ਏਸ਼ੀਆ ਵਿੱਚੋ ਗੋਲਡ ਮੈਡਲ ਪ੍ਰਾਪਤ ਕਰਨ ਉਪਰੰਤ ਕਰਨ ਕੁਮਾਰ ਪਹੁੰਚਿਆ ਆਪਣੇ ਪਹਿਲੇ ਕੋਚ ਦੇ ਘਰ

Athlete Karan Kumar Sachkahoon

ਏਸ਼ੀਆ ਵਿੱਚੋ ਗੋਲਡ ਮੈਡਲ ਪ੍ਰਾਪਤ ਕਰਨ ਉਪਰੰਤ ਕਰਨ ਕੁਮਾਰ ਪਹੁੰਚਿਆ ਆਪਣੇ ਪਹਿਲੇ ਕੋਚ ਦੇ ਘਰ

ਹਾਰ ਪਾ ਕੇ ਕੀਤਾ ਸਨਮਾਨਿਤ

ਸਤਪਾਲ ਥਿੰਦ, ਗੁਰੂਹਰਸਹਾਏ। ਬਹਿਰੀਨ ਦੇਸ਼ ਵਿੱਚ ਹੋਈਆਂ ਏਸ਼ੀਅਨ ਯੂਥ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 2021 ਦੋਰਾਨ ਲੰਬੀ ਛਾਲ ‘ਚੋ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਂ ਪੂਰੀ ਦੁਨੀਆਂ ਵਿੱਚ ਰੌਸ਼ਨ ਕਰਨ ਵਾਲੇ ਅਥਲੀਟ ਕਰਨ ਕੁਮਾਰ ਅੱਜ ਆਪਣੀ ਪ੍ਰਾਇਮਰੀ ਸਿੱਖਿਆ ਦੌਰਾਨ ਆਪਣੇ ਪਹਿਲੇ ਕੋਚ ਰਹੇ ਸ਼੍ਰੀ ਹਰਬੰਸ ਲਾਲ ਰਿਟਾਇਰਡ ਬੀ.ਪੀ.ਈ.ਓ. ਦੇ ਗ੍ਰਹਿ ਵਿਖੇ ਉਹਨਾਂ ਤੋਂ ਅਸ਼ੀਰਵਾਦ ਲੈਣ ਲਈ ਪਹੁੰਚੇ। ਕਰਨ ਕੁਮਾਰ ਦੇ ਏਥੇ ਪਹੁੰਚਣ ਤੇ ਇਲਾਕੇ ਭਰ ਤੋਂ ਇਕੱਤਰ ਹੋਈਆਂ ਵੱਖ-ਵੱਖ ਸਖਸ਼ੀਅਤਾਂ ਵੱਲੋਂ ਉਹਨਾਂ ਨੂੰ ਫੁੱਲਾਂ ਦੇ ਹਾਰ ਪਾ ਕੇ, ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੀ ਤਸਵੀਰ ਭੇਟ ਕਰਕੇ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਵਕਤ ਭਾਵੁਕ ਹੁੰਦਿਆਂ ਕਰਨ ਕੁਮਾਰ ਨੇ ਕਿਹਾ ਕਿ ਉਹ ਜਦੋ ਪ੍ਰਾਇਮਰੀ ਸਕੂਲ ਵਾਸਲ ਮੋਹਣ ਕੇ ਵਿੱਚ ਪੜਦੇ ਸਨ ਤਾਂ ਉਸ ਵਕਤ ਸਾਨੂੰ ਸ਼੍ਰੀ ਹਰਬੰਸ ਲਾਲ ਜੀ ਜੋ ਉਸ ਵਕਤ ਸਾਡੇ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਸਨ ਉਹਨਾਂ ਨੇ ਹੀ ਮੈਨੂੰ ਜਿੰਦਗੀ ਦੀ ਪਹਿਲੀ ਛੱਲ ਮਰਵਾਈ ਸੀ। ਉਹਨਾਂ ਕਿਹਾ ਕਿ ਮੇਰੀ ਕਾਮਯਾਬੀ ਵਿੱਚ ਮੇਰੇ ਪਹਿਲੇ ਕੋਚ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਵਕਤ ਰਿਟਾਇਰਡ ਬੀ.ਪੀ.ਈ.ਓ. ਸ਼੍ਰੀ ਹਰਬੰਸ ਲਾਲ ਨੇ ਕਿਹਾ ਕਿ ਕਰਨ ਕੁਮਾਰ ਦੀ ਇਹ ਪ੍ਰਾਪਤੀ ‘ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਉਹਨਾਂ ਇਸ ਵਕਤ ਹੋਰਨਾਂ ਤੋਂ ਇਲਾਵਾਂ ਸਪੋਰਟਸ ਅਧਿਆਪਕ ਹਰਜਿੰਦਰ ਹਾਂਡਾ ਡੀ.ਪੀ.ਈ., ਰਮਨ ਕੁਮਾਰ ਸਰਪੰਚ, ਦਰਸ਼ਨ ਰਾਮ ਪੰਚ, ਅਸ਼ੀਸ਼ ਪਾਲ, ਮਨਪ੍ਰੀਤ ਬਿਜਲੀ ਬੋਰਡ, ਹਰਪ੍ਰੀਤ ਸੀ. ਆਰ. ਪੀ. ਐੱਫ., ਪੰਕਜ ਸਰੋਆ ਬੀ. ਐੱਸ. ਐੱਫ, ਮਾਸਟਰ ਰਣਜੀਤ ਕੁਮਾਰ, ਮਾਸਟਰ ਸਰਬਜੀਤ ਕੁਮਾਰ, ਸ਼ਿੰਟੂ ਸਰੋਆ, ਮੈਡਮ ਸ਼ਕੁੰਤਲਾਂ ਸਰੋਆ, ਜੋਸ਼ੀਲ ਅਤੇ ਜੌਟੀ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ