ਦੇਸ਼

ਰਾਜ ਸਭਾ ‘ਚ ਰੋ ਪਈ ਥੱਪੜ ਮਾਰਨ ਵਾਲੀ ਮਹਿਲਾ ਸਾਂਸਦ

ਨਵੀਂ ਦਿੱਲੀ। ਏਆਈਡੀਐੱਮਕੇ ਦੀ ਸਾਂਸਦ ਸ਼ਸ਼ੀਕਲਾ ਪੁਸ਼ਪਾ ਨੇ ਅੱਜ ਰਾਜ ਸਭਾ ‘ਚ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਸ਼ਸ਼ੀਕਲਾ ਨੇ ਕਿਹਾ ਕਿ ਕੀ ਸਰਕਾਰ ਮੇਰੀ ਸੁਰੱਖਿਆ ਕਰੇਗੀ ? ਮੈਨੂੰ ਸੁਰੱਖਿਆ ਚਾਹੀਦੀ ਹੈ, ਮੇਰੀ ਜਾਨ ਨੂੰ ਖ਼ਤਰਾ ਹੇ। ਕੀ ਇੱਕ ਨੇਤਾ ਇੱਕ ਸਾਂਸਦ ਨੂੰ ਥੱਪੜ ਮਾਰ ਸਕਦਾ ਹੈ। ਕੀ ਇੱਕ ਮਹਿਲਾ ਦਾ ਸੋਸ਼ਣ ਕੀਤਾ ਜਾਣਾ ਚਾਹੀਦਾ ਹੈ। ਮੈਨੂੰ ਸਰਕਾਰੀ ਸੁਰੱਖਿਆ ਦੀ ਲੋੜ ਹੈ। ਤਾਮਿਲਨਾਡੂ ‘ਚ ਮੈਂ ਸੁਰੱਖਿਅਤ ਨਹੀਂ ਹਾਂ। ਉਥੇ ਮੇਰੀ ਜਾਨ ਨੂੰ ਖ਼ਤਰਾ ਹੈ। ਇਸ ਦੌਰਾਨ ਸ਼ਸ਼ੀਕਲਾ ਭਾਵੁਕ ਹੋ ਗਈ ਤੇ ਰੋ ਪਈ।
ਸ਼ਸ਼ੀ ਕਲਾ ਨੇ ਕਿਹਾ ਕਿ ਮੇਰੀ ਜਾਨ ਨੂੰ ਖ਼ਤਰਾ ਹੈ। ਮੈਨੂੰ ਮੇਰੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜ਼ਬੂਰ ਕੀਤਾ ਗਿਆ ਹੈ। ਮੈਂ ਅਜਿਹਾ ਨਹੀਂ ਕਰਾਂਗੀ। ਇੱਕ ਸਾਂਸਦ ਨੂੰ ਇੱਕ ਨੇਤਾ ਥੱਪੜ ਮਾਰ ਦੇਵੇ ਇਹ ਕੀ ਹੈ ? ਸਾਨੂੰ ਮਾਨਵੀ ਸਨਮਾਨ ਰੱਖਣਾ ਚਾਹੀਦਾ ਹੈ। ਇਸ ਲਈ ਪਹਿਲਾਂ ਏਆਈਡੀਐੱਮਕੇ ਨੇ ਸ਼ਸ਼ੀਕਲਾ ਨੂੰ ਪਾਰਟੀ ‘ਚੋਂ ਕੱਢ ਦਿੱਤਾ ਸੀ। ਪਾਰਟੀ ਵੱਲੋਂ ਕਿਹਾ ਗਿਆ ਕਿ ਸ਼ਸ਼ੀਕਲਾ ਦੀ ਇਸ ਹਰਕਤ ਨਾਲ ਛਵ੍ਹੀ ਖ਼ਰਾਬ ਹੋਈ ਹੈ। ਏਜੰਸੀ

ਪ੍ਰਸਿੱਧ ਖਬਰਾਂ

To Top