ਆਗਣਵਾੜੀ ਵਰਕਰਾਂ ਨੂੰ ਦਿੱਤੇ ਜਾਣਗੇ ਸਿਰਫ਼ 900 ਰੁਪਏ

0
Agnewari, Workers, 900 Rupees

ਮੋਹਾਲੀ । ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਦਬਾਅ ਸਦਕਾ ਵਿੱਤ ਵਿਭਾਗ ਪੰਜਾਬ ਨੇ ਕੇਂਦਰ ਸਰਕਾਰ ਵੱਲੋਂ ਪਿਛਲੇ 7 ਮਹੀਨਿਆਂ ਤੋਂ ਵਧਾਏ ਹੋਏ ਮਾਣਭੱਤੇ ਨੂੰ ਲਾਗੂ ਕਰਨ ਦਾ ਪੱਤਰ ਬੀਤੀ ਸ਼ਾਮ ਜਾਰੀ ਕਰ ਦਿੱਤਾ ਹੈ। ਇਸ ਮੁਤਾਬਕ ਆਂਗਣਵਾੜੀ ਵਰਕਰਾਂ ਨੂੰ 1500 ਰੁਪਏ ਦੀ ਥਾਂ 900 ਰੁਪਏ ਦਿੱਤੇ ਜਾਣਗੇ ਅਤੇ ਜਿਹੜੇ 600 ਰੁਪਏ ਪੰਜਾਬ ਸਰਕਾਰ ਨੇ ਆਪ ਪਾ ਕੇ ਦੇਣੇ ਸਨ, ਉਨ੍ਹਾਂ ਨੂੰ ਦੇਣ ਤੋਂ ਸੂਬਾ ਸਰਕਾਰ ਅਜੇ ਵੀ ਇਨਕਾਰੀ ਹੋ ਗਈ ਹੈ। ਪਿਛਲੇ 40 ਸਾਲਾਂ ਤੋਂ ਕਦੇ ਵੀ ਅਜਿਹਾ ਨਹੀਂ ਹੋਇਆ ਕਿ ਕੇਂਦਰ ਸਰਕਾਰ ਵੱਲੋਂ ਵਧਾਏ ਹੋਏ ਪੈਸੇ ਪੰਜਾਬ ਸਰਕਾਰ ਨੇ ਕਦੇ ਵੀ ਕੱਟ ਕੇ ਜਾਰੀ ਕੀਤੇ ਹੋਣ। ਅਜਿਹਾ ਪਹਿਲੀ ਵਾਰ ਹੋਇਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।