Breaking News

ਕਤਲ ਕਰਕੇ ਲੜਕੀ ਦੀ ਲਾਸ਼ ਖੇਤਾਂ ‘ਚ ਸੁੱਟੀ

Killing, Body, Girl, Thrown, Fields

ਅਣਪਛਾਤਿਆਂ ਖਿਲਾਫ਼ ਕਤਲ ਦਾ ਕੇਸ ਦਰਜ਼

ਪਟਿਆਲਾ । ਨੇੜਲੇ ਪਿੰਡ ਘਲੌੜੀ ਵਿਖੇ ਦੇ ਖੇਤਾਂ ਵਿੱਚੋਂ 22 ਸਾਲਾਂ ਇੱਕ ਅਣਪਛਾਤੀ ਲੜਕੀ ਦੀ ਬੋਰੀ ਵਿੱਚ ਪਾਈ ਹੋਈ ਲਾਸ ਬਰਾਮਦ ਹੋਈ ਹੈ, ਜਿਸ ਨੂੰ ਕਤਲ ਕਰਕੇ ਕੋਈ ਇੱਥੇ ਸੁੱਟ ਗਿਆ ਹੈ। ਇਸ ਲਾਸ ਸਬੰਧੀ ਇਤਲਾਹ ਮਿਲਣ ਤੇ ਡੀ.ਐਸ.ਪੀ. ਆਰ. ਗੁਰਦੇਵ ਸਿੰਘ ਧਾਲੀਵਾਲ ਦੀ ਅਗਵਾਈ ਹੇਠਲੀ ਪੁੱਜੀ ਪੁਲਿਸ ਪਾਰਟੀ ਨੇ ਲਾਸ ਨੂੰ ਕਬਜੇ ਵਿੱਚ ਲੈਂਦਿਆ ਸਨਾਖਤ ਲਈ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਰਖਵਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਪਿੰਡ ਦਾ ਇੱਕ ਕਿਸਾਨ ਜਦੋਂ ਖੇਤਾਂ ਵਿੱਚ ਗੇੜਾ ਮਾਰਨ ਗਿਆ ਤਾਂ ਉਸਨੂੰ ਨੇੜਲੇ ਖਤਾਨਾਂ ਵਿੱਚੋਂ ਬਦਬੋ ਆਉਣ ਲੱਗੀ। ਉਸਨੇ ਜਦੋਂ ਨੇੜੇ ਜਾ ਕੇ ਦੇਖਿਆ ਤਾ ਬੋਰੀ ਵਿੱਚ ਲਾਸ ਪਾਈ ਹੋਈ ਸੀ, ਜਿਸ ਵੱਲੋਂ ਦਿੱਤੀ ਇਤਲਾਹ ਵਜੋਂ ਹੀ ਪੁੱਜੀ ਪੁਲਿਸ ਨੇ ਬਣਦੀ ਕਾਰਵਾਈ ਕੀਤੀ। ਥਾਣਾ ਸਦਰ ਦੇ ਮੁਖੀ ਜਸਵਿੰਦਰ ਟਿਵਾਣਾ ਦਾ ਕਹਿਣਾ ਸੀ ਕਿ ਇਸ ਸਬੰਧੀ ਅਣਪਛਾਤੇ ਵਿਕਤੀਆਂ ਦੇ ਖਿਲਾਫ਼ ਕਤਲ ਦੀ ਧਾਰਾ 302 ਅਤੇ ਲਾਸ ਖੁਰਦ ਬੁਰਦ ਕਰਨ ਤੇ ਅਧਾਰਿਤ ਧਾਰਾ 201 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਜਾਂਚ ਪੜ੍ਹਤਾਲ ਕੀਤੀ ਜਾ ਰਹੀ ਹੈ। 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top