Breaking News

ਆਗਰਾ-ਲਖਨਊ ਐਕਸਪਰੈੱਸ ਵੇਅ ਉੱਤੇ ਟਰੱਕ-ਬਲੈਰੋ ਦੀ ਟੱਕਰ, ਸੱਤ ਮਰੇ

Agra, Lucknow, Expressway, Accident, Dead

ਬੱਚਾ, ਤਿੰਨ ਔਰਤਾਂ ਤੇ ਤਿੰਨ ਪੁਰਸ਼ਾਂ ਦੀ ਹੋਈ ਮੌਤ

ਕੰਨੌਜ (ਏਜੰਸੀ)। ਉੱਤਰ ਪ੍ਰਦੇਸ਼ ਵਿੱਚ ਕੰਨੌਜ ਜਿ਼ਲ੍ੇ ਵਿੱਚ ਆਗਰਾ-ਲਖਨਊ ਐਕਸਪਰੈੱਸ-ਵੇਅ ਉੱਤੇ ਬੁੱਧਵਾਰ ਸਵੇਰੇ ਹੋਏ ਭਿਆਨਕ ਸੜਕ ਹਾਦਸੇ (Accident) ਵਿੱਚ ਬਲੈਰੋ ਸਵਾਰ ਇੱਕ ਬੱਚਾ ਅਤੇ ਤਿੰਨ ਔਰਤਾਂ ਸਮੇਤ ਸੱਤ ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਹੈ। ਜਦੋਂ ਕਿ ਚਾਰ ਜਣੇ ਜਖ਼ਮੀ ਹੋਏ ਹਨ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਵਿੱਤੀ ਖ਼ੇਤਰ ਵਿੱਚ ਅਗਾਰਾ ਤੋ. ਲਖਨਊ ਵੱਲ ਆ ਰਹੀ ਬਲੈਰੋ ਆਗਰਾ-ਲਖਨਊ ਐਕਸਪਰੈੱਸ-ਵੇਅ ਉੱਤੇ ਵਣ ਪੁਰਵਾ ਕੋਲ ਸਵੇਰੇ ਕਰੀਬ 4 ਵਜੇ ਇੱਕ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ ਸੱਤ ਜਣਿਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਚਾਰ ਜਣੇ ਜਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਇੱਕ ਬੱਚਾ, ਤਿੰਨ ਔਰਤਾਂ ਤੇ ਤਿੰਨ ਪੁਰਸ਼ ਸ਼ਾਮਲ ਹਨ।

ਉਹਨਾਂ ਦੱਸਿਆ ਕਿ ਇਹ ਲੋਕ ਅਲਵਰ (ਰਾਜਸਥਾਨ) ਦੇ ਰਹਿਣ ਵਾਲੇ ਹਨ। ਜਖ਼ਮੀਆਂ ਨੂੰ ਤੀਰਵਾ ਮੈਡੀਕਲ ਕਾਲਜ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਜਿਹਨਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਹਾਦਸੇ ਤੋਂ ਬਾਅਦ ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜਦੋਂਕਿ ਉਸ ਦਾ ਡਰਾਈਵਰ ਫਰਾਰ ਹੋ ਗਿਆ। ਪੁਲਿਸ ਉਸ ਦੀ ਭਾਲ ਕਰ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top