ਅਦਾਕਾਰ ਦਲੀਪ ਕੁਮਾਰ ਦੇ ਛੋਟੇ ਭਰਾ ਅਹਿਸਾਨ ਖਾਨ ਦਾ ਦੇਹਾਂਤ

0
Dilip Kumar

92 ਸਾਲਾਂ ਦੇ ਸਨ ਅਹਿਸਾਨ ਖਾਨ

ਮੁੰਬਈ। ਬਾਲੀਵੁੱਡ ‘ਚ ‘ਟ੍ਰੇਜੇਡੀ ਕਿੰਗ’ ਦੇ ਨਾਂਅ ਨਾਲ ਮਸ਼ਹੂਰ ਅਦਾਕਾਰ ਦਲੀਪ ਕੁਮਾਰ ਦੇ ਛੋਟੇ ਭਰਾ ਅਹਿਸਾਨ ਖਾਨ ਦਾ ਦੇਹਾਂਤ ਹੋ ਗਿਆ। 92 ਸਾਲਾਂ ਦੇ ਅਹਿਸਾਨ ਖਾਨ ਕੋਰੋਨਾ ਵਾਇਰਸ ਤੋਂ ਪੀੜਤ ਸਨ ਤੇ ਪਿਛਲੇ ਕਈ ਦਿਨਾਂ ਤੋਂ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਭਰਤੀ ਸਨ। ਅਹਿਸਾਨ ਖਾਨ ਦਿਲ ਦੇ ਰੋਗ, ਬਲੱਡ ਪ੍ਰੈਸ਼ਰ ਤੇ ਅਲਜਾਈਮਰ ਤੋਂ ਵੀ ਪੀੜਤ ਸਨ।

 Dilip Kumar

ਬੁੱਧਰਾਤ ਰਾਤ ਕਰੀਬ 11 ਵਜੇ ਉਨ੍ਹਾਂ ਅੰਤਿਮ ਸਾਹ ਲਿਆ। ਲੀਲਾਵਤੀ ਹਸਪਤਾਲ ਤੋਂ ਦੇਰ ਰਾਤ ਜਾਰੀ ਬੁਲੇਟਿਨ ‘ਚ ਅਹਿਸਾਨ ਖਾਨ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਗਈ। 21 ਅਗਸਤ ਨੂੰ ਹੀ ਦਲੀਪ ਕੁਮਾਰ ਦੇ ਇੱਕ ਹੋਰ ਛੋਟੇ ਭਰਾ ਅਸਲਮ ਖਾਨ ਦਾ 88 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਸੀ। ਉਹ ਵੀ ਕੋਰੋਨਾ ਤੋਂ ਪੀੜਤ ਸਨ ਤੇ ਲੀਲਾਵਤੀ ਹਸਪਤਾਲ ‘ਚ ਇਲਾਜ ਦੌਰਾਨ ਉਨ੍ਹਾਂ ਦੀ ਵੀ ਦੇਹਾਂਤ ਹੋ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.