ਬਾਲਿਕਾ ਵਧੂ ਦੀ ‘ਦਾਦੀ ਸਾ’ ਨਹੀਂ ਰਹੀ

0
341

ਅਦਾਕਾਰਾ ਸੁਰੇਖਾ ਸੀਕਰੀ ਦਾ ਹਾਰਟ ਅਟੈਕ ਕਾਰਨ ਦਿਹਾਂਤ

ਮੁੰਬਈ। ਬਾਲੀਵੁੱਡ ਅਦਾਕਾਰਾ ਸੁਰੇਖਾ ਸੀਕਰੀ (75) ਜੋ ਬਾਲਿਕਾ ਵਧੂ ਸਮੇਤ ਕਈ ਵੱਡੇ ਸ਼ੋਅ ਅਤੇ ਫਿਲਮਾਂ ਦਾ ਹਿੱਸਾ ਸੀ, ਦਾ ਦਿਹਾਂਤ ਹੋ ਗਿਆ। ਦਿਲ ਦਾ ਦੌਰਾ ਪੈਣ ਤੋਂ ਬਾਅਦ ਉਸਨੇ ਸ਼ੁੱਕਰਵਾਰ ਸਵੇਰੇ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸੀ। ਸੁਰੇਖਾ ਸੀਕਰੀ ਨੂੰ 2020 ਵਿਚ ਦੂਜੀ ਵਾਰ ਬ੍ਰੇਨ ਸਟ੍ਰੋਕ ਦਾ ਦੌਰਾ ਪਿਆ ਸੀ।

ਉਦੋਂ ਤੋਂ ਹੀ ਉਸ ਦੀ ਸਿਹਤ ਵਿਗੜ ਰਹੀ ਸੀ। ਸੁਰੇਖਾ ਸੀਕਰੀ ਨੂੰ 2018 ਵਿੱਚ ਅਧਰੰਗ ਦਾ ਦੌਰਾ ਪਿਆ ਸੀ। ਤਿੰਨ ਵਾਰ ਕੌਮੀ ਪੁਰਸਕਾਰ ਜੇਤੂ ਸੁਰੇਖਾ ਸੀਕਰੀ ਦੀ ਮੌਤ ਕਾਰਨ ਬਾਲੀਵੁੱਡ ਅਤੇ ਟੀਵੀ ਗਲਿਆਰੇ ਵਿੱਚ ਸੋਗ ਦੀ ਲਹਿਰ ਹੈ। ਫਿਲਮਾਂ ਅਤੇ ਟੀਵੀ ਅਦਾਕਾਰਾਂ ਨੇ ਸੁਰੇਖਾ ਸੀਕਰੀ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਉਸ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ਰਾਹੀਂ ਸ਼ਰਧਾਂਜਲੀ ਭੇਟ ਕਰ ਰਹੇ ਹਨ। ਬਾਲਿਕਾ ਵਧੂ ਵਿੱਚ ਦਾਦੀ ਸਾ ਦੀ ਭੂਮਿਕਾ ਨਿਭਾਉਣ ਵਾਲੀ ਸੁਰੇਖਾ ਸੀਕਰੀ ਦਰਸ਼ਕਾਂ ਦੇ ਦਿਲਾਂ ਵਿੱਚ ਵਸੀ ਹੋਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।