Breaking News

ਫਿਰ ਖੁੱਲ੍ਹਿਆ ਕੋਹਲੀ-ਕੁੰਬਲੇ ਵਿਵਾਦ ਦਾ ਪਿਟਾਰਾ

(ਸੀਓਏ) ਦੀ ਮੈਂਬਰ ਡਿਆਨਾ ਇਡੁਲਜੀ ਨੇ  ਕੀਤਾ ਨਵਾਂ ਖੁਲਾਸਾ

 
ਮੁੰਬਈ , 12 ਦਸੰਬਰ। 

ਪਿਛਲੇ ਸਾਲ ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ ਅਨਿਲ ਕੁੰਬਲੇ ਦੇ ਅਚਾਨਕ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ ਹਾਲਾਂਕਿ, ਸਮੇਂ ਦੇ ਨਾਲ ਇਸ ਵਿਵਾਦ ਦੀ ਲੌਅ ਧੀਮੀ ਪੈ ਗਈ ਸੀ ਪਰ ਇੱਕ ਵਾਰ ਫਿਰ ਇਹ ਬਾਹਰ ਅ ਾ ਗਿਆ ਹੈ ਸੁਪਰੀਮ ਕੋਰਟ ਵੱਲੋਂ ਥਾਪੇ ਪ੍ਰਬੰਧਕਾਂ ਦੀ ਕਮੇਟੀ (ਸੀਓਏ) ਦੀ ਮੈਂਬਰ ਡਿਆਨਾ ਇਡੁਲਜੀ ਨੇ ਇਸ ਮਾਮਲੇ ‘ਚ ਨਵਾਂ ਖ਼ੁਲਾਸਾ ਕਰਦੇ ਹੋਏ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ‘ਤੇ ਦੋਸ਼ ਲਗਾਇਆ ਹੈ

 

ਬੀਸੀਸੀਆਈ ਨੇ ਕੀਤਾ ਨਿਯਮਾਂ ਦਾ ਉਲੰਘਣ

ਇਡੁਲਜੀ ਦਾ ਕਹਿਣਾ ਹੈ ਕਿ ਬੀਸੀਸੀਆਈ ਨੇ ਕੁੰਬਲੇ ਦੇ ਅਸਤੀਫ਼ੇ ਤੋਂ ਬਾਅਦ ਰਵੀ ਸ਼ਾਸਤਰੀ ਨੂੰ ਭਾਰਤੀ ਪੁਰਸ਼ ਅੀਮ ਦਾ ਕੋਚ ਬਣਾ ਕੇ ਨਿਯਮਾਂ ਦਾ ਉਲੰਘਣ ਕੀਤਾ ਹੈ ਇਡੁਲਜੀ ਨੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਲਗਾਤਾਰ ਬੀਸੀਸੀਆਈ ਦੇ ਮੁੱਖ ਕਾਰਜਕੀਰ ਅਧਿਕਾਰੀ ਰਾਹੁਲ ਜੌਹਰੀ ਨੂੰ ਕੁੰਬਲੇ ਬਾਰੇ ਸੰਦੇਸ਼ ਭੇਜਦੇ ਰਹਿੰਦੇ ਸਨ, ਜਿਸ ਕਾਰਨ ਕੁੰਬਲੇ ਨੂੰ ਅਸਤੀਫ਼ਾ ਦੇਣਾ ਪਿਆ ਜ਼ਿਕਰਯੋਗ ਹੈ ਕਿ ਬੀਸੀਸੀਆਈ ਨੇ ਜਦੋਂ ਕੁੰਬਲੇ ਨੂੰ ਦੱਸਿਆ ਕਿ ਕਪਤਾਨ ਕੋਹਲੀ ਉਸਦੇ ਕੋਚਿੰਗ ਦੇ ਤਰੀਕੇ ਤੋਂ ਖੁਸ਼ ਨਹੀਂ ਹੈ ਤਾਂ ਕੁੰਬਲੇ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ

 
ਇਸ ਪੂਰੀ ਕਾਰਵਾਈ ਸੀਓਏ ਅਤੇ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਵੱਲੋਂ ਦੇਖਿਆ ਜਾ ਰਿਹਾ ਸੀ ਸੀਏਸੀ ‘ਚ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵੀਵੀਐਸ ਲਕਸ਼ਮਣ ਸ਼ਾਮਲ ਹਨ ਸੀਓਏ ਦੇ ਹੁਕਮ ‘ਤੇ ਸੀਏਸੀ ਨੇ ਕੋਹਲੀ ਨਾਲ ਮਿਲ ਕੇ ਮਤਭੇਦਾਂ ਨੂੰ ਸੁਲਝਾਉਣ ਦਾ ਸੁਝਾਅ ਦਿੱਤਾ ਪਰ ਉਹ ਇਸ ਵਿੱਚ ਨਾਕਾਮ ਰਹੇ ਸੀਏਸੀ ਨੇ ਕੁੰਬਲੇ ਨੂੰ ਹੀ ਕੋਚ ਅਹੁਦੇ ‘ਤੇ ਬਣਾਈ ਰੱਖਣ ‘ਤੇ ਸਹਿਮਤੀ ਪ੍ਰਗਟ ਕੀਤੀ ਪਰ ਬੀਸੀਸੀਆਈ ਨੇ ਕੋਚ ਅਹੁਦੇ ਦੀ ਉਮੀਦਵਾਰੀ ਦੀ ਤਾਰੀਖ ਅੱਗੇ ਵਧਾ ਦਿੱਤੀ ਅਤੇ ਤਾਂ ਸ਼ਾਸਤਰੀ ਨੇ ਨਾਮਜ਼ਦਗੀ ਭਰੀ ਅਤੇ ਉਸਨੂੰ 2019 ਵਿਸ਼ਵ ਕੱਪ ਤੱਕ ਲਈ ਕੋਚ ਅਹੁਦੇ ‘ਤੇ ਨਿਯੁਕਤ ਕਰ ਦਿੱਤਾ ਗਿਆ ਇਡੁਲਜੀ ਦਾ ਕਹਿਣਾ ਹੈ ਕਿ ਇਹ ਪੂਰੀ ਕਾਰਵਾਈ ਗਲਤ ਸੀ ਅਤੇ ਇਸ ਦੇ ਨਾਲ ਹੀ ਉਹਨਾਂ ਐਡ ਹਾਕ ਕਮੇਟੀ ਦੇ ਗਠਨ ‘ਤੇ ਵੀ ਇਤਰਾਜ ਪ੍ਰਗਟ ਕੀਤਾ

 

ਕੋਹਲੀ ਦੀ ਪਹਿਲ ‘ਤੇ ਸ਼ਾਸਰਤੀ ਬਣ ਸਕਦੇ ਹਨ ਕੋਚ ਤਾਂ ਪੋਵਾਰ ਕਿਉਂ ਨਹੀ?

 
ਇਡੁਲਜ਼ੀ ਦਾ ਇਹ ਪੂਰਾ ਗੁੱਸਾ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਬੀਸੀਸੀਆਈ ਵੱਲੋਂ ਬਣਾਈ ਐਡਹਾਕ ਕਮੇਟੀ ਦੇ ਐਲਾਨ ਤੋਂ ਬਾਅਦ ਫੁੱਟਿਆ ਹੈ ਉਸ ਦਾ ਕਹਿਣਾ ਹੈ ਕਿ ਕੋਹਲੀ ਦੀ ਪਹਿਲ ‘ਤੇ ਸ਼ਾਸਤਰੀ ਨੂੰ ਭਾਰਤੀ ਪੁਰਸ਼ ਟੀਮ ਦਾ ਕੋਚ ਬਣਾਇਆ ਜਾ ਸਕਦਾ ਹੈ, ਤਾਂ ਹਰਮਨਪ੍ਰੀਤ ਕੌਰ ਅਤੇ ਸਮਰਿਤੀ ਮੰਧਾਨਾ ਦੀ ਗੁਜ਼ਾਰਿਸ਼ ‘ਤੇ ਰਮੇਸ਼ ਪੋਵਾਰ ਨੂੰ ਮਹਿਲਾ ਟੀਮ ਦੇ ਕੋਚ ਅਹੁਦੇ ‘ਤੇ ਬਰਕਰਾਰ ਕਿਉਂ ਨਹੀਂ ਰੱਖਿਆ ਜਾ ਸਕਦਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


 

ਪ੍ਰਸਿੱਧ ਖਬਰਾਂ

To Top