, ਅੱਲ੍ਹਾ, ਰਾਮ ਤੋਂ ਲੁਕ ਕੇ ਕਰਦੇ ਹੋ ਅਤੇ ਦਿਖਾਵਾ ਕਰਦੇ ਹੋ ਭਗਤਾਂ ਦਾ, ਉਹ ਸਭ ਜਾਣਦਾ ਹੈ ਪਲ-ਪਲ ਦੀ ਖ਼ਬਰ ਉਸ ਨੂੰ ਹੁੰਦੀ ਹੈ, ਇਸ ਲਈ ਬੁਰੇ ਕਰਮਾਂ ਤੋਂ ਪਰਹੇਜ਼ ਕਰੋ ਚੰਗੇ ਨੇਕ ਕਰਮ ਕਰੋ, ਤਾਂ ਕਿ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਤੁਹਾਨੂੰ ਮਿਲਣ ਅਤੇ ਅੰਦਰੋਂ-ਬਾਹਰੋਂ ਤੁਸੀਂ ਮਾਲਾਮਾਲ ਹੋ ਜਾਓ।

ਇਨਸਾਨ ਦੀ ਆਦਤ ਹੈ ਕਿ ਮਾਲਕ ਦੇ ਕੀਤੇ ਗਏ ਰਹਿਮੋ-ਕਰਮ ਨੂੰ ਭੁਲਾ ਦਿੰਦਾ ਹੈ ਅਤੇ ਜੋ ਪਾਪ-ਕਰਮ ਆਉਣ ਵਾਲੇ ਹਨ ਉਨ੍ਹਾਂ ਵੱਲੋਂ ਬੇਫ਼ਿਕਰ ਹੋ ਜਾਂਦਾ ਹੈ ਜੋ ਬੋਝ ਚੁੱਕਣਾ ਹੈ, ਉਸ ਵੱਲ ਧਿਆਨ ਨਹੀਂ ਰਹਿੰਦਾ ਅਤੇ ਪੀਰ-ਫ਼ਕੀਰ ਦੇ ਬਚਨਾਂ ਨੂੰ ਨਜ਼ਰਅੰਦਾਜ਼ ਕਰਦਾ ਰਹਿੰਦਾ ਹੈ ਅਜਿਹੇ ਇਨਸਾਨ ਨੂੰ ਆਪਣੇ ਕਰਮਾਂ ਨਾਲ ਇੱਕ ਨਾ ਇੱਕ ਦਿਨ ਦੋ ਚਾਰ ਹੋਣਾ ਪੈਂਦਾ ਹੈ ਅਤੇ ਫਿਰ ਸੰਤ, ਪੀਰ-ਫ਼ਕੀਰ ਨੂੰ ਦੁੱਖ ਲਗਦਾ ਹੈ, ਇਸ ਇਨਸਾਨ ਦੇ ਅਜਿਹੇ ਕਰਮ ਆਉਣ ਵਾਲੇ ਹਨ, ਇਸ ਲਈ ਉਹ ਸਮਝਾਉਂਦੇ ਰਹਿੰਦੇ ਹਨ ਹੁਣ ਜੇਕਰ ਇਨਸਾਨ ਮੰਨੇ ਹੀ ਨਾ ਤਾਂ ਇਹ ਉਸ ਦੀ ਗ਼ਲਤੀ ਹੈ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਬਚਨ ਸੁਣ ਕੇ ਮੰਨੋ, ਅਮਲ ਕਰੋ ਤਾਂ ਕਿ ਉਸ ਦੀ ਦਇਆ-ਮਿਹਰ ਦੇ ਕਾਬਲ ਬਣੋ ਅਤੇ ਉਸ ਦੀ ਰਹਿਮਤ ਮੋਹਲੇਧਾਰ ਤੁਹਾਡੇ ‘ਤੇ ਵਰਸਦੀ ਰਹੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।