Breaking News

ਚੰਨ ਗ੍ਰਹਿਣ ਤੋਂ ਬਾਅਦ ਗੰਗਾ ਘਾਟ ‘ਤੇ ਸ਼ਰਧਾਲੂਆਂ ਦਾ ਜਮਾਵੜਾ

After, Moon Eclipse, Gathering, Pilgrims, Ganga Ghat

ਗੰਗਾ ‘ਚ ਡੁਬਕੀ ਲਗਾ ਕੇ ਦੇਵੀ ਦੇਵਤਿਆਂ ਦੀ ਕੀਤੀ ਪੂਜਾ

ਵਾਰਾਣਸੀ, ਏਜੰਸੀ। ਸਦੀ ਦੇ ਸਭ ਤੋਂ ਵੱਡੇ ਚੰਨ ਗ੍ਰਹਿਣ ਤੋਂ ਬਾਅਦ ਉਤਰ ਪ੍ਰਦੇਸ਼  ਦੀ ਧਾਰਮਿਕ ਨਗਰੀ ਵਾਰਾਣਸੀ ‘ਚ ਸ਼ਨਿੱਚਰਵਾਰ ਸਵੇਰ ਤੋਂ ਹੀ ਵੱਡੀ ਗਿਣਤੀ ‘ਚ ਸ਼ਰਧਾਲੂ ਗੰਗਾ ਨਦੀ ‘ਚ ਆਸਥਾ ਦੀ ਡੁਬਕੀ ਲਗਾ ਕੇ ਦੇਵੀ ਦੇਵਤਿਆਂ ਦੀ ਪੂਜਾ ਕਰ ਰਹੇ ਹਨ। ਚੰਨ ਗ੍ਰਹਿਣ ਦੇ 9 ਘੰਟੇ ਪਹਿਲਾਂ ਸੂਤਕ ਕਾਲ ਸ਼ੁਰੂ ਹੋਣ ਕਾਰਨ ਸ਼ੁੱਕਰਵਾਰ ਦੁਪਹਿਰ ਬਾਅਦ ਬੰਦ ਕੀਤੇ ਗਏ ਮੰਦਰਾਂ ਦੇ ਕਪਾਟ ਸ਼ਨਿੱਚਰਵਾਰ ਨਿਰਧਾਰਿਤ ਸਮੇਂ ‘ਤੇ ਖੋਲ੍ਹ ਦਿੱਤੇ ਗਏ ਹਨ। ਗੰਗਾ ਇਸਨਾਨ ਤੋਂ ਬਾਅਦ ਦਰਸ਼ਨ ਪੂਜਾ ਲਈ ਸ਼ਰਧਾਲੂ ਮੰਦਰਾਂ ਵੱਲ ਰੁਖ ਕਰ ਰਹੇ ਹਨ। ਵਿਸ਼ਵ ਪ੍ਰਸਿੱਧ ਸ੍ਰੀ ਕਾਸ਼ੀ ਵਿਸ਼ਵਨਾਥ ਮੰਦਰ ਸਮੇਤ ਕਈ ਮੰਦਰਾਂ ਦੇ ਬਾਹਰ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ। ਮਾਂ ਗੰਗਾ ਅਤੇ ਹੋਰ ਦੇਵੀ ਦੇਵਤਿਆਂ ਦੀ ਪੂਜਾ ਦੇ ਬਾਅਦ ਸ਼ਰਧਾਲੂ ਗਰੀਬਾਂ ਨੂੰ ਦਾਨ ਦੇ ਕੇ ਪੁੰਨ ਕਮਾ ਰਹੇ ਹਨ। Ganga Ghat

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top