ਅਦਾਕਾਰ ਵਿੱਕੀ ਕੌਸ਼ਲ ਮੁਸੀਬਤ ਵਿੱਚ ਘਿਰੇ

Vicky Kaushal Sachkahoon

ਅਦਾਕਾਰ ਵਿੱਕੀ ਕੌਸ਼ਲ ਮੁਸੀਬਤ ਵਿੱਚ

ਇੰਦੌਰ। ਫਿਲਮ ਅਦਾਕਾਰ ਵਿੱਕੀ ਕੌਸ਼ਲ ਨੂੰ ਬੀਤੇ ਦਿਨੀਂ ਅਦਾਕਾਰਾ ਸਾਰਾ ਅਲੀ ਖਾਨ ਨੂੰ ਬਾਈਕ ’ਤੇ ਇੰਦੌਰ ਦੀ ਸੈਰ ਕਰਾਉਣਾ ਮਹਿੰਗਾ ਪੈ ਗਿਆ। ਦਰਅਸਲ, ਜਿਸ ਬਾਈਕ ‘ਤੇ ਦੋਵੇਂ ਘੁੰਮਦੇ ਨਜ਼ਰ ਆਏ ਸਨ, ਉਸ ਦਾ ਨੰਬਰ ਫਰਜ਼ੀ ਸੀ। ਹੁਣ ਇਸ ਨੰਬਰ ਦੇ ਅਸਲ ਮਾਲਕ ਨੇ ਥਾਣੇ ਵਿੱਚ ਸ਼ਿਕਾਇਤ ਕਰ ਦਿੱਤੀ ਹੈ।

ਦੱਸ ਦੇਈਏ ਕਿ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਸਾਰਾ ਅਲੀ ਖਾਨ ਸ਼ੂਟਿੰਗ ਦੇ ਸਿਲਸਿਲੇ ਵਿੱਚ ਸ਼ਹਿਰ ਵਿੱਚ ਹਨ। ਸ਼ੂਟਿੰਗ ਦੌਰਾਨ ਵਿੱਕੀ ਅਤੇ ਸਾਰਾ ਬਾਈਕ ’ਤੇ ਘੁੰਮ ਰਹੇ ਸੀ, ਜਿਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇੰਦੌਰ ਦੇ ਐਰੋਡਰੋਮ ਇਲਾਕੇ ‘ਚ ਰਹਿਣ ਵਾਲੇ ਜੈ ਸਿੰਘ ਯਾਦਵ ਨੇ ਇਹ ਵੀਡੀਓ ਦੇਖਿਆ ਤਾਂ ਹੈਰਾਨ ਰਹਿ ਗਿਆ। ਕਿਉਂਕਿ ਵਿੱਕੀ ਦੀ ਬਾਈਕ ’ਤੇ ਉਸ ਦੀ ਸਕੂਟੀ ਦਾ ਨੰਬਰ ਸੀ। ਫਿਰ ਜੈ ਸਿੰਘ ਯਾਦਵ ਨੇ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ। ਯਾਦਵ ਨੇ ਦੱਸਿਆ ਕਿ ਉਸ ਦੇ ਸਕੂਟਰ ਦਾ ਨੰਬਰ ਐਮਪੀ-09 ਯੂਐਲ 4872 ਹੈ। ਉਸ ਨੇ ਇਹ ਸਕੂਟਰ 25 ਮਈ ਨੂੰ ਐਰੋਡਰੋਮ ਸਥਿਤ ਸ਼ੋਅਰੂਮ ਤੋਂ ਖਰੀਦੀ ਸੀ। ਇਸ ਦੇ ਨਾਲ ਹੀ ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਉਸ ਵਾਹਨ ਨਾਲ ਕੋਈ ਹਾਦਸਾ ਵਾਪਰ ਗਿਆ ਤਾਂ ਇਸਦਾ ਜ਼ਿੰਮਵਾਰ ਕੌਣ ਹੋਵੇਗਾ?

ਇੰਦੌਰ ਦੇ ਆਰਟੀਓ ਜਤਿੰਦਰ ਰਘੂਵੰਸ਼ੀ ਅਨੁਸਾਰ ਅਜਿਹਾ ਕਰਨਾ ਬਿਲਕੁਲ ਗਲਤ ਹੈ। ਕੋਈ ਹੋਰ ਵਿਅਕਤੀ ਕਿਸੇ ਦੀ ਵਾਹਨ ਦੇ ਨੰਬਰ ਦੀ ਵਰਤੋਂ ਨਹੀਂ ਕਰ ਸਕਦਾ, ਭਾਵੇਂ ਵਾਹਨ ਮਾਲਕ ਆਪਣੀ ਸਹਿਮਤੀ ਦੇਵੇ। ਉਹਨਾਂ ਕਿਹਾ ਕਿ ਮਾਮਲੇ ਦੀ ਸੂਚਨਾ ਮਿਲ ਗਈ ਹੈ, ਵਿਸਥਾਰਤ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ