ਅਦਾਕਾਰ ਸੋਨੂੰ ਸੂਦ ਕੋਰੋਨਾ ਦੀ ਚਪੇਟ ’ਚ

0
1827

ਅਦਾਕਾਰ ਸੋਨੂੰ ਸੂਦ ਕੋਰੋਨਾ ਦੀ ਚਪੇਟ ’ਚ

ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਪੰਜਾਬ ਸਰਕਾਰ ਦੁਆਰਾ ਹਾਲ ਹੀ ’ਚ ਕੋਰੋਨਾ ਵੈਕਸੀਨੇਸ਼ਨ ਸਬੰਧੀ ਬ੍ਰਾਂਡ ਐਂਬੇਸਡਰ ਬਣਾਏ ਗਏ ਅਦਾਕਾਰ ਸੋਨੂੰ ਸੂਦ ਖੁਦ ਕੋਵਿਡ-19 ਦੀ ਚਪੇਟ ’ਚ ਆ ਗਏ ਹਨ। ਸੋਨੂੰ ਨੇ ਟਵੀਟ ਕਰਕੇ ਆਪਣੇ ਕੋਵਿਡ ਸੰਕਰਮਿਤ ਹੋਣ ਦੀ ਜਾਣਕਾਰੀ ਦਿੱਤੀ। ਸੋਨੂੰ ਸੂਦ ਨੇ ਟਵੀਟ ’ਚ ਲਿਖਿਆ, ‘ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਸਵੇਰੇ ਮੇਰਾ ਕੋਵਿਡ ਟੈਸਟ ਪਾਜ਼ਿਟਿਵ ਆਇਆ ਹੈ। ਮੈਂ ਸਾਵਧਾਨੀ ਨਾਲ ਖੁਦ ਨੂੰ ਕੁਆਰੰਟਾਈਨ ਕਰ ਲਿਆ ਹੈ ਤੇ ਆਪਣਾ ਖਿਆਲ ਰੱਖ ਰਿਹਾ ਹਾਂ। ਪਰ ਚਿੰਤਾ ਨਾ ਕਰੋ, ਇਸ ਨਾਲ ਮੈਨੂੰ ਆਪਣੀ ਮੱਦਦ ਦਾ ਹੋਰ ਵਕਤ ਮਿਲ ਗਿਆ ਹੈ।

https://twitter.com/SonuSood/status/1383327019220439042?s=20

ਮੈਂ ਹਮੇਸ਼ਾ ਤੁਹਾਡੇ ਨਾਲ ਹਾਂ। ਸੋਨੂੰ ਨੇ ਮੈਸੇਜ ਦੀ ਸ਼ੁਰੂਆਤ ’ਚ ਲਿਖਿਆ, ‘ਕੋਵਿਡ-ਪਾਜ਼ਿਟਿਵ, ਮੂਡ ਤੇ ਜੋਸ਼-ਸੁਪਰ ਪਾਜ਼ਿਟਿਵ। ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਉਹ ਲੋਕਾਂ ਦੀ ਮੱਦਦ ਲਈ ਹਰ ਵਕਤ ਤਿਆਰ ਹਨ। ਦੱਸ ਦੇਈਏ ਕਿ 2020 ਦੌਰਾਨ ਕੋਰੋਨਾ ਕਾਲ ’ਚ ਸੋਨੂੰ ਸੂਦ ਜ਼ਰੂਰਤਮੰਦਾਂ ਲਈ ਮਸੀਹਾ ਬਣ ਕੇ ਉੱਭਰੇ ਸਨ। ਹੁਣ ਤੱਕ ਕਈ ਲੋਕਾਂ ਦੀ ਮੱਦਦ ਕਰ ਚੁੱਕੇ ਹਨ। ਉਨ੍ਹਾਂ ਨੇ ਲੋਕਾਂ ਦੇ ਇਲਾਜ, ਵਿਦੇਸ਼ ਤੋਂ ਭਾਰਤ ਵਾਪਸੀ, ਭਾਰਤ ’ਚ ਆਪਣੇ ਘਰ ਵਾਪਸੀ ਸਬੰਧੀ ਕਈ ਚੀਜਾਂ ’ਚ ਲੋਕਾਂ ਦੀ ਮੱਦਦ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.