19 ਦਿਨਾਂ ਬਾਅਦ ਕਨੈੇਡਾ ਤੋ ਮ੍ਰਿਤਕ ਦੇਹ ਦੇਸ਼ ਪੁੱਜੀ ਅੰਤਿਮ ਰਸਮਾ ਕੀਤੀਆਂ ਅਦਾ

0
After, 19 Days, Dead Body, Canada, Reached, Final, Program

ਜਲਾਲਾਬਾਦ, ਰਜਨੀਸ਼ ਰਵੀ/ਸੱਚ ਕਹੂੰ ਨਿਊਜ਼ 

ਕਨੈਡਾ ਵਿੱਚ ਸਿਖਿਆ ਪ੍ਰਾਪਤ ਗਏ ਨੌਜਵਾਨ ਹੈਦਰ ਅਲੀ ਪੁੱਤਰ ਸੱਤਾਰ ਮੁਹਾਮਦ ਦੀ ਮ੍ਰਿਤਕ ਦੇਹ 19 ਦਿਨਾਂ ਕਨੈੇਡਾ ਤੋ ਵਤਨ ਪੁਜੀ’ ਇਸ ਸਬੰਧੀ ਜਾਣਕਾਰੀ ਅਨੁਸਾਰ ਪੰਜਾਬ ਪੁੱਜਣ ਉਪਰੰਤ ਅੰਤਿਮ ਰਸਮ ਉਹਨਾਂ ਦੇ ਜੱਦੀ ਸ਼ਹਿਰ ਅਹਿਮਦਗੜ੍ਹ ਵਿਖੇ ਦਹਿਲੀਜ ਰੋਡ ਤੇ ਸਥਿਤ ਕਬਰਸਥਾਨ ਚ ਦਫਨਾ ਕੇ ਅਦਾ ਕੀਤੀ ਗਈ ।ਇਸ ਮੌਕੇ ਸ਼ਹਿਰ ਤੇ ਇਲਾਕੇ ਨਿਵਾਸੀ ਜਿਹਨਾ ਵਿਚ ਸਮਾਜਿਕ ਧਾਰਮਿਕ ਅਤੇ ਸਿਆਸੀ ਸ਼ਖ਼ਸੀਅਤਾ ਵੱਡੀ ਗਿਣਤੀ ਵਿਚ ਹਾਜਿਰ ਸਨ।ਜਲਾਲਾਬਾਦ ਨਿਵਾਸੀ

ਹੱਡੀਆਂ ਜੋੜਾਂ ਦੇ ਮਾਹਿਰ ਸਿਤਾਰ ਮੁਹਾਮਦ ਦੇ ਪੁੱਤਰ ਹੈਦਰ ਅਲੀ ਦੀ ਵਿਨੀਪੈਗ, ਮਨੀਟੋਬਾ ਕੈਨੇਡਾ ਵਿਖੇ ਸਵਿਮਿੰਗ ਪੂਲ ‘ਤੇ ਨਹਾਉਣ ਸਮੇਂ ਮੌਤ ਹੋਈ । ਜਾਣਕਾਰੀ ਅਨੁਸਾਰ ਹੈਦਰ ਅਲੀ ਪੁੱਤਰ ਡਾ ਸਿਤਾਰ ਮੁਹਾਮਦ, ਉਮਰ ਲਗਭਗ 24 ਸਾਲ ਕੈਨੇਡਾ ਵਿਖੇ 2016 ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਗਿਆ ਸੀ। ਬੀਤੇ ਦਿਨ ਉਹ ਆਪਣੇ ਦੋਸਤਾਂ ਨਾਲ ਸਵਿਮਿੰਗ ਪੂਲ ਤੇ ਨਹਾਉਣ ਗਏ ਸੀ ਅਤੇ ਉੱਥੇ ਹੋਈ ਦੁਰਘਟਨਾ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਇਸ ਨਾਲ ਡਾ ਸਿਤਾਰ ਖ਼ਾਨ ਨਾਲ ਜੁੜੇ ਇਲਾਕਾ ਨਿਵਾਸੀਆਂ ਅਤੇ ਮੁਸਲਮਾਨ ਭਾਈਚਾਰੇ ਵੱਲੋਂ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।