ਦੇਸ਼

ਅਗਸਤਾ ਡੀਲ : ਭਾਰਤੀਆਂ ਨੂੰ ਰਿਸ਼ਵਤ ਲਈ ਦਿੱਤੇ ਸਨ 432 ਕਰੋੜ ਰੁਪਏ

Aggressa Deal,  given, Indians, bribe

ਸੀਬੀਆਈ ਨੇ ਕੀਤਾ ਸਬੂਤ ਮਿਲਣ ਦਾ ਦਾਅਵਾ
ਨਵੀਂ ਦਿੱਲੀ, ਅਗਸਤਾ ਵੇਸਟਲੈਂਡ ਡੀਲ ‘ਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਸੀਬੀਆਈ ਉਨ੍ਹਾਂ ਭਾਰਤੀਆਂ ਤੱਕ ਪਹੁੰਚਣ ਦੇ ਕਰੀਬ ਹੈ, ਜਿਨ੍ਹਾਂ ਨੇ ਇਸ ਸੌਦੇ ‘ਚ ਰਿਸ਼ਵਤ ਲਈ ਸੀ ਸੀਬੀਆਈ ਦਾ ਦਾਅਵਾ ਹੈ ਕਿ ਉਸ ਨੇ ਉਨ੍ਹਾਂ ਦਸਤਾਵੇਜ਼ਾਂ ਨੂੰ ਬਰਾਮਦ ਕਰ ਲਿਆ ਹੈ, ਜਿਸ ਤੋਂ ਇਹ ਤੱਥ ਸਥਾਪਿਤ ਹੁੰਦਾ ਹੈ ਕਿ ਅਗਸਤਾ ਨੇ ਕ੍ਰਿਸ਼ਚਨ ਮਿਸ਼ੇਲ ਤੇ ਗੁਈਡੋ ਹਾਸ਼ਕੇ ਨੂੰ 54 ਮਿਲੀਅਨ ਪਾਊਂਡ ਭਾਵ 431 ਕਰੋੜ ਰੁਪਏ ਦੀ ਰਾਸ਼ੀ ਭਾਰਤ ‘ਚ ਪੇਮੈਂਟ ਲਈ ਦਿੱਤੀ ਸੀ ਕੰਪਨੀ ਨੇ ਕੁੱਲ 58 ਮਿਲੀਅਨ ਪਾਊਂਡ ਦਿੱਤੇ ਸਨ, ਜਿਨ੍ਹਾਂ ‘ਚੋਂ 54 ਮਿਲੀਅਨ ਪਾਊਂਡ ਦੀ ਰਕਮ ਭਾਰਤੀਆਂ ਨੂੰ ਦਿੱਤੀ ਜਾਣੀ ਸੀ
ਸੂਤਰਾਂ ਅਨੁਸਾਰ ਮਿਸ਼ੇਲ ਤੇ ਹਾਸ਼ਕੇ ਨੇ 8 ਮਈ, 2011 ਨੂੰ ਦੁਬਈ ‘ਚ ਜੋ ਐਗਰੀਮੈਂਟ ਤਿਆਰ ਕੀਤਾ ਸੀ, ਉਸ ‘ਚ 58 ਮਿਲੀਅਨ ਪਾਊਂਡ ਦੀ ਰਕਮ ਦਾ ਜ਼ਿਕਰ ਸੀ ਦੁਬਈ ‘ਚ ਇਹ ਮੀਟਿੰਗ ਦੋਵਾਂ ਵੱਲੋਂ ਵਿਚੋਲਗੀਆਂ ਦਰਮਿਆਨ ਰਕਮ ਦੀ ਵੰਡ ਸਬੰਧੀ ਸਮਝੌਤਾ ਕਰਨ ਲਈ ਸੱਦੀ ਗਈ ਸੀ ਇੱਕ ਪਾਸੇ ਮਿਸ਼ੇਲ ਤੇ ਉਸ ਦੀ ਟੀਮ ਸੀ, ਜਦੋਂਕਿ ਦੂਜੇ ਪਾਸੇ ਹਾਸ਼ਕੇ, ਕਾਰਲੋ ਗੇਰੋਸਾ ਤੇ ਤਿਆਗੀ ਭਰਾ ਸਨ ਇਸ ਤੋਂ ਪਹਿਲਾਂ ਦੋਵੇਂ ਪਸਿਓਂ ਵਿਚੋਲਗੀਆਂ ਦਰਮਿਆਨ ਵਿਵਾਦ ਸੀ ਇਸ ਦੀ ਅਸਲ ਵਜ੍ਹਾ ਇਹ ਸੀ ਕਿ ਹਾਸ਼ਕੇ ਇਸ ਗੱਲ ਤੋਂ ਖੁਸ਼ ਨਹੀਂ ਸੀ ਕਿ ਮਿਸ਼ੇਲ ਨੇ 42 ਮਿਲੀਅਨ ਪਾਊਂਡ ਦੀ ਰਕਮ ਆਪਣੇ ਲਈ ਰੱਖ ਲਈ ਹੈ, ਜਦੋਂਕਿ ਉਨ੍ਹਾਂ 30 ਮਿਲੀਅਨ ਹੀ ਮਿਲ ਰਹੀ ਸੀ ਆਖਰ ‘ਚ ਇਸ ਗੱਲ ‘ਤੇ ਸਮਝੌਤਾ ਹੋਇਆ ਕਿ ਮਿਸ਼ੇਲ ਨੂੰ 30 ਮਿਲੀਅਨ ਪਾਊਂਡ ਮਿਲਣਗੇ, ਜਦੋਂਕਿ ਹਾਸ਼ਕੇ ਤੇ ਹੋਰਨਾਂ ਦਰਮਿਆਨ 28 ਮਿਲੀਅਨ ਪਾਊਂਡ ਦੀ ਰਕਮ ‘ਚੋਂ ਵੰਡ ਹੋਣੀ ਸੀ

ਤਿਆਗੀ ਤੇ ਫੈਮਿਲੀ ਨੂੰ ਮਿਲਣੇ ਸਨ 10.5 ਮਿਲੀਅਨ ਪਾਊਂਡ
ਸੀਬੀਆਈ ਦੇ ਅਨੁਸਾਰ ਹਵਾਈ ਫੌਜ ਦੇ ਸਾਬਕਾ ਚੀਫ਼ ਐਸਪੀ ਤਿਆਗੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੰਦੀਪ, ਸੰਜੀਵ ਤੇ ਰਾਜੀਵ ਨੂੰ ਤੇ ਰਾਜੀਵ ਨੂੰ 10.5 ਮਿਲੀਅਨ ਪਾਊਂਡ ਦਿੱਤੇ ਜਾਣ ਸਨ, ਜਿਸ ‘ਚੋਂ 3 ਮਿਲੀਅਨ ਪਾਊਂਡ ਦੀ ਰਕਮ ਉਨ੍ਹਾਂ ਨੂੰ ਅਦਾ ਕੀਤੀ ਗਈ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top